ਏਮਜ਼ ਬਠਿੰਡਾ ’ਚ ਮਰੀਜ਼ਾਂ ਦੀ ਸੁਰੱਖਿਆ ’ਤੇ 7 ਦਿਨ ਦੀ ਵਰਕਸ਼ਾਪ ਆਯੋਜਿਤ

0
80

ਬਠਿੰਡਾ, 29 ਦਸੰਬਰ: ਇੰਸਟੀਚਿਊਟ ਆਫ ਨਰਸਿੰਗ ਐਜੂਕੇਸ਼ਨ ਐਂਡ ਰਿਸਰਚ ਏਮਜ਼ ਬਠਿੰਡਾ ਦੇ ਵੱਲੋਂ ਮਰੀਜਾਂ ਦੀ ਸੁਰੱਖਿਆ ਬਾਰੇ ਸੱਤ ਰੋਜਾ ਵਰਕਸ਼ਾਪ ਸਫਲਤਾਪੂਰਵਕ ਸਮਾਪਤ ਕੀਤੀ। ਸਿਹਤ ਅਤੇ ਪਰਿਵਾਰ ਮੰਤਰਾਲੇ ਦੀ ਸਕੀਮ ਤਹਿਤ ਪ੍ਰੋਫੈਸਰ (ਡਾ.) ਮੀਨੂੰ ਸਿੰਘ ਕਾਰਜਕਾਰੀ ਨਿਰਦੇਸ਼ਕ ਏਮਜ਼ ਦੀ ਅਗਵਾਈ ਹੇਠ ਵੈਲਫੇਅਰ ਨਵੀਂ ਦਿੱਲੀ ਨਰਸਿੰਗ ਸੇਵਾਵਾਂ ਨੂੰ ਵਿਕਸਤ ਕਰਨ ਲਈ ਸੰਗਠਿਤ ਗਤੀਵਿਧੀਆਂ ਵਰਕਸ਼ਾਪ ਦਾ ਆਯੋਜਨ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨਵੀਂ ਦਿੱਲੀ ਦੁਆਰਾ ਨਰਸਿੰਗ ਸੇਵਾ ਵਿਕਾਸ ਯੋਜਨਾ ਦੇ ਤਹਿਤ ਨਰਸਿੰਗ ਪੇਸੇਵਰਾਂ ਨੂੰ ਸ਼ਕਤੀਕਰਨ ਅਤੇ ਮਰੀਜ਼ਾਂ ਦੀ ਸੁਰੱਖਿਆ ਦੇ ਮਿਆਰਾਂ ਨੂੰ ਵਧਾਉਣ ਦੇ ਉਦੇਸ਼ ਨਾਲ ਕੀਤਾ ਗਿਆ ਸੀ।

ਇਹ ਵੀ ਪੜ੍ਹੋ ਮੁੱਖ ਮੰਤਰੀ ਦੇ ਯਤਨਾਂ ਸਦਕਾ ਹੋਰ ਮਜ਼ਬੂਤ ਹੋਇਆ ਸਹਿਕਾਰੀ ਅਦਾਰਾ ‘ਮਿਲਕਫੈੱਡ’

ਵਰਕਸ਼ਾਪ ਦਾ ਸ਼ੁਭ ਉਦਘਾਟਨ ਸਮਾਰੋਹ ਹੋਇਆ , ਜਿੱਥੇ ਪ੍ਰੋਫੈਸਰ (ਡਾ.) ਕਮਲੇਸ਼ ਕੇ ਸ਼ਰਮਾ ਪ੍ਰਿੰਸੀਪਲ-ਕਮ-ਪ੍ਰੋਫੈਸਰ, ਆਈ.ਐਨ.ਈ.ਆਰ., ਏਮਜ਼ ਬਠਿੰਡਾ ਨੇ ਆਏ ਮਹਿਮਾਨਾਂ ਦਾ ਉਤਸ਼ਾਹ ਨਾਲ ਸਵਾਗਤ ਕੀਤਾ। ਇਸ ਸਮਾਰੋਹ ਵਿੱਚ ਏਮਜ਼ ਬਠਿੰਡਾ ਦੇ ਕਾਰਜਕਾਰੀ ਨਿਰਦੇਸ਼ਕ ਪ੍ਰੋਫੈਸਰ (ਡਾ.) ਮੀਨੂੰ ਸਿੰਘ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੇ ਸੁਰੱਖਿਅਤ ਮਾਹੌਲ ਸਿਰਜਣ ਅਤੇ ਮਰੀਜ਼ਾ ਦੀ ਦੇਖਭਾਲ ਪ੍ਰਦਾਨ ਕਰਨ ਵਿੱਚ ਨਰਸਾਂ ਦੀ ਅਹਿਮ ਭੂਮਿਕਾ ਬਾਰੇ ਚਾਨਣਾ ਪਾਇਆ। ਅਕਾਦਮਿਕ ਪ੍ਰੋਫੈਸਰ (ਡਾ.) ਅਖਿਲੇਸ ਪਾਠਕ, ਡੀਨ, ਏਮਜ ਬਠਿੰਡਾ ਨੇ ਇੱਕ ਸੁਚੱਜੇ ਸੁਨੇਹੇ ਰਾਹੀਂ ਮਰੀਜ਼ਾਂ ਦੀ ਸੁਰੱਖਿਆ ਦੇ ਮਹੱਤਵ ਬਾਰੇ ਚਾਨਣਾ ਪਾਇਆ।

ਇਹ ਵੀ ਪੜ੍ਹੋ ਕਾਂਗਰਸ ਨੇ ਮੁੜ ਮਾਰੀ ਬੜ੍ਹਕ; ਕਿਹਾ ਬਠਿੰਡਾ ’ਚ ਮੇਅਰ ਦੀ ਕੁਰਸੀ ਸਾਡੇ ਕੋਲ ਹੀ ਰਹੇਗੀ

ਏਮਜ਼ ਬਠਿੰਡਾ ਦੇ ਮੈਡੀਕਲ ਸੁਪਰਡੈਂਟ ਪ੍ਰੋ (ਡਾ.) ਰਾਜੀਵ ਕੁਮਾਰ ਗੁਪਤਾ ਨੇ ਸੁਰੱਖਿਆ ਦੇ ਸੱਭਿਆਚਾਰ ਨੂੰ ਉਤਸਾਹਿਤ ਕਰਨ ਅਤੇਮਰੀਜ਼ਾਂ ਦੀ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਸਿਹਤ ਸੰਭਾਲ ਪੇਸ਼ੇਵਰਾਂ ਦੀ ਮਹੱਤਵਪੂਰਨ ਭੂਮਿਕਾ ’ਤੇ ਜ਼ੋਰ ਦਿੱਤਾ। ਆਪਣੇ ਮੁੱਖ ਭਾਸ਼ਣ ਵਿੱਚ ਡਾ. ਗੁਪਤਾ ਨੇ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸਮਰੱਥਾ ਨਿਰਮਾਣ ਪਹਿਲਕਦਮੀਆਂ ਵਿੱਚ ਏਮਜ਼ ਬਠਿੰਡਾ ਦੇ ਸਰਗਰਮ ਯਤਨਾਂ ਦੀ ਸਲਾਘਾ ਕੀਤੀ।ਵਰਕਸ਼ਾਪ ਵਿੱਚ ਪੰਜਾਬ ਭਰ ਦੇ ਵੱਖ-ਵੱਖ ਹਸਪਤਾਲਾਂ, ਨਰਸਿੰਗ ਕਾਲਜਾਂ ਅਤੇ ਸੰਸਥਾਵਾਂ ਦੇ ਨਰਸਿੰਗ ਪੇਸ਼ੇਵਰਾਂ ਸਮੇਤ 30ਉਘੇਭਾਗੀਦਾਰਾਂ ਨੇ ਭਾਗ ਲਿਆ। ਡੈਲੀਗੇਟਾਂ ਵੱਲੋਂ ਵਰਕਸ਼ਾਪ ਦੀ ਭਰਪੂਰ ਸ਼ਲਾਘਾ ਕੀਤੀ ਗਈ। ਸਮਾਗਮ ਦੀ ਸਮਾਪਤੀ ਪਤਵੰਤਿਆਂ ਵੱਲੋਂ ਭਾਗੀਦਾਰਾਂ ਨੂੰ ਸਰਟੀਫਿਕੇਟ ਪ੍ਰਦਾਨ ਕਰਨ ਅਤੇ ਵਰਕਸ਼ਾਪ ਦੇ ਪਰਿਵਰਤਨਸ਼ੀਲ ਤਜ਼ਰਬੇ ਬਾਰੇ ਉਨ੍ਹਾਂ ਦੀ ਫੀਡਬੈਕ ਪ੍ਰਾਪਤ ਕਰਨ ਨਾਲ ਕੀਤੀ ਗਈ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here