ਸੁਖਜਿੰਦਰ ਮਾਨ
ਬਠਿੰਡਾ, 25 ਜਨਵਰੀ: ਬੀਤੀ ਕੱਲ ਸ਼ਾਮ ਨੂੰ ਸ਼ਹਿਰ ਦੀਆਂ ਦੋ ਨਾਬਾਲਿਗ ਬੱਚੀਆਂ ਦੇ ਅਚਾਨਕ ਲਾਪਤਾ ਹੋਣ ਦੇ ਮਾਮਲੇ ਵਿਚ ਪੁਲਿਸ ਨੇ ਕਾਰਵਾਈ ਕਰਦਿਆਂ ਚਾਰ ਘੰਟਿਆਂ ਵਿਚ ਹੀ ਦੋਨੋਂ ਲੜਕੀਆਂ ਨੂੰ ਭਾਲ ਕੇ ਪ੍ਰਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ। ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਸ੍ਰੀਮਤੀ ਅਮਨੀਤ ਕੋਡਲ ਨੇ ਦੱਸਿਆ ਕਿ ਬੀਤੀ ਸ਼ਾਮ ਕੰਟਰੋਲ ਰੂਮ ’ਤੇ ਇੱਕ ਵਿਅਕਤੀ ਨੇ ਸੂਚਨਾ ਦਿੱਤੀ ਸੀ ਕਿ ਉਸਦੀਆਂ 2 ਲੜਕੀਆਂ (ਉਮਰ ਕਰੀਬ 12/13 ਸਾਲ) ਟਿਊਸ਼ਨ ਪੜ੍ਹਨ ਲਈ ਨੈਸ਼ਨਲ ਕਲੋਨੀ ਸਥਿਤ ਘਰੋਂ ਦੁਪਹਿਰ 01:00 ਵਜੇ ਗਈਆਂ ਸਨ ਪ੍ਰੰਤੂ ਨਾ ਹੀ ਟਿਊਸ਼ਨ ਪਹੁੰਚੀਆਂ ਹਨ ਅਤੇ ਨਾ ਹੀ ਘਰ ਵਾਪਿਸ ਆਈਆਂ ਹਨ। ਜਿਸਤੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਅਫ਼ਸਰ ਥਾਣਾ ਧਰਮਲ ਨੇ ਸਮੇਤ ਪੁਲਿਸ ਪਾਰਟੀ ਦੇ ਸੀਨੀਅਰ ਅਧਿਕਾਰੀਆਂ ਦੀ ਹਦਾਇਤ ਅਨੁਸਾਰ ਅਤੇ ਟੈਕਨੀਕਲ ਸੈੱਲ ਦੀ ਮਦਦ ਨਾਲ ਉਕਤਾਨ ਲੜਕੀਆਂ ਦੀ ਤਲਾਸ਼ ਸ਼ੁਰੂ ਕੀਤੀ ਜਦੋਂਕਿ ਇੱਕ ਲੜਕੀ ਨੂੰ ਬੱਸ ਸਟੈਂਡ ਬਰਨਾਲਾ ਤੋਂ ਸਹੀ ਸਲਾਮਤ ਬਰਾਮਦ ਕੀਤਾ ਗਿਆ ਅਤੇ ਦੂਸਰੀ ਲੜਕੀ ਨੂੰ ਮਹਿਲ ਕਲਾਂ ਟੋਲ ਪਲਾਜ਼ਾ ਪਰ ਚੱਲਦੀ ਬੱਸ ਨੂੰ ਰੋਕ ਕੇ ਬੱਸ ਵਿੱਚੋਂ ਬਰਾਮਦ ਕੀਤਾ ਗਿਆ। ਦੋਨੋਂ ਲੜਕੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਆਪਣੀ ਮਰਜ਼ੀ ਦੇ ਨਾਲ ਹੀ ਘਰੈਲੂ ਝਗੜੇ ਤੋਂ ਪ੍ਰੇਸ਼ਾਨ ਹੋ ਕੇ ਘਰੋਂ ਚੱਲੀਆਂ ਗਈਆਂ ਸਨ ਅਤੇ ਇਸ ਸਬੰਧੀ ਕਿਸੇ ਦਾ ਕੋਈ ਕਸੂਰ ਨਹੀਂ ਹੈ। ਜਿਸ ਨੇ ਦੋਨੋਂ ਲੜਕੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਕੌਂਸ�ਿਗ ਕਰਕੇ ਲੜਕੀਆਂ ਨੂੰ ਉਨ੍ਹਾਂ ਦੇ ਘਰੇ ਭੇਜ ਦਿੱਤਾ ਗਿਆ। ਇਸ ਮੌਕੇ ਐਸ ਐਸ ਪੀ ਮੈਡਮ ਕੋਡਲ ਵੱਲੋਂ ਐਸ ਆਈ ਸ੍ਰੀ ਬਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਥਰਮਲ, ਏ.ਐਸ.ਆਈ ਵਿਸ਼ਨੂੰ ਦਾਸ 85/2“1, ਐਚ ਸੀ ਸ੍ਰੀ ਪ੍ਰੀਤਮ ਸਿੰਘ 163/ 2“1 ਅਤੇ ਸੀ.ਸਿਪਾਹੀ ਸ੍ਰੀ ਪ੍ਰਭਜਿੰਦਰ ਸਿੰਘ 2139/ 2“1 ਦੀ ਟੀਮ ਦੀ ਹੌਂਸਲਾ ਅਫਜਾਈ ਕਰਦੇ ਹੋਏ ਸਾਰੀ ਟੀਮ ਨੂੰ 33-੧ ਸਰਟੀਫਿਕੇਟ ਦਿੱਤਾ ਗਿਆ ਹੈ।
Share the post "4 ਘੰਟਿਆਂ ਦੇ ਅੰਦਰ-ਅੰਦਰ ਲਾਪਤਾ ਲੜਕੀਆਂ ਭਾਲ ਕੇ ਪਰਿਵਾਰਕ ਦੇ ਹਵਾਲੇ ਕੀਤੀਆਂ"