ਬਠਿੰਡਾ, 23 ਅਕਤੂਬਰ: ਮੁੱਖ ਖੇਤੀਬਾੜੀ ਅਫਸਰ ਡਾ.ਹਸਨ ਸਿੰਘ ਦੇ ਦਿਸਾ ਨਿਰਦੇਸਾ ਹੇਠ ਅਤੇ ਡਾ.ਤੇਜਦੀਪ ਕੌਰ ਬੋਪਾਰਾਏ ਪ੍ਰੋਜੈਕਟ ਡਾਇਰੈਕਟਰ ਆਤਮਾ ਦੀ ਯੋਗ ਅਗਵਾਈ ਹੇਠ KVK ਬਠਿੰਡਾ ਵਿਖੇ ਹੈਦਰਾਬਾਦ ਮੈਨੇਜ ਅਤੇ ਪਮੇਤੀ ਲੁਧਿਆਣਾ ਵੱਲੋਂ 6 ਰੋਜ਼ਾ ਬੱਕਰੀ ਪਾਲਣ ਟ੍ਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ।ਡਾ.ਅਜੀਤਪਾਲ ਸਿੰਘ ਧਾਲੀਵਾਲ ਪ੍ਰੋ. ਐਨੀਮਲ ਸਾਇੰਸ ਵੱਲੋਂ ਬੱਕਰੀ ਪਾਲਣ ਦੇ ਕਿੱਤੇ ਤੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ।ਉਨ੍ਹਾਂ ਨੇ ਆਪਣੇ ਕੂੰਜੀਵੱਤ ਭਾਸ਼ਣ’ਚ ਕਿਹਾ ਕਿ ਕਿਸਾਨਾਂ ਵਿਸੇਸ਼ ਕਰਕੇ ਨੌਜਵਾਨਾਂ ਨੂੰ ਖੇਤੀਬਾੜੀ ਨਾਲ ਸਹਾਇਕ ਧੰਦੇ ਜਰੂਰ ਅਪਣਾਉਣੇ ਚਾਹੀਦੇ ਹਨ।ਸਮੇਂ ਸਮੇਂ ਤੇ ਲੱਗਣ ਵਾਲੇ ਟ੍ਰੇਨਿੰਗ ਪ੍ਰੋਗਰਾਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।
ਵੱਡੀ ਖ਼ਬਰ: ਭਾਰਤ ਨੇ ਮੂੜ ਸ਼ੁਰੂ ਕੀਤੀ ਕੈਨੇਡਾ ਲਈ ਵੀਜ਼ਾ ਸਰਵਿਸ
ਉਨ੍ਹਾਂ ਦੱਸਿਆ ਕਿ ਲਾਭਪਾਤਰੀ ਲੋਨ ਲੈ ਕੇ ਆਪਣਾ ਸਹਾਇਕ ਧੰਦਾ ਸੁਰੂ ਕਰਕੇ ਆਪਣੇ ਪੈਰਾਂ ਤੇ ਖੜ੍ਹੇ ਹੋ ਕੇ ਪਰਿਵਾਰ ਅਤੇ ਸਮਾਜ ਲਈ ਵੱਡਮੁੱਲਾ ਯੋਗਦਾਨ ਪਾ ਸਕਦੇ ਹਨ।ਇਸ ਪ੍ਰੋਗਰਾਮ ਦੌਰਾਨ ਬਲਵਿੰਦਰ ਸਿੰਘ ਤੁੰਗਵਾਲੀ ਦੇ ਬੱਕਰੀ ਫਾਰਮ ਅਤੇ ਵੈਟਰਨਰੀ ਪੌਲੀਟੈਕਨਿਕ ਤੇ ਰਿਸਰਚ ਟ੍ਰੇਨਿੰਗ ਸੈਂਟਰ ਕਾਲਝਰਾਨੀ ਵਿੱਚ ਪ੍ਰੈਕਟੀਕਲ ਗਿਆਨ ਵਾਸਤੇ ਸਿੱਖਿਆਰਥੀਆਂ ਨੂੰ ਵਿਜ਼ਿਟ ਕਰਵਾਇਆ ਗਿਆ।ਇਸ ਤੋਂ ਇਲਾਵਾ ਸਿੱਖਿਆਰਥੀਆਂ ਨੂੰ ਖੇਤੀ ਭਵਨ ਅਤੇ KVK ਵਿਖੇ ਕਿਸਾਨ ਮੇਲਾ ਵਿਖਾਇਆ ਗਿਆ।ਜਿਸ ਵਿਚ ਸਹਾਇਕ ਧੰਦੇ ਅਪਨਾਉਣ ਵਾਲੇ ਕਿਸਾਨਾਂ ਦੇ ਸਟਾਲਾਂ ਦੀ ਵਿਜ਼ਿਟ ਕਾਰਵਾਈ ਗਈ।
ਸੱਤ ਸਾਲਾਂ ਦੇ ਲੰਮੇ ਸੰਘਰਸ਼ ਤੋਂ ਬਾਅਦ ਪਿੰਡ ‘ਪ੍ਰੇਮ ਕੋਟਲੀ’ ਮੁੜ ਬਣਿਆ ‘ਕੋਟਲੀ ਖ਼ੁਰਦ’
ਜਿਲ੍ਹਾ ਨੋਡਲ ਅਫਸਰ ਪਰਾਲੀ ਪ੍ਰਬੰਧਨ ਨਵਜੀਤ ਢਿੱਲੋਂ ਵੱਲੋਂ ਵੀ ਕਿਸਾਨ ਵੀਰਾਂ ਨੂੰ ਪਰਾਲੀ ਪ੍ਰਬੰਧਨ ਬਾਰੇ ਵੀ ਪ੍ਰੇਰਿਆ ਗਿਆ।ਵੱਡੀ ਮਾਤਰਾ ਵਿੱਚ ਨੌਜਵਾਨ ਉੱਚੇਚੇ ਤੌਰ ਤੇ ਹਾਜਰ ਰਹੇ।ਨੌਜਵਾਨਾਂ ਨੇ ਇਹੋ ਜਿਹੇ ਪ੍ਰੋਗਰਾਮਾਂ ਲਈ ਸੰਬੰਧਿਤ ਵਿਭਾਗ ਅਤੇ ਸਰਕਾਰ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਕਰ ਰਹੇ ਡਿਪਟੀ ਪ੍ਰੋਜੈਕਟ ਡਾਇਰੈਕਟਰ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਸਹਾਇਕ ਧੰਦਿਆਂ ਵਿੱਚ STRY ਪ੍ਰੋਗਰਾਮ ਕਰਵਾਏ ਜਾਣਗੇ ਅਤੇ ਸਮੇਂ ਸਮੇਂ ਸਿਰ ਨੌਜਵਾਨਾਂ ਨੂੰ ਦੱਸ ਦਿੱਤਾ ਜਾਵੇਗਾ।