ਲਿਟਰੇਰੀ ਫੈਸਟੀਵਲ ਸਮਾਜਿਕ ਬੌਧਿਕਤਾ ਨੂੰ ਵਿਸ਼ਾਲ ਕਰਦੇ ਹਨ- ਸੁਰਜੀਤ ਪਾਤਰ
ਫੈਸਟੀਵਲ ’ਚ ਚਰਨਜੀਤ ਭੁੱਲਰ ਦੀ ਪੁਸਤਕ ‘ਪੰਜਾਬ ਐਂਡ ਸੰਨਜ਼’ ਕੀਤੀ ਰਿਲੀਜ਼
ਸੁਖਜਿੰਦਰ ਮਾਨ
ਬਠਿੰਡਾ, 25 ਦਸੰਬਰ: ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਚੌਥੇ ਪੀਪਲਜ਼ ਲਿਟਰੇਰੀ ਫੈਸਟੀਵਲ ਦਾ ਆਗਾਜ਼ ਕਰਦਿਆਂ ਉਘੇ ਸਾਹਿਤਕਾਰ ਸੁਰਜੀਤ ਪਾਤਰ ਨੇ ਕਿਹਾ ਕਿ ਲਿਟਰੇਰੀ ਫੈਸਟੀਵਲ ਸਮਾਜਿਕ ਬੌਧਿਕਤਾ ਨੂੰ ਵਿਸ਼ਾਲ ਕਰਦੇ ਹਨ। ਇਸ ਦੌਰਾਨ ਉਦਘਾਟਨੀ ਸ਼ੈਸਨ ਵਿਚ ਡਾ. ਦਵਿੰਦਰ ਸ਼ਰਮਾ ਨੇ ਕਿਹਾ ਕਿਜਿਹੜੇ ਖੇਤੀ ਕਾਨੂੰਨਾਂ ਦੇ ਜ਼ਾਇਕੇ ਨੂੰ ਖੇਤੀ ਕਾਨੂੰਨ ਮਾਹਿਰ ਵੀ ਨਹੀਂ ਸਮਝ ਸਕੇ ਉਹ ਕਿਸਾਨਾਂ ਸਮਝ ਵਿਚ ਝੱਟ ਆ ਗਏ ਸਿਟੇ ਵਜੋਂ ਭਾਰਤ ਸਕਰਾਰ ਨੂੰ ਕਿਸਾਨ ਦਬਾਅ ਅੱਗੇ ਝੁਕਦਿਆਂ ਮਜ਼ਬੂਰਨ ਇਹ ਤਿੰਨੇ ਖੇਤੀ ਵਿਰੋਧੀ ਕਾਨੂੰਨ ਰੱਦ ਕਰਨੇ ਪਏ। ਵਿਸ਼ੇਸ਼ ਮਹਿਮਾਨ ਕੇਵਲ ਧਾਲੀਵਾਲ ਨੇ ਕਿਹਾ ਕਿ ਕਿ ਮੇਰੇ ਸਾਰੇ ਫਿਕਰ ਰੰਗਮੰਚ ਰਾਹੀਂ ਸਾਂਝੇ ਹੁੰਦੇ ਹਨ। ਪੀਪਲਜ਼ ਫੋਰਮ ਬਰਗਾੜੀ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਨੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪੀਪਲਜ਼ ਲਿਟਰੇਰੀ ਫੈਸਟੀਵਲ ਸਮਕਾਲੀ ਸਰੋਕਾਰਾਂ ਅਤੇ ਸਾਹਿਤਕ ਮਸਲਿਆਂ ‘ਤੇ ਸੰਵਾਦ ਦਾ ਮੰਚ ਹੈ। ਸੰਸਥਾ ਦੇ ਜਨਰਲ ਸਕੱਤਰ ਸਟਾਲਿਨਜੀਤ ਬਰਾੜ ਨੇ ਮੰਚ ਸੰਚਾਲਨ ਕੀਤਾ। ਇਸ ਤੋਂ ਪਹਿਲਾਂ ਕਿਸਾਨ ਮੋਰਚੇ ਦੇ ਸ਼ਹੀਦਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਫੈਸਟੀਵਲ ਸ਼ੁਰੂਆਤ ਜੰਗਨਾਮਾ ਸ਼ਾਹ ਮੁਹੰਮਦ ਦੇ ਗਾਇਨ ਨਾਲ ਰਮਨਦੀਪ ਸਿੰਘ ਦਿਉਣ ਅਤੇ ਸਾਥੀਆਂ ਨੇ ਕੀਤੀ।ਲਿਟਰੇਚਰ ਫੈਸਟੀਵਲ ਦੇ ਦੂਜੇ ਸ਼ੈਸ਼ਨ ‘ਮਜ਼ਲਿਸ’ ਵਿਚ ਬਲਬੀਰ ਪਰਵਾਨਾ, ਗੁਰਮੀਤ ਕੜਿਆਲਵੀ ਅਤੇ ਨਿੰਦਰ ਘੁਗਿਆਣਵੀ ਨੇ ਪਾਠਕਾਂ ਨਾਲ ਆਪਣੇ ਸਾਹਿਤਕ ਜੀਵਨ ਦੇ ਤਜ਼ਰਬੇ ਸਰੋਤਿਆਂ ਨਾਲ ਸਾਂਝੇ ਕੀਤੇ।ਇਸ ਮੌਕੇ ਕਰਨਲ ਬਲਬੀਰ ਸਿੰਘ ਸਰਾਂ ਦੀ ਪੁਤਸਕ ‘1971-ਕਹਾਣੀ ਇੱਕ ਜੰਗ ਦੀ’ ‘ਵੱਡਾ ਜੰਗ ਯੂਰਪ’ ਕੇਵਲ ਧਾਲੀਵਾਲ ਦੀ ਨਾਟ ਪੁਸਤਕ ‘ਕਹਿੰਦੇ ਨੇ ਨੈਣਾ’ ਚਰਨਜੀਤ ਭੁੱਲਰ ਦੀ ਪੁਸਤਕ ‘ਪੰਜਾਬ ਐਂਡ ਸੰਨਜ਼’, ਸੁਰਿੰਦਰਪ੍ਰੀਤ ਘਣੀਆਂ ਦੀ ਪੁਸਤਕ ‘ਟੂਮਾਂ’ ਸਰਦਾਰਾ ਸਿੰਘ ਮਾਹਲ ਅਤੇ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਦੀ ਪੁਸਤਕ ‘ਕਿਸਾਨ ਅੰਦੋਲਨ:ਇਤਿਹਾਸ ਦੇ ਅੰਗ ਸੰਗ’, ਅਰਸ਼ ਵੱਲੋਂ ਅਨੁਵਾਦਿਤ ਪੁਸਤਕ ‘ਕਾਮਰੇਡਾਂ ਨਾਲ ਤੁਰਦਿਆਂ’ ਬਲਬੀਰ ਪਰਵਾਨਾ ਦੁਆਰਾ ਅਨੁਵਾਦਿਤ ਨਾਵਲ ‘ਯੁੱਧ ਦਾ ਗੀਤ’ ਅਤੇ ‘ਤਾਸਮਨ’ ਮੈਗਜ਼ੀਨ ਦਾ ਨਾਰੀ ਵਿਸ਼ੇਸ਼ ਅੰਕ ਜ਼ਾਰੀ ਕੀਤੇ ਗਏ।
Share the post "ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਚੌਥੇ ਪੀਪਲਜ਼ ਲਿਟਰੇਰੀ ਫੈਸਟੀਵਲ ਦਾ ਹੋਇਆ ਆਗਾਜ਼"