ਬੀਜਾਪੁਰ, 6 ਜਨਵਰੀ:ਸੋਮਵਾਰ ਦੁਪਹਿਰ ਇੱਥੇ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿਚ ਨਕਸਲੀਆਂ ਦੇ ਹਮਲੇ ਦੀ ਮਾਰ ’ਚ ਆਏ ਛੱਤੀਸਗੜ੍ਹ ਪੁਲਿਸ ਦੇ ਅੱਠ ਜਵਾਨ ਸ਼ਹੀਦ ਹੋ ਗਏ। ਇਸਤੋਂ ਇਲਾਵਾ ਇੰਨ੍ਹਾਂ ਜਵਾਨਾਂ ਨੂੰ ਗੱਡੀ ਵਿਚ ਲੈ ਕੇ ਆ ਰਹੇ ਡਰਾਈਵਰ ਦੀ ਵੀ ਇਸ ਘਟਨਾ ਵਿਚ ਮੌਤ ਹੋ ਗਈ। ਸੂਚਨਾ ਮੁਤਾਬਕ ਨਕਸਲੀ ਬਹੁਤ ਇਲਾਕੇ ਦੇ ਵਿਚ ਨਕਸਲੀਆਂ ਵੱਲੋਂ ਇੱਕ ਸੜਕ ’ਤੇ ਬਾਰੂਦੀ ਸੁਰੰਗ ਲਗਾਈ ਹੋਈ ਸੀ। ਜਦ ਦਾਂਤੇਵਾੜਾ ਡਿਵੀਜ਼ਨ ਨਾਲ ਸਬੰਧਤ ਡੀਆਰਜੀ ਜਵਾਨਾਂ ਨੂੰ ਲੈ ਕੇ ਆ ਰਹੀ ਪੁਲਿਸ ਦੀ ਗੱਡੀ ਇਸ ਆਈਈਡੀ ਤੋਂ ਲੰਘਣ ਲੱਗੀ ਤਾਂ ਧਮਾਕਾ ਹੋ ਗਿਆ,
ਇਹ ਵੀ ਪੜ੍ਹੋ ਚੀਨ ਤੋਂ ਬਾਅਦ ਭਾਰਤ ਵਿਚ ਵੀ ਵਾਇਰਸ HMPV ਨੇ ਦਿੱਤੀ ਦਸਤਕ, ਤਿੰਨ ਕੇਸ ਸਾਹਮਣੇ ਆਏ
ਜਿਸ ਕਾਰਨ ਗੱਡੀ ਬੁਰੀ ਤਰ੍ਹਾਂ ਖਿੱਲਰ ਗਈ ਅਤੇ ਸੜਕ ਵਿਚ ਕਈ ਫੁੱਟ ਡੂੰਘਾ ਟੋਆ ਪੈ ਗਿਆ। ਜਿਸ ਕਾਰਨ ਗੱਡੀ ਵਿਚ ਸਵਾਰ ਸਾਰੇ ਜਾਣੇ ਸ਼ਹੀਦ ਹੋ ਗਏ। ਉਧਰ ਬੀਜਾਪੁਰ ਆਈਈਡੀ ਧਮਾਕੇ ’ਚ 8 ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ’ਤੇ ਦੁੱਖ ਪ੍ਰਗਟ ਕਰਦਿਆਂ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਨੂੰ ਦਿਓ ਸਾਈ ਨੇ ਸੂਬਾ ਵਾਸੀਆਂ ਤੋਂ ਮੁਆਫੀ ਮੰਗੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਸਾਲ ਤੋਂ ਸਰਕਾਰ ਅਤੇ ਜਵਾਨ ਨਕਸਲਵਾਦ ਨਾਲ ਮਜ਼ਬੂਤੀ ਨਾਲ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਜਵਾਨਾਂ ਦੀ ਇਹ ਕੁਰਬਾਨੀ ਵਿਅਰਥ ਨਹੀਂ ਜਾਵੇਗੀ… ਯਕੀਨਨ, ਨਕਸਲਵਾਦ ਖਤਮ ਹੋਵੇਗਾ ਅਤੇ ਛੱਤੀਸਗੜ੍ਹ ਵਿੱਚ ਸ਼ਾਂਤੀ ਬਣੀ ਰਹੇਗੀ…।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਨਕਸਲੀਆਂ ਵੱਲੋਂ ਬਾਰੂਦੀ ਸੁਰੰਗ ਨਾਲ ਕੀਤੇ ਧਮਾਕੇ ’ਚ ਡਰਾਈਵਰ ਸਹਿਤ 9 ਪੁਲਿਸ ਜਵਾਨ ਹੋਏ ਸ਼ਹੀਦ"