Monday, May 18, 2026
spot_img
spot_img
spot_img

Malwa College Bathinda ਵੱਲੋਂ ਸਾਲਾਨਾ ਇਨਾਮ ਵੰਡ ਸਮਾਰੋਹ ਅਤੇ “ਜਸ਼ਨ 2026” ਦਾ ਸ਼ਾਨਦਾਰ ਆਯੋਜਨ

Date:

spot_img

Bathinda News: Malwa College Bathinda (ਮਾਲਵਾ ਕਾਲਜ, ਬਠਿੰਡਾ) ਨੇ ਇੱਕ ਯਾਦਗਾਰ ਮੌਕੇ ਨੂੰ ਮਨਾਉਂਦੇ ਹੋਏ ਆਪਣੇ ਸਲਾਨਾ ਇਨਾਮ ਵੰਡ ਸਮਾਰੋਹ ਅਤੇ ਰੰਗਾ ਰੰਗ ਸੱਭਿਆਚਾਰਕ ਮੇਲੇ “ਜਸ਼ਨ 2026” ਦੇ ਸ਼ਾਨਦਾਰ ਆਯੋਜਨ ਨਾਲ ਯਾਦਗਾਰੀ ਪਲ ਸਿਰਜੇ। ਇਹ ਦਿਨ ਅਕਾਦਮਿਕ ਕਾਮਯਾਬੀਆਂ ਅਤੇ ਸੱਭਿਆਚਾਰਕ ਰੰਗਤ ਦਾ ਸੁੰਦਰ ਸੁਮੇਲ ਬਣ ਕੇ ਸਾਹਮਣੇ ਆਇਆ। ਸ਼ਾਮ ਦੇ ਸੈਸ਼ਨ ਵਿੱਚ ਬਹੁਤ ਉਡੀਕਿਆ ਜਾਣ ਵਾਲਾ ਸੱਭਿਆਚਾਰਕ ਮੇਲਾ “ਜਸ਼ਨ 2026” ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਨੇ ਵਿਦਿਆਰਥੀਆਂ ਦੀ ਅਕਾਦਮਿਕ ਪ੍ਰਤਿਭਾ ਅਤੇ ਭਿੰਨ ਭਿੰਨ ਸੱਭਿਆਚਾਰਿਕ ਵੰਨਗੀਆਂ ਦੇ ਰੰਗ ਬਖੇਰੇ ਜਿਸ ਵਿੱਚ ਖਾਸ ਤੌਰ ਤੇ ਪ੍ਰਸਿੱਧ ਗਾਇਕਾ ਅਫਸਾਨਾ ਖਾਨ ਦਾ ਲਾਈਵ ਸੋਅ ਖਿੱਚ ਦਾ ਕੇਂਦਰ ਰਿਹਾ।

ਇਹ ਵੀ ਪੜ੍ਹੋ ਵਿਧਾਇਕ ਪਠਾਣਮਾਜਰਾ ਮੁੜ ਪੁਲਿਸ ਹਿਰਾਸਤ ‘ਚ; ਮਿਲਿਆ 7 ਦਿਨਾਂ ਦਾ ਰਿਮਾਂਡ

ਸਵੇਰ ਦਾ ਸੈਸ਼ਨ ਪ੍ਰਿੰਸੀਪਲ ਡਾ. ਮਨਜੀਤ ਸਿੰਘ ਦੇ ਸਵਾਗਤੀ ਭਾਸ਼ਣ ਨਾਲ ਸ਼ੁਰੂ ਹੋਇਆ, ਜਿਨ੍ਹਾਂ ਨੇ ਮੁੱਖ ਮਹਿਮਾਨ, ਮਾਣਯੋਗ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਤਹਿ ਦਿਲੋਂ ਸਵਾਗਤ ਕੀਤਾ ਅਤੇ ਸੰਸਥਾ ਦੇ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਨੂੰ ਜਾਹਿਰ ਕੀਤਾ। ਇਸ ਮੌਕੇ ਸ਼੍ਰੀ ਰਾਜੇਸ਼ ਧੀਮਾਨ ਆਈ.ਏ.ਐਸ ਡਿਪਟੀ ਕਮਿਸ਼ਨਰ ਬਠਿੰਡਾ ਬਤੌਰ ਮੁੱਖ ਮਹਿਮਾਨ ਹਾਜ਼ਰ ਸਨ। ਉਨ੍ਹਾਂ ਨੇ ਵਿਦਿਆਰਥੀਆਂ ਦੀਆਂ ਉਪਲਭਦੀਆਂ ਦੀ ਭਰਪੂਰ ਸਰਾਹਨਾ ਕੀਤੀ। ਹੋਣਹਾਰ ਵਿਦਿਆਰਥੀਆਂ ਨੂੰ ਵਿਦਿਅਕ ਅਤੇ ਸੱਭਿਆਚਾਰਿਕ ਖੇਤਰਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਕਾਲਜ ਪ੍ਰਬੰਧਕਾਂ ਅਤੇ ਸਟਾਫ ਨੂੰ ਸੰਸਥਾ ਦੇ 25 ਸ਼ਾਨਦਾਰ ਸਾਲ ਪੂਰੇ ਕਰਨ ‘ਤੇ ਵਧਾਈ ਦਿੱਤੀ ਅਤੇ ਵਿਸ਼ਵਾਸ ਜਤਾਇਆ ਕਿ ਕਾਲਜ ਭਵਿੱਖ ਵਿੱਚ ਹੋਰ ਉੱਚਾਈਆਂ ਹਾਸਲ ਕਰੇਗਾ।

ਇਹ ਵੀ ਪੜ੍ਹੋ ਮੰਦਭਾਗੀ ਖ਼ਬਰ; ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ ‘ਚ ਹੋਈ ਮੌ/ਤ

ਸ਼ਾਮ ਦੇ ਸੈਸ਼ਨ ਵਿੱਚ ਕਾਲਜ ਦਾ ਬਹੁਤ ਉਡੀਕਿਆ ਜਾਣ ਵਾਲਾ ਸੱਭਿਆਚਾਰਕ ਮੇਲਾ “ਜਸ਼ਨ 2026” ਆਯੋਜਿਤ ਕੀਤਾ ਗਿਆ, ਜਿਸ ਵਿੱਚ ਪ੍ਰਸਿੱਧ ਗਾਇਕਾ ਅਫਸਾਨਾ ਖਾਨ ਨੇ ਦਿਲਕਸ਼ ਗਾਇਕੀ ਨਾਲ ਦਰਸ਼ਕਾਂ ਨੂੰ ਮੋਹ ਲਿਆ ਅਤੇ ਪੂਰੇ ਕੈਂਪਸ ਨੂੰ ਉਤਸ਼ਾਹ ਅਤੇ ਉਰਜਾ ਨਾਲ ਭਰ ਦਿੱਤਾ। ਇਸ ਮੌਕੇ ਜਗਰੂਪ ਸਿੰਘ ਗਿੱਲ ਵਿਧਾਇਕ ਬਠਿੰਡਾ ਬਤੌਰ ਮੁੱਖ ਮਹਿਮਾਨ ਹਾਜ਼ਰ ਸਨ। ਉਨ੍ਹਾਂ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਜੋਣ ਲਈ ਕਾਲਜ ਦੇ ਯਤਨਾਂ ਦੀ ਖੂਬ ਪ੍ਰਸ਼ੰਸਾ ਕੀਤੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਜਤਿੰਦਰ ਸਿੰਘ ਭੱਲਾ ਚੇਅਰਮੈਨ ਨੇ ਵੀ ਸ਼ਿਰਕਤ ਕੀਤੀ, ਜਿਨਾ ਨੇ ਵਿਦਿਆਰਥੀਆਂ ਨੂੰ ਵਿੱਦਿਅਕ,ਸੱਭਿਆਚਾਰਕ ਅਤੇ ਖੇਡ ਖੇਤਰ ਨਾਲ ਸੰਬੰਧਿਤ ਗਤੀਵਿਧੀਆਂ ਵਿੱਚ ਸਰਗਰਮ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਉਹਨਾਂ ਦੇ ਚੰਗੇਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਇਹ ਵੀ ਪੜ੍ਹੋ ਪਤਨੀ ਤੋਂ ਤੰਗ ਆ ਪਤੀ ਨੇ ਕੀਤੀ ਆਤਮ/ਹੱ.ਤਿਆ, ਸਾਲ ਪਹਿਲਾਂ ਹੋਇਆ ਸੀ ਵਿਆਹ

ਕਾਲਜ ਪ੍ਰਬੰਧਕ ਸ:ਕੇ.ਪੀ.ਐਸ ਬਰਾੜ ਵਰਕਿੰਗ ਪ੍ਰੈਸੀਡੈਂਟ, ਮਾਲਵਾ ਐਡਵਾਂਸਡ ਐਜੂਕੇਸ਼ਨਲ ਸੁਸਾਇਟੀ, ਆਈ.ਆਰ.ਐਸ, ਫਾਰਮਰ ਜੋਇੰਟ ਕਮਿਸ਼ਨਰ ਇਨਕਮ ਟੈਕਸ ਅਤੇ ਇੰਟਰਨੈਸ਼ਨਲ ਐਥਲੀਟ, ਸ਼੍ਰੀ ਰਮਨ ਸਿੰਗਲਾ (ਚੇਅਰਮੈਨ) ਮਾਲਵਾ ਕਾਲਜ ਬਠਿੰਡਾ, ਸ੍ਰੀ ਰਕੇਸ਼ ਗੋਇਲ (ਵਾਈਸ ਪ੍ਰੈਸੀਡੈਂਟ) ਮਾਲਵਾ ਐਡਵਾਂਸਡ ਐਜੂਕੇਸ਼ਨਲ ਸੁਸਾਇਟੀ ਅਤੇ ਸ: ਕਰਨਵੀਰ ਸਿੰਘ ਬਰਾੜ ਐਮ.ਡੀ. ਮਾਲਵਾ ਕਾਲਜ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਮਾਲਵਾ ਕਾਲਜ ਆਫ ਫਿਜ਼ਿਕਲ ਐਜੂਕੇਸ਼ਨ ਦੇ ਡੀਨ ਸ਼੍ਰੀ ਆਰ.ਸੀ. ਸ਼ਰਮਾ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ ਅਤੇ ਪਿਛਲੇ ਸਾਲ ਦੌਰਾਨ ਸੰਸਥਾ ਦੀਆਂ ਵਿਦਿੱਅਕ ਅਤੇ ਖੇਡ ਗਤੀਵਿਧੀਆਂ ਵਿੱਚ ਮਹੱਤਵਪੂਰਨ ਉਪਲੱਭਧੀਆਂ ਨੂੰ ਉਜਾਗਰ ਕੀਤਾ। ਅੰਤ ਵਿੱਚ, ਡਿਪਟੀ ਡਾਇਰੈਕਟਰ ਡਾ.ਸਰਬਜੀਤ ਕੌਰ ਢਿੱਲੋਂ ਨੇ ਸਾਰੇ ਮਾਣਯੋਗ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ। ਇਹ ਸਮਾਰੋਹ ਮਾਲਵਾ ਕਾਲਜ, ਬਠਿੰਡਾ ਦੀ ਅਕਾਦਮਿਕ ਅਤੇ ਸੱਭਿਆਚਾਰਕ ਰੰਗਤ ਦਾ ਪ੍ਰਤੀਕ ਬਣ ਕੇ ਯਾਦਗਾਰ ਢੰਗ ਨਾਲ ਸਮਾਪਤ ਹੋਇਆ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img

Share post:

spot_img

Popular

More like this
Related

ਤੇਲ ਖਰੀਦ ਉਪਰ ਲਿਮਿਟ ਲਗਾਉਣ ਨੂੰ ਲੈ ਕੇ ਵੜਿੰਗ ਨੇ ਕੇਂਦਰ ਤੋਂ ਮੰਗਿਆ ਸਪਸ਼ਟੀਕਰਨ

👉ਊਰਜਾ ਅਤੇ ਆਰਥਿਕ ਸੰਕਟ ‘ਤੇ ਚਰਚਾ ਲਈ ਸੰਸਦ ਦਾ...