👉ਹੁਣ ਮੁੜ ਨਿਕਲੀ 11 ਕਰੋੜ ਦੀ ਲਾਟਰੀ, ਪਰ ਕਰੋੜਪਤੀ ਬਣਨ ਵਾਲੇ ਦਾ ਹਾਲੇ ਤੱਕ ਕੋਈ ਥਹੁ-ਪਤਾ ਨਹੀਂ !
Bathinda News: ਪੰਜਾਬ ਸਰਕਾਰ ਵੱਲੋਂ ਚਲਾਈ ਜਾਂਦੀ ਲਾਟਰੀ ਦੇ ਦੀਵਾਲੀ ਬੰਪਰ ਦੇ 11 ਕਰੋੜ ਰੁਪਏ ਦਾ ਪਹਿਲਾ ਇਨਾਮ ਬਠਿੰਡਾ ਇਲਾਕੇ ‘ਚ ਨਿਕਲਿਆ ਹੈ। ਸ਼ਹਿਰ ਦੇ ਵੀਰ ਕਲੌਨੀ ਇਲਾਕੇ ਦੀ ਮਸ਼ਹੂਰ ਰਤਨ ਲਾਟਰੀ ਦੀ ਸਟਾਲ ਤੋਂ ਖਰੀਦੀ ਗਈ ਟਿਕਟ (ਨੰਬਰ ਏ-438586) ਨੂੰ ਇਹ ਇਨਾਮ ਨਿਕਲਿਆ ਹੈ ਪ੍ਰੰਤੂ ਹੈਰਾਨੀ ਦੀ ਗੱਲ ਇਹ ਹੈ ਕਿ ਜਿੱਤਣ ਵਾਲੇ ਦਾ ਹਾਲੇ ਤੱਕ ਕੋਈ ਥਹੁ-ਪਤਾ ਨਹੀਂ ਲੱਗ ਰਿਹਾ। ਜਦ ਕਿ ਦੂਜੇ ਪਾਸੇ ਲਾਟਰੀ ਵਾਲੇ ਅੱਡੇ ਨੂੰ ਵਿਆਹ ਸਮਾਗਮ ਦੀ ਤਰ੍ਹਾਂ ਸਜਾਇਆ ਗਿਆ ਹੈ ਤੇ ਸਵੇਰ ਤੋਂ ਹੀ ਲੱਡੁ ਵੰਡੇ ਜਾ ਰਹੇ ਹਨ।
ਇਹ ਵੀ ਪੜ੍ਹੋ Big News; ਕ੍ਰਿਸ਼ਨੂ ਤੋਂ ਬਾਅਦ ਹੁਣ CBI ਨੇ DIG Bhullar ਦਾ ਵੀ ਹਾਸਲ ਕੀਤਾ ਪੁਲਿਸ ਰਿਮਾਂਡ, Vigilance ਵੀ ਕਰੇਗੀ ਜਾਂਚ
ਲਾਟਰੀ ਸੰਚਾਲਕਾਂ ਨੂੰ ਇਸ ਗੱਲ ਦੀ ਖ਼ੁਸੀ ਹੈ ਕਿ ਪਹਿਲਾਂ ਇਨਾਮ ਉਨ੍ਹਾਂ ਦੇ ਅੱਡੇ ਤੋਂ ਖਰੀਦੀ ਟਿਕਟ ਨੂੰ ਨਿਕਲਿਆ ਹੈ, ਜਿਸਦਾ ਕਮਿਸ਼ਨ ਉਨ੍ਹਾਂ ਨੂੰ ਮਿਲਣਾ ਹੈ ਪ੍ਰੰਤੂ ਲਾਟਰੀ ਖਰੀਦਣ ਵਾਲੇ ਦਾ ਕੋਈ ਥਹੁ-ਪਤਾ ਨਾ ਲੱਗਣ ਕਾਰਨ ਪ੍ਰੇਸ਼ਾਨ ਵੀ ਦਿਖਾਈ ਦੇ ਰਹੇ ਹਨ। ਰਤਨ ਲਾਟਰੀ ਦੇ ਪ੍ਰੋਪਾਈਟਰ ਊਮੇਸ਼ ਕੁਮਾਰ ਨੇ ਮੀਡੀਆ ਨੁੰ ਦਸਿਆ ਕਿ , ”ਉਨ੍ਹਾਂ ਦੇ ਸਟਾਲ ਤੋਂ ਖਰੀਦੀ ਟਿਕਟ ਨੂੰ ਪਹਿਲਾਂ ਇਨਾਮ ਨਿਕਲਣ ਦੀ ਬਹੁਤ ਖ਼ੁਸੀ ਹੈ ਤੇ ਇਸਦੇ ਚੱਲਦੇ ਹੀ ਸਟਾਲ ਨੂੰ ਦੁਲਹਨ ਵਾਂਗ ਸਜਾਉਣ ਤੋਂ ਇਲਾਵਾ ਇੱਥੇ ਲੱਡੁ ਵੰਡੇ ਜਾ ਰਹੇ ਹਨ ਅਤੇ ਭੰਗੜੇ ਪਾਏ ਜਾ ਰਹੇ ਹਨ। ”
ਇਹ ਵੀ ਪੜ੍ਹੋ ਮੰਦਿਰ ‘ਚ ਮੱਚੀ ਭਗਦੜ; 9 ਸ਼ਰਧਾਲੂਆਂ ਦੀ ਹੋਈ ਮੌ+ਤ, ਕਈ ਹੋਏ ਜਖ਼ਮੀ
ਉਮੇਸ਼ ਨੇ ਅੱਗੇ ਦਸਿਆ ਕਿ ਕਰੀਬ 35-40 ਸਾਲਾਂ ਤੋਂ ਉਹ ਲਾਟਰੀ ਦਾ ਕੰਮ ਕਰਦੇ ਆ ਰਹੇ ਹਨ ਤੇ ਹੁਣ ਤੱਕ 43 ਵਿਅਕਤੀ ਉਨ੍ਹਾਂ ਦੇ ਸਟਾਲ ਤੋਂ ਟਿਕਟ ਖਰੀਦ ਕੇ ਕਰੋੜਪਤੀ ਬਣ ਚੁੱਕੇ ਹਨ, ਜਦਕਿ ਲੱਖਾਂ ਤੇ ਹਜ਼ਾਰਾਂ ਵਾਲਿਆਂ ਦੀ ਗਿਣਤੀ ਅਣਗਿਣਤ ਹੈ। ਉਮੇਸ਼ ਦੇ ਸਾਥੀ ਟਿੰਕੂ ਮੁਕੁਲ ਨੇ ਪੰਜਾਬੀ ਖਬਰਸਾਰ ਵੈਬਸਾਈਟ ਨੂੰ ਦਸਿਆ ਕਿ ਲਾਟਰੀ ਦੀ ਟਿਕਟ ਵੇਚਣ ਸਮੇਂ ਕਈ ਵਾਰ ਗ੍ਰਾਹਕ ਖੁਦ ਆਪਣਾ ਨੰਬਰ ਨਹੀਂ ਲਿਖਾਉਂਦਾ ਤੇ ਇਸ ਕੇਸ ਵਿਚ ਵੀ ਸ਼ਾਇਦ ਅਜਿਹਾ ਹੋਇਆ ਹੈ। ਉਨ੍ਹਾਂ ਉਮੀਦ ਜਤਾਈ ਕਿ ਜਲਦੀ ਹੀ ਕਰੋੜਪਤੀ ਬਣਨ ਜਾ ਰਿਹਾ ਸਖ਼ਸ ਆਪਣੀ ਲਾਟਰੀ ਦੀ ਟਿਕਟ ਲੈ ਕੇ ਇੱਥੇ ਪੁੱਜੇਗਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।


