Punjabi Khabarsaar
ਧਰਮ ਤੇ ਵਿਰਸਾ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅੰਤਰ ਸਕੂਲ ਯੁਵਕ ਮੇਲ’ਚ 35 ਸਕੂਲਾਂ ਦੇ 350 ਵਿਦਿਆਰਥੀਆਂ ਨੇ ਲਿਆ ਭਾਗ

ਬਠਿੰਡਾ, 20 ਅਕਤੂਬਰ: ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਬਠਿੰਡਾ ਖੇਤਰ ਵੱਲੋਂ ਸਥਾਨਕ ਗੁਰੂ ਕਾਸ਼ੀ ਸੀਨੀਅਰ ਸੈਕੈੰਡਰੀ ਸਕੂਲ ਵਿਖੇ ਅੰਤਰ ਸਕੂਲ ਯੁਵਕ ਮੇਲਾ 2024 ਕਰਵਾਇਆ ਗਿਆ। ਇਸ ਯੁਵਕ ਮੇਲੇ ਵਿੱਚ 35 ਸਕੂਲਾਂ ਦੇ ਲਗਭਗ 350 ਵਿਦਿਆਰਥੀਆਂ ਨੇ ਭਾਗ ਲਿਆ । ਇਸ ਨਿਵੇਕਲੇ ਯੁਵਕ ਮੇਲੇ ਵਿੱਚ ਸਕੂਲ ਵਿਦਿਆਰਥੀਆਂ ਦੇ ਕਵਿਤਾ ਤੇ ਕਵਿਸ਼ਰੀ ਮੁਕਾਬਲੇ, ਲੜਕੇ ਅਤੇ ਲੜਕੀਆਂ ਦੇ ਦਸਤਾਰ ਸਜਾਉਣ ਮੁਕਾਬਲੇ, ਸ੍ਰੀ ਗੁਰੂ ਅਮਰਦਾਸ ਜੀ ਨੂੰ ਸਮਰਪਿਤ ਕੁਇਜ਼ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਨੈਤਿਕ ਸਿੱਖਿਆ ਇਮਤਿਹਾਨ ਅਤੇ ਮੈਰਿਟ ਸਥਾਨ ਹਾਸਲ ਕਰਨ ਵਾਲੇ 85 ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਯੁਵਕ ਮੇਲੇ ਵਿੱਚ ਜਥੇਦਾਰ ਤੋਗਾ ਸਿੰਘ ਅਤੇ ਪ੍ਰਿੰਸੀਪਲ ਰਣਜੀਤ ਕੌਰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਡਾ ਗੁਰਜਿੰਦਰ ਸਿੰਘ ਰੋਮਾਣਾ ਖੇਤਰ ਸਕੱਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਸਤਾਰ ਸਜਾਉਣ ਦੇ ਮੁਕਾਬਲੇ ਤਿੰਨ ਗਰੁੱਪਾਂ ਵਿੱਚ ਕੀਤੇ ਗਏ।

 

ਇਹ ਵੀ ਪੜ੍ਹੋ:Big News: ‘ਆਪ’ ਨੇ ਜਿਮਨੀ ਚੋਣਾਂ ਲਈ ਉਮੀਦਵਾਰਾਂ ਦਾ ਕੀਤਾ ਐਲਾਨ

ਲੜਕਿਆਂ ਦੇ ਅੱਠਵੀਂ ਕਲਾਸ ਤੱਕ ਦੇ ਗਰੁੱਪ ਦੇ ਵਿੱਚ ਪਹਿਲਾ ਸਥਾਨ ਸੰਤ ਬਾਬਾ ਫਤਿਹ ਸਿੰਘ ਪਬਲਿਕ ਸਕੂਲ ਬੱਲੋ ਦੇ ਵਿਦਿਆਰਥੀ ਸ਼ੁਭਕਰਨ ਸਿੰਘ, ਦੂਸਰਾ ਸਥਾਨ ਗੁਰੂ ਨਾਨਕ ਦੇਵ ਪਬਲਿਕ ਸਕੂਲ ਬਠਿੰਡਾ ਦੇ ਅਭੈਜੀਤ ਸਿੰਘ ਅਤੇ ਤੀਸਰਾ ਸਥਾਨ ਸ਼੍ਰੀ ਗੁਰੂ ਹਰਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਦੇ ਮਨਮੀਤ ਸਿੰਘ ਨੇ ਹਾਸਲ ਕੀਤਾ,ਨੌਵੀਂ ਤੋਂ ਬਾਰਵੀਂ ਤੱਕ ਦੇ ਸੀਨੀਅਰ ਗਰੁੱਪ ਦੇ ਵਿੱਚ ਪਹਿਲਾ ਸਥਾਨ ਸ਼੍ਰੀ ਗੁਰੂ ਹਰਗੋਬਿੰਦ ਸੀਨੀਅਰ ਸੈਕੈਂਡਰੀ ਸਕੂਲ ਨਥਾਣਾ ਦੇ ਜਸ਼ਨਦੀਪ ਸਿੰਘ, ਦੂਸਰਾ ਸਥਾਨ ਬਾਬਾ ਫਰੀਦ ਸੀਨੀਅਰ ਸੈਕੈਂਡਰੀ ਸਕੂਲ ਦਿਉਣ ਦੇ ਜਕਸੀਨ ਸਿੰਘ ਅਤੇ ਤੀਸਰਾ ਸਥਾਨ ਲਿਟਲ ਫਲਾਵਰ ਪਬਲਿਕ ਸਕੂਲ ਬਠਿੰਡਾ ਦੇ ਅਮਰੀਕ ਸਿੰਘ ਨੇ ਹਾਸਲ ਕੀਤਾ। ਲੜਕੀਆਂ ਦੇ ਦਸਤਾਰ ਸਜਾਉਣ ਮੁਕਾਬਲੇ ਵਿੱਚ ਪਹਿਲਾ ਸਥਾਨ ਦਸ਼ਮੇਸ਼ ਗਰਲਜ ਸੀਨੀਅਰ ਸੈਕੈਂਡਰੀ ਸਕੂਲ ਬਾਦਲ ਦੀ ਜਸਮੀਨ ਕੌਰ, ਦੂਸਰਾ ਸਥਾਨ ਸੈਂਟ ਸਟੀਫਨ ਇੰਟਰਨੈਸ਼ਨਲ ਸਕੂਲ ਚਾਉਕੇ ਦੀ ਰਾਜਵੀਰ ਕੌਰ ਅਤੇ ਤੀਸਰਾ ਸਥਾਨ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸਿਵੀਆਂ ਦੀ ਤਰਨਪ੍ਰੀਤ ਕੌਰ ਨੇ ਹਾਸਿਲ ਕੀਤਾ।

 

ਇਹ ਵੀ ਪੜ੍ਹੋ:ਬੈਂਕ ਮੈਨੇਜ਼ਰ ਦੀ ਮੌਤ ਦੇ ਮਾਮਲੇ ’ਚ ਪੁਲਿਸ ਵੱਲੋਂ ਸ਼ਹਿਰ ਦੇ ਨਾਮੀ 7 ਡਾਕਟਰਾਂ ਵਿਰੁਧ ਪਰਚਾ ਦਰਜ਼

ਕਵਿਤਾ ਮੁਕਾਬਲੇ ਵਿੱਚ ਪਹਿਲਾ ਸਥਾਨ ਦਸ਼ਮੇਸ਼ ਗਰਲਜ ਸੀਨੀਅਰ ਸੈਕੈਂਡਰੀ ਪਬਲਿਕ ਸਕੂਲ, ਬਾਦਲ ਦੀ ਸ਼ੈਲੀ ਸ਼ਰਮਾ, ਦੂਸਰਾ ਸਥਾਨ ਲਿਟਲ ਫਲਾਵਰ ਪਬਲਿਕ ਸਕੂਲ ਬਠਿੰਡਾ ਦੀ ਜਸਲੀਨ ਕੌਰ ਅਤੇ ਤੀਸਰਾ ਸਥਾਨ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸੰਗਤ ਮੰਡੀ ਦੀ ਗੁਰਨੂਰ ਕੌਰ ਨੇ ਹਾਸਿਲ ਕੀਤਾ। ਕਵੀਸ਼ਰੀ ਮੁਕਾਬਲੇ ਵਿੱਚ ਪਹਿਲਾ ਸਥਾਨ ਗੁਰੂ ਰਾਮਦਾਸ ਪਬਲਿਕ ਸਕੂਲ ਲਹਿਰਾ ਮੁਹੱਬਤ, ਦੂਸਰਾ ਸਥਾਨ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਅਤੇ ਤੀਸਰਾ ਸਥਾਨ ਸਰਕਾਰੀ ਹਾਈ ਸਕੂਲ ਡਿੱਖ ਦੇ ਵਿਦਿਆਰਥੀਆਂ ਦੇ ਕਵਿਸ਼ਰੀ ਜੱਥੇ ਨੇ ਪ੍ਰਾਪਤ ਕੀਤਾ। ਕੁਇਜ਼ ਮੁਕਾਬਲੇ ਵਿੱਚ ਪਹਿਲਾ ਸਥਾਨ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੈਂਡਰੀ ਸਕੂਲ ਭੁੱਚੋ ਖੁਰਦ, ਦੂਸਰਾ ਸਥਾਨ ਦਸ਼ਮੇਸ਼ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਕੋਟ ਫੱਤਾ ਅਤੇ ਤੀਸਰਾ ਸਥਾਨ ਦਸ਼ਮੇਸ਼ ਗਰਲਜ ਸੀਨੀਅਰ ਸੈਕੈਂਡਰੀ ਪਬਲਿਕ ਸਕੂਲ ਬਾਦਲ ਦੀਆਂ ਟੀਮਾਂ ਨੇ ਹਾਸਿਲ ਕੀਤਾ।

ਇਹ ਵੀ ਪੜ੍ਹੋ:ਭਿਆਨਕ ਹਾਦਸੇ ’ਚ ਇਕ ਹੀ ਮੁਹੱਲੇ ਦੇ 12 ਜਣਿਆਂ ਦੀ ਹੋਈ ਮੌ+ਤ

ਇਸ ਯੁਵਕ ਮੇਲੇ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀਆਂ ਗਤੀਵਿਧੀਆਂ ਨੂੰ ਸਕੂਲਾਂ ਵਿੱਚ ਚਲਾਉਣ ਲਈ ਸਹਾਇਤਾ ਕਰਨ ਵਾਲੇ ਅਧਿਆਪਕਾਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਯੁਵਕ ਮੇਲੇ ਨੂੰ ਕਾਮਯਾਬ ਕਰਨ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਬਲਵੰਤ ਸਿੰਘ ਬਠਿੰਡਾ, ਬਲਵੰਤ ਸਿੰਘ ਕਾਲਝਰਾਣੀ, ਇਕਬਾਲ ਸਿੰਘ ਕਾਉਣੀ, ਸੁਰਿੰਦਰ ਪਾਲ ਸਿੰਘ ਬੱਲੂਆਣਾ,ਊਧਮ ਸਿੰਘ ਬਾਠ, ਹਰਪਾਲ ਸਿੰਘ ਚਾਉਕੇ, ਰਮਨਦੀਪ ਸਿੰਘ ਬਠਿੰਡਾ, ਗੁਰਸੇਵਕ ਸਿੰਘ ਚੁੱਘੇ ਖੁਰਦ, ਇੰਸਪੈਕਟਰ ਸ਼ਮਸ਼ੇਰ ਸਿੰਘ ਤਲਵੰਡੀ ਸਾਬੋ ਤੇ ਸਮੁੱਚੇ ਸਕੂਲ ਸਟਾਫ ਦਾ ਉੱਘਾ ਯੋਗਦਾਨ ਰਿਹਾ, ਵੱਖ-ਵੱਖ ਮੁਕਾਬਲਿਆਂ ਦੀ ਜਜਮੈਂਟ ਡਾ ਦਰਸ਼ਨ ਸਿੰਘ ਭੰਮੇ, ਸੁਖਵਿੰਦਰ ਸਿੰਘ ਭਾਗੀ ਵਾਂਦਰ ਅਤੇ ਲੈਕਚਰਾਰ ਸੁਖਵਿੰਦਰ ਕੌਰ ਨੇ ਕੀਤੀ l ਇਹ ਯੁਵਕ ਮੇਲਾ ਵਿਦਿਆਰਥੀਆਂ ਦੇ ਮਨਾਂ ਵਿੱਚ ਅਮਿਟ ਸ਼ਾਪ ਛੱਡਣ ਵਿੱਚ ਕਾਮਯਾਬ ਰਿਹਾ।

 

Related posts

ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੱਖੇ ਪੰਥਕ ਇਕੱਠ ਨੂੰ ਰੋਕਣ ਲਈ ਵੱਡੀ ਪੱਧਰ ’ਤੇ ਫ਼ੜੋ-ਫ਼ੜਾਈ

punjabusernewssite

ਗੁਰਦੁਆਰਾ ਬੁੰਗਾ ਨਾਨਕਸਰ ਦੀ ਜ਼ਮੀਨ ’ਤੇ ਸ਼੍ਰੋਮਣੀ ਕਮੇਟੀ ਦੇ ਕਬਜ਼ੇ ਦਾ ਮਾਮਲਾ ਗਰਮਾਇਆ

punjabusernewssite

ਵਿਸਾਖੀ ਦੇ ਦਿਹਾੜੇ ਉਪਰ ਦਿਖ਼ਾਈ ਦਿੱਤਾ ਭਾਈ ਅੰਮ੍ਰਿਤਪਾਲ ਸਿੰਘ ਵਿਵਾਦ ਦਾ ਪ੍ਰਛਾਵਾਂ, ਸੰਗਤਾਂ ਦੀ ਗਿਣਤੀ ਫਿੱਕੀ ਰਹੀ

punjabusernewssite