Bathinda ਚ ਗੈਸ, ਪਟਰੋਲ ਅਤੇ ਡੀਜਲ ਸਬੰਧੀ ਕੋਈ ਦਿੱਕਤ ਨਹੀਂ; ਡਿਪਟੀ ਕਮਿਸ਼ਨਰ

Date:

spot_img

👉ਡਿਪਟੀ ਕਮਿਸ਼ਨਰ ਵੱਲੋਂ ਪੈਟਰੋਲ ਪੰਪ ਦਾ ਦੌਰਾ ਕਰਕੇ ਗ੍ਰਾਹਕਾਂ ਨਾਲ ਕੀਤੀ ਗੱਲਬਾਤ
Bathinda News:ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਵੱਲੋਂ ਅੱਜ ਜ਼ਿਲ੍ਹੇ ਵਿੱਚ ਪੈਟਰੋਲ ਡੀਜ਼ਲ ਅਤੇ ਘਰੇਲੂ ਗੈਸ ਦੀਆਂ ਸਮੱਸਿਆਵਾਂ ਨੂੰ ਜ਼ਮੀਨੀ ਪੱਧਰ ਤੇ ਜਾਂਚਣ ਲਈ ਬਠਿੰਡਾ ਸ਼ਹਿਰ ਵਿਖੇ ਪੈਟਰੋਲ ਪੰਪ ਦਾ ਦੌਰਾ ਕੀਤਾ ਗਿਆ। ਉਨ੍ਹਾਂ ਦੇ ਹੁਕਮਾਂ ਅਨੁਸਾਰ ਫੂਡ ਸਪਲਾਈ ਵਿਭਾਗ ਵੱਲੋਂ ਗੈਸ ਏਜੰਸੀਆਂ ਦੀ ਸ਼ਹਿਰ ਚ ਚੈਕਿੰਗ ਕੀਤੀ ਗਈ।ਬੀਬੀ ਵਾਲੇ ਰੋਡ ਵਿਖੇ ਸਥਿਤ ਪੈਟਰੋਲ ਪੰਪ ਵਿਖੇ ਚੈਕਿੰਗ ਲਈ ਪੁੱਜੇ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ ਪੰਪ ਤੇ ਮੌਜੂਦ ਆਮ ਖਪਤਕਾਰਾਂ ਨੂੰ ਵੀ ਸੁਣਿਆ ਗਿਆ। ਇਸ ਦੌਰਾਨ ਉਨ੍ਹਾਂ ਪਾਇਆ ਗਿਆ ਕਿ ਪੈਟਰੋਲ ਪੰਪ ‘ਤੇ ਕੋਈ ਜ਼ਿਆਦਾ ਭੀੜ ਨਹੀਂ ਹੈ ਅਤੇ ਆਮ ਪਬਲਿਕ ਨੂੰ ਆਸਾਨੀ ਨਾਲ ਉਨ੍ਹਾਂ ਦੀ ਮੰਗ ਅਨੁਸਾਰ ਪੈਟਰੋਲ ਅਤੇ ਡੀਜ਼ਲ ਮਿਲ ਰਿਹਾ ਹੈ। ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰਸਟ ਸ੍ਰੀ ਜਤਿੰਦਰ ਸਿੰਘ ਭੱਲਾ ਵੀ ਮੌਜੂਦ ਸਨ।

ਇਹ ਵੀ ਪੜ੍ਹੋ  ਦੇਸ਼ ਵਿੱਚ ਨਹੀਂ ਲੱਗੇਗਾ ਲੋਕਡਾਊਨ; ਕੇਂਦਰ ਨੇ ਅਫਵਾਹਾਂ ਨੂੰ ਕੀਤਾ ਰੱਦ

ਡਿਪਟੀ ਕਮਿਸ਼ਨਰ ਨੇ ਆਮ ਖਪਤਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਠਿੰਡਾ ਜ਼ਿਲ੍ਹੇ ਵਿੱਚ ਪੈਟਰੋਲ ਅਤੇ ਡੀਜ਼ਲ ਦਾ ਮੁਕੰਮਲ ਸਟਾਕ ਉੱਪਲਬਧ ਹੈ ਅਤੇ ਕਿਸੇ ਨੂੰ ਵੀ ਇਸ ਸਬੰਧੀ ਘਬਰਾਉਣ ਦੀ ਲੋੜ ਨਹੀਂ ਹੈ, ਜੇਕਰ ਫਿਰ ਵੀ ਕਿਸੇ ਖਪਤਕਾਰ ਨੂੰ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਜਿਲ੍ਹੇ ਦੇ ਪ੍ਰਸ਼ਾਸਕ, ਜ਼ਿਲ੍ਹਾ ਕੰਟਰੋਲਰ, ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ, ਬਠਿੰਡਾ ਜਾਂ ਸਬੰਧਤ ਕੰਪਨੀ ਦੇ ਸੇਲਜ਼ ਅਫਸਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਦੇ ਆਦੇਸ਼ਾਂ ਤੇ ਜਿਲ੍ਹਾ ਕੰਟਰੋਲਰ, ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ, ਬਠਿੰਡਾ ਅਤੇ ਐੱਚ.ਪੀ.ਸੀ.ਐੱਲ ਦੇ ਸੇਲਜ਼ ਅਫਸਰ ਸ੍ਰੀ ਆਯੂਸ਼ ਚੌਹਾਨ ਅਤੇ ਆਈ.ਓ.ਸੀ.ਐੱਲ. ਦੇ ਸੇਲਜ਼ ਅਫਸਰ ਸ੍ਰੀ ਸੰਚਿਤ ਸ਼ਰਮਾ ਵੱਲੋਂ ਮਾਨ ਗੈਸ ਸਰਵਿਸ ਅਤੇ ਜਗਦੀਪ ਗੈਸ ਦੀ ਪੜਤਾਲ ਕੀਤੀ ਗਈ।

ਇਹ ਵੀ ਪੜ੍ਹੋ  ਖਾੜੀ ਜੰਗ ਦੌਰਾਨ ਵੱਡੀ ਖ਼ਬਰ; ਦੇਸ਼ ‘ਚ ਪੈਟਰੋਲ ਤੇ ਡੀਜ਼ਲ ਹੋਵੇਗਾ ਸਸਤਾ

ਪੜਤਾਲ ਦੌਰਾਨ ਉਨ੍ਹਾਂ ਵੱਲੋਂ ਪਬਲਿਕ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ ਅਤੇ ਮੌਕੇ ਤੇ ਹੀ ਉਨ੍ਹਾਂ ਦਾ ਨਿਪਟਾਰਾ ਕੀਤਾ ਗਿਆ। ਪੜਤਾਲ ਦੌਰਾਨ ਗੈਸ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਪੇਂਡੂ ਖਪਤਕਾਰਾਂ ਨੂੰ ਪਿੰਡਾਂ ਵਿੱਚ ਹੀ ਗੈਸ ਦੀ ਡਿਲੀਵਰੀ ਕਰਨੀ ਯਕੀਨੀ ਬਣਾਈ ਜਾਵੇ ਅਤੇ ਜਿਹੜੇ ਖਪਤਕਾਰਾਂ ਦਾ ਈ.ਕੇ.ਵਾਈ.ਸੀ. ਨਹੀਂ ਹੋਈ ਹੈ ਉਨ੍ਹਾਂ ਦੀ ਈ.ਕੇ.ਵਾਈ.ਸੀ. ਕਰਨ ਲਈ ਵੱਖਰਾ ਕਾਊਂਟਰ ਚਲਾਇਆ ਜਾਵੇ ਤਾਂ ਜੋ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਜਿਲ੍ਹੇ ਵਿੱਚ ਘਰੇਲੂ ਗੈਸ ਅਤੇ ਪ੍ਰਾਯਪਤ ਸਟਾਕ ਉਪਲਬਧ ਹੈ ਅਤੇ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈ ਇਸ ਲਈ ਆਮ ਜਨਤਾ ਨੂੰ ਉਨ੍ਹਾਂ ਵੱਲੋਂ ਅਪੀਲ ਕਰਦੇ ਹੋਏ ਕਿਹਾ ਗਿਆ ਕਿ ਘਰੇਲੂ ਗੈਸ ਸਬੰਧੀ ਕਿਸੇ ਕਿਸਮ ਦੀ ਘਬਰਾਉਣ ਦੀ ਲੋੜ ਨਹੀਂ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

विकसित भारत संकल्प सम्मेलन में ग्रामीण भारत के विकास पर हुआ मंथन’

👉’उद्योग एवं वाणिज्य मंत्री राव नरबीर सिंह ने मुख्य...