ਬੇਟਿਆਂ ਦੇ ਨਾਲ ਬੇਟੀਆਂ ਨੇ ਵੀ ਗੱਡੇ ਝੰਡੇ
ਮੁੱਖ ਮੰਤਰੀ ਮਨੋਹਰ ਲਾਲ ਨੇ ਸਾਰੇ ਮੈਡਲ ਜੇਤੂਆਂ ਖਿਡਾਰੀਆਂ ਨੂੰ ਦਿੱਤੀ ਵਧਾਈਆਂ ਤੇ ਸ਼ੁਭਕਾਮਨਾਵਾਂ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 1 ਅਕਤੂਬਰ – ਓਲੰਪਿਕ ਕਾਮਨਵੈਲਥ ਖੇਡਾਂ ਵਿਚ ਅੱਧੇ ਤੋਂ ਵੱਧ ਮੈਡਲ ਜਿੱਤਣ ਵਾਲੇ ਹਰਿਆਣਾ ਦੇ ਖਿਡਾਰੀ 36ਵੇਂ ਨੈਸ਼ਨਲ ਗੇਮਸ ਵਿਚ ਵੀ ਕਮਾਲ ਦਿਖਾ ਰਹੇ ਹਨ। ਗੁਜਰਾਤ ਦੇ ਅਹਿਮਦਾਬਾਦ ਵਿਚ ਚਲ ਰਹੀਆਂ ਇੰਨ੍ਹਾਂ ਖੇਡਾਂ ਵਿਚ ਹਰਿਆਣਾ ਹੁਣ ਤਕ 9 ਗੋਲਡ ਮੈਡਲ ਸਮੇਤ ਕੁੱਲ 16 ਮੈਡਲਾਂ ਦੇ ਨਾਲ ਮੈਡਲ ਟੈਲੀ ਵਿਚ ਸਿਖਰ ‘ਤੇ ਕਾਬਿਜ ਹੈ। ਰਾਜ ਦੇ ਖਾਤੇ ਵਿਚ 3 ਸਿਲਵਰ ਅਤੇ 4 ਬ੍ਰਾਂਜ ਮੈਡਲ ਹਨ। ਰਾਜ ਦੇ ਬੇਟੇ -ਬੇਟੀਆਂ ਦੇ ਜੌਹਰ ਦੀ ਬਦੌਲਤ ਹਰਿਆਣਾ ਦਾ ਦਬਦਬਾ ਨੈਸ਼ਨਲ ਗੇਮਸ ਵਿਚ ਬਣਿਆ ਹੋਇਆ ਹੈ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸਾਰੇ ਮੈਡਲ ਜੇਤੂ ਖਿਡਾਰੀਆਂ ਨੂੰ ਉਨ੍ਹਾਂ ਦੀ ਜਿੱਤ ‘ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਉਣ ਵਾਲੇ ਖੇਡਾਂ ਵਿਚ ਵੀ ਇਸੀ ਤਰ੍ਹਾ ਆਪਣਾ ਉਮਦਾ ਪ੍ਰਦਰਸ਼ਨ ਕਰਨ ਦੀ ਕਮਾਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਰਾਜ ਦੇ ਖਿਡਾਰੀਆਂ ਦੀ ਮਿਹਨਤ ਦੇ ਜੋਰ ‘ਤੇ ਹੀ ਅੱਜ ਹਰਿਆਣਾ ਦੀ ਖੇਡਾਂ ਦੇ ਖੇਤਰਾਂ ਵਿਚ ਅਜਿਹੀ ਪਹਿਚਾਣ ਬਣੀ ਹੈ ਕਿ ਹੋਰ ਰਾਜ ਵੀ ਹਰਿਆਣਾ ਦੀ ਖੇਡ ਨੀਤੀ ਦਾ ਅਨੁਸਰਣ ਕਰਨ ਲੱਗੇ ਹਨ। ਰਾਜ ਦੇ ਖਿਡਾਰੀ ਇਸੀ ਤਰ੍ਹਾ ਆਪਣੇ ਬਿਹਤਰੀਨ ਪ੍ਰਦਰਸ਼ਨ ਨਾਲ ਹਰਿਆਣਾ ਅਤੇ ਭਾਂਰਤ ਦਾ ਨਾਂਅ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਰੋਸ਼ਨ ਕਰਦੇ ਰਹਿਣਗੇ। ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ ਨੇ ਵੀ ਖਿਡਾਰੀਆਂ ਦੀ ਇਸ ਉਪਲਬਧੀ ਦੇ ਲਹੀ ਉਨ੍ਹਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਵਿਚ ਰਾਜ ਸਰਕਾਰ ਲਗਾਤਾਰ ਖੇਡਾਂ ਨੂੰ ਪ੍ਰੋਤਸਾਹਨ ਦੇਣ ਅਤੇ ਖਿਡਾਰੀਆਂ ਨੂੰ ਹਰ ਤਰ੍ਹਾ ਦੀ ਸਹਾਇਤਾ ਮਹੁਇਆ ਕਰਵਾਉਣ ਲਈ ਪ੍ਰਤੀਬੱਧ ਹੈ।ਹਰਿਆਣਾ ਦਾ ਸੱਭ ਤੋਂ ਪਸੰਦੀਦਾ ਖੇਡ ਕੁਸ਼ਤੀ ਵਿਚ ਕੋਈ ਹੋਰ ਸੂਬਾ ਇੱਥੇ ਦੇਖਿਡਾਰੀਆਂ ਦੇ ਸਾਹਮਣੇ ਟਿਕ ਨਹੀਂ ਪਾਇਆ। ਖਿਡਾਰੀਆਂ ਨੇ ਆਪਣੇ ਦਾਓ-ਪੇਂਚ ਨਾਲ ਆਪਣੇ ਵਿਰੋਧੀਆਂ ਨੂੰ ਪਟਖਨੀ ਦੇ ਕੇ ਰਾਜ ਦੇ ਖਾਤੇ ਵਿਚ ਮੈਡਲ ਦੀ ਬੌਛਾਰ ਕਰ ਦਿੱਤੀ। ਹਰਿਆਣਾ ਨੇ ਕੁਸ਼ਤੀ ਵਿਚ 5 ਗੋਲਡ, 2 ਸਿਲਵਰ ਅਤੇ 2 ਬ੍ਰਾਂਜ ਮੈਡਲ ਜਿੱਤੇ ਹਨ।