Barnala News: ਜ਼ਿਲ੍ਹੇ ਦੇ ਕਸਬਾ ਧਨੌਲਾ ਦੇ ਨਾਲ ਲੱਗਦੇ ਇੱਕ ਪਿੰਡ ’ਚ ਇੱਕ ਔਰਤ ਵੱਲੋਂ ਆਪਣੇ ਸਹੁਰਿਆਂ ਨਾਲ ਲੜ ਕੇ ਆਪਣੀ ਮਾਸੂਮ ਬੱਚੀ ਨੂੰ ਹਰੀਗੜ੍ਹ ਨਹਿਰ ਵਿਚ ਸੁੱਟ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਖ਼ੁਦ ਔਰਤ ਨੇ ਵੀ ਆਤਮਹੱਤਿਆ ਕਰਨ ਲਈ ਨਹਿਰ ਵਿਚ ਛਾਲ ਮਾਰ ਦਿੱਤੀ ਪ੍ਰੰਤੂ ਇੱਥੇ ਆਸਪਾਸ ਲੋਕਾਂ ਨੇ ਉਸਨੂੰ ਬਚਾ ਲਿਆ ਪਰ 5 ਸਾਲਾਂ ਬੱਚੀ ਦੀ ਜਾਨ ਚਲੀ ਗਈ।
ਇਹ ਵੀ ਪੜ੍ਹੋ ਬਠਿੰਡਾ ਦੇ ਬੱਸ ਅੱਡੇ ’ਚ ਰਿਸ਼ਤੇਦਾਰ ਨੂੰ ਚੜਾਉਣ ਆਏ ਯੂਨੀਵਰਸਿਟੀ ਦੇ ਮੁਲਾਜਮ ਨੂੰ ਬੱਸ ਨੇ ਦਰੜਿਆਂ
ਇਸ ਮਾਮਲੇ ਵਿਚ ਹੁਣ ਥਾਣਾ ਧਨੌਲਾ ਦੀ ਪੁਲਿਸ ਨੇ ਉਕਤ ਔਰਤ ਵਿਰੁਧ ਉਸਦੇ ਪਤੀ ਦੇ ਬਿਆਨਾਂ ਉਪਰ ਬੱਚੀ ਨੂੰ ਮਾਰਨ ਦੇ ਦੋਸ਼ਾਂ ਹੇਠ ਬੀਐਨਐਸ ਦੀ ਧਾਰਾ 103(1) ਤਹਿਤ ਕਤਲ ਦਾ ਪਰਚਾ ਦਰਜ਼ ਕਰ ਲਿਆ ਹੈ। ਮ੍ਰਿਤਕ ਬੱਚੀ ਦਾ ਨਾਮ ਗੁਰਨੀਤ ਕੌਰ ਦਸਿਆ ਜਾ ਰਿਹਾ। ਥਾਣਾ ਮੁਖੀ ਵੱਲੋਂ ਮੀਡੀਆ ਨੂੰ ਦਿੱਤੀ ਜਾਣਕਾਰੀ ਮੁਤਾਬਕ ਮੁਲਜ਼ਮ ਔਰਤ ਦੇ ਪਤੀ ਬਾਰੂ ਨੇ ਬਿਆਨ ਦਰਜ਼ ਕਰਵਾਏ ਹਨ ਕਿ ਉਸਦੀ ਪਤਨੀ ਲੜਾਈ ਝਗੜਾ ਕਰਦੀ ਸੀ। ਝਗੜਾ ਕਰਨ ਤੋਂ ਬਾਅਦ ਉਹ ਅਕਸਰ ਹੀ ਆਪਣੇ ਪੇਕੇ ਘਰ ਚਲੀ ਜਾਂਦੀ ਸੀ । ਬੀਤੇ ਕੱਲ ਵੀ ਉਹ ਬੱਚੀ ਨੂੰ ਲੈ ਕੇ ਘਰੋਂ ਚਲੀ ਗਈ ਸੀ, ਜਿੱਥੇ ਬਾਅਦ ਵਿਚ ਇਸ ਵਾਰਦਾਤ ਨੂੰਅੰਜਾਮ ਦਿੱਤਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਸਹੁਰਿਆਂ ਨਾਲ ਲੜ ਕੇ 5 ਸਾਲਾਂ ਮਾਸੂਮ ਬੱਚੀ ਨੂੰ ਨਹਿਰ ’ਚ ਸੁੱਟਿਆ, ਹੋਇਆ ਕ+ਤਲ ਦਾ ਪਰਚਾ ਦਰਜ਼"