ਪ੍ਰਾਇਮਰੀ ਸਕੂਲ ਬੱਚਿਆਂ ਨੇ ਵਿੱਦਿਅਕ ਮੁਕਾਬਲਿਆਂ ਵਿੱਚ ਕਲਾਂ ਦੇ ਜੌਹਰ ਦਿਖਾਏ
ਸੁਖਜਿੰਦਰ ਮਾਨ
ਬਠਿੰਡਾ , 2 ਸਤੰਬਰ : 75 ਵੇਂ ਆਜਾਦੀ ਦਿਵਸ ਅਮਿ੍ਰੰਤ ਮਹਾਂ ਉਤਸਵ ਨੂੰ ਸਮਰਪਿਤ ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਜ ਪੱਧਰੀ ਵਿੱਦਿਅਕ ਮੁਕਾਬਲੇ ਸ਼ਿਵ ਪਾਲ ਗੋਇਲ ਜਿਲ੍ਹਾ ਸਿੱਖਿਆ ਅਫ਼ਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਨਦੀਪ ਸਿੰਘ ਜਿਲ੍ਹਾ ਨੋਡਲ ਅਫਸਰ ਦੀ ਅਗਵਾਈ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਧੋਬੀਆਣਾ ਨਗਰ ਬਠਿੰਡਾ ਵਿਖੇ ਆਨਲਾਈਨ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲਿਆਂ ਵਿੱਚ ਪਹਿਲੇ ਅਤੇ ਦੂਜੇ ਸਥਾਨ ਤੇ ਆਏ ਬੱਚਿਆਂ ਨੇ ਭਾਗ ਲਿਆ। ਇਹਨਾਂ ਮੁਕਾਬਲਿਆਂ ਵਿੱਚ ਸਲੋਗਨ, ਕੋਲਾਜ , ਲੇਖ ਰਚਨਾ, ਸੁੰਦਰ ਲਿਖਾਈ, ਪੇਟਿੰਗ, ਰੰਗੋਲੀ , ਕੋਰੀਓਗ੍ਰਾਫੀ ਸਕਿੱਟ , ਗੀਤ, ਭਾਸ਼ਣ ਕਵਿਤਾ ਆਦਿ ਦੇ ਮੁਕਾਬਲੇ ਧੋਬੀਆਣਾ ਸਕੂਲ ਬਠਿੰਡਾ ਵਿਖੇ ਕਰਵਾਏ ਗਏ। ਬਠਿੰਡਾ ਦੇ ਜਿਲ੍ਹਾ ਮੀਡੀਆ ਕੋਆਰਡੀਨੇਟਰ ਸੁਖਪਾਲ ਸਿੰਘ ਸਿੱਧੂ ਅਤੇ ਬਲਵੀਰ ਕਮਾਂਡੋ ਘੁੱਦਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਬਠਿੰਡਾ ਵਿਖੇ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਨੂੰ ਸਮਰਪਿਤ ਕਰਵਾਏ ਗਏ ਆਨਲਾਈਨ ਰਾਜ ਪੱਧਰੀ ਵਿੱਦਿਅਕ ਮੁਕਾਬਲੇ ਬਹੁਤ ਹੀ ਵਧੀਆ ਢੰਗ ਨਾਲ਼ ਕਰਵਾਏ ਗਏ। ਇਨ੍ਹਾਂ ਰਾਜ ਪੱਧਰੀ ਵਿੱਦਿਅਕ ਮੁਕਾਬਲਿਆਂ ਨੂੰ ਸਫਲ ਬਣਾਉਣ ਲਈ ਕੰਟਰੋਲਰ ਦੇ ਤੌਰ ‘ਤੇ ਸ਼ਿਮਲਾ ਦੇਵੀ ਹੈੱਡ ਟੀਚਰ, ਜੁਗਰਾਜ ਸਿੰਘ ਹੈੱਡ ਟੀਚਰ, ਵਿਜੈ ਕੁਮਾਰ ਹੈੱਡ ਟੀਚਰ, ਜਤਿੰਦਰ ਸ਼ਰਮਾ ਸਹਾਇਕ ਸਮਾਰਟ ਕੋਆਰਡੀਨੇਟਰ , ਰੁਪਿੰਦਰ ਕੌਰ, ਪਿ੍ਰਤਪਾਲ ਕੌਰ, ਜਸਵੀਰ ਕੌਰ ਲਹਿਰਾ ਮੁਹੱਬਤ, ਅਮਨਦੀਪ ਕੌਰ, ਪਰਮਿੰਦਰ ਕੌਰ ਆਦਰਸ ਸਕੂਲ, ਭੁਪਿੰਦਰ ਸਿੰਘ, ਬਲਜਿੰਦਰ ਸਿੰਘ, ਜਗਸੀਰ ਸਿੰਘ, ਮਨਿੰਦਰ ਕੌਰ, ਮਨਦੀਪ ਸਿੰਘ, ਸ਼ਿਵਕਾਂਤਾ, ਅਮਿਤ, ਸਤਨਾਮ ਸਿੰਘ ਅਤੇ ਨਰਿੰਦਰ ਸਿੰਘ , ਜਗਮੇਲ ਸਿੰਘ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ।
Share the post "75ਵੀ ਵਰ੍ਹੇਗੰਢ ਨੂੰ ਸਮਰਪਿਤ ਰਾਜ ਪੱਧਰੀ ਵਿੱਦਿਅਕ ਮੁਕਾਬਲੇ ਆਨਲਾਈਨ ਕਰਵਾਏ – ਸਿਵਪਾਲ ਗੋਇਲ"