spot_img
spot_img

ਵਿੱਤ ਮੰਤਰੀ ਨੇ ਰੱਖਿਆ ਭਗਵਾਨ ਪਰਸ਼ੂਰਾਮ ਭਵਨ ਦਾ ਨੀਂਹ ਪੱਥਰ

Date:

spot_img

ਵੱਖ ਵੱਖ ਅਹੁਦੇਦਾਰਾਂ ਨੂੰ ਵੰਡੇ ਨਿਯੁਕਤੀ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 26 ਦਸੰਬਰ: ਸਥਾਨਕ ਵਿਧਾਇਕ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਬ੍ਰਾਹਮਣ ਭਾਈਚਾਰੇ ਦੀ ਚਿਰਾਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਭਗਵਾਨ ਪਰਸ਼ੂਰਾਮ ਭਵਨ ਬਣਾਉਣ ਦਾ ਐਲਾਨ ਕੀਤਾ। ਵਿੱਤ ਮੰਤਰੀ ਨੇ ਬ੍ਰਾਹਮਣ ਸਮਾਜ ਦੇ ਆਗੂਆਂ ਦੀ ਹਾਜ਼ਰੀ ਵਿਚ ਇਕ ਕਰੋੜ ਤੋਂ ਵੱਧ ਦੀ ਲਾਗਤ ਨਾਲ ਬਣਨ ਵਾਲੇ ਭਗਵਾਨ ਪਰਸ਼ੂਰਾਮ ਭਵਨ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਇਸ ਮੌਕੇ ਆਖਿਆ ਕਿ ਭਾਵੇਂ ਸ਼ਹਿਰ ਦੇ ਵੱਖ ਵੱਖ ਭਾਈਚਾਰਿਆਂ ਲਈ ਸ਼ਾਨਦਾਰ ਭਵਨਾਂ ਦੀ ਉਸਾਰੀ ਕੀਤੀ ਗਈ ਹੈ ਪਰ ਬ੍ਰਾਹਮਣ ਸਮਾਜ ਕੋਲ ਅਜਿਹਾ ਕੋਈ ਭਵਨ ਨਹੀਂ ਸੀ। ਹੁਣ ਉਨ੍ਹਾਂ ਬ੍ਰਾਹਮਣ ਸਭਾ ਦੇ ਆਗੂਆਂ ਤੇ ਭਾਈਚਾਰੇ ਦੀ ਮੰਗ ਦੇ ਮੱਦੇਨਜਰ ਪਰਸ਼ੂਰਾਮ ਭਵਨ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਸ਼ਹਿਰ ਵਿੱਚ ਰੱਖੇ ਗਏ ਇੱਕ ਵੱਡੇ ਪ੍ਰੋਗਰਾਮ ਵਿਚ ਵੀ ਵਿੱਤ ਮੰਤਰੀ ਨੇ ਸ਼ਮੂਲੀਅਤ ਕੀਤੀ ਅਤੇ ਕਈ ਕਾਂਗਰਸੀ ਆਗੂਆਂ ਨੂੰ ਨਿਯੁਕਤੀ ਪੱਤਰ ਵੰਡੇ । ਇਸ ਮੌਕੇ ਅਰੁਣ ਵਧਾਵਨ,ਰਾਜਨ ਗਰਗ, ਕੇ ਕੇ ਅਗਰਵਾਲ, ਟਹਿਲ ਸਿੰਘ ਸੰਧੂ,ਮਾਧੋ ਸ਼ਰਮਾ,ਜਤਿੰਦਰ ਗੋਗੀ,ਸ਼ੌਨਕ ਜੋਸ਼ੀ,ਗੁਰਵਿੰਦਰ ਲਾਡੀ,ਪੰਕਜ ਭਾਰਦਵਾਜ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਕੋਟ ਈਸੇ ਖਾ ਪੁਲਿਸ ਵੱਲੋ 500 ਗ੍ਰਾਮ ਹੈਰਇਨ,1 ਹਾਡਾਂ ਐਕਟੀਵਾ ਸਕੂਟਰੀ ਸਮੇਤ 2 ਨਸ਼ਾ ਤਸਕਰ ਕਾਬੂ

Moga News:ਸ੍ਰੀ ਸਰਤਾਜ ਸਿੰਘ ਚਾਹਲ,ਸੀਨੀਅਰ ਕਪਤਾਨ ਪੁਲਿਸ, ਮੋਗਾ ਨੇ...

ਮਾਨ ਸਰਕਾਰ ਦੀ “ਆਨਲਾਈਨ ਮਿਲਣੀ” ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਲਈ ਬਣੀ ਭਰੋਸੇਮੰਦ ਮੰਚ: ਡਾ. ਰਵਜੋਤ ਸਿੰਘ

👉ਐਨ.ਆਰ.ਆਈ. ਮਾਮਲਿਆਂ ਦੇ ਮੰਤਰੀ ਨੇ ਪ੍ਰਾਪਰਟੀ ਵਿਵਾਦਾਂ, ਵਿਆਹ ਮਸਲਿਆਂ...