ਚੌਥਾ ਆਈਪੀਐਲ ਫੈਨ ਪਾਰਕ 18-19 ਅਪ੍ਰੈਲ ਨੂੰ ਕਾਪਸ ਕਲੱਬ, ਬਠਿੰਡਾ ਵਿਖੇ:ਅਮਰਜੀਤ ਮਹਿਤਾ

Date:

spot_img

👉ਕ੍ਰਿਕਟ ਪ੍ਰੇਮੀ ਮਾਨਣਗੇ ਸਟੇਡੀਅਮ ਵਰਗੇ ਅਨੁਭਵ ਦਾ ਆਨੰਦ
Bathinda News:ਪਿਛਲੇ ਤਿੰਨ ਸਾਲਾਂ ਦੀ ਇਤਿਹਾਸਕ ਸਫਲਤਾ ਤੋਂ ਬਾਅਦ, ਜ਼ਿਲ੍ਹੇ ਦੇ ਕ੍ਰਿਕਟ ਪ੍ਰਸ਼ੰਸਕਾਂ ਲਈ ਆਈਪੀਐਲ ਫੈਨ ਪਾਰਕ ਚੌਥੀ ਵਾਰ 18 ਅਤੇ 19 ਅਪ੍ਰੈਲ ਨੂੰ ਕਾਪਸ ਕਲੱਬ (ਪੁਲਿਸ ਗਰਾਊਂਡ), ਬਠਿੰਡਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਨੂੰ ਹੋਰ ਵੀ ਸ਼ਾਨਦਾਰ ਅਤੇ ਦਿਲਚਸਪ ਬਣਾਉਣ ਲਈ ਕਈ ਨਵੇਂ ਬਦਲਾਅ ਕੀਤੇ ਗਏ ਹਨ।ਇਹ ਜਾਣਕਾਰੀ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਨੇ ਅੱਜ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿੱਚ ਦਿੱਤੀ। ਇਸ ਦੌਰਾਨ ਬੀਸੀਸੀਆਈ ਦੇ ਪ੍ਰਤੀਨਿਧੀ ਸ੍ਰੀ ਰਾਘਵਿੰਦਰ ਸਿੰਘ, ਬਠਿੰਡਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਦਰਸ਼ਨ ਘੁੱਦਾ, ਸਕੱਤਰ ਸ੍ਰੀ ਅਰੁਣ ਜੀਤਮਲ ਵਧਾਵਨ, ਅਤੇ ਖਜ਼ਾਨਚੀ ਸ੍ਰੀ ਸ਼ਿਵ ਜਿੰਦਲ ਵੀ ਮੌਜੂਦ ਸਨ।

ਇਹ ਵੀ ਪੜ੍ਹੋ  Punjab ਵਿੱਚ ਈ.ਡੀ. ਰਾਹੀਂ ਭਾਜਪਾ ਦੀ ਚੋਣ ਖੇਡ ਜਾਰੀ, ਤਿੰਨ ਦਿਨਾਂ ਵਿੱਚ ਦੋ ‘ਆਪ`ਆਗੂਆਂ ਦੇ ਘਰਾਂ `ਤੇ ਛਾਪੇ:ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸ਼੍ਰੀ ਅਮਰਜੀਤ ਮਹਿਤਾ ਨੇ ਦੱਸਿਆ ਕਿ ਫੈਨ ਪਾਰਕ ਵਿੱਚ ਦਾਖਲਾ ਪੂਰੀ ਤਰ੍ਹਾਂ ਮੁਫ਼ਤ ਹੋਵੇਗਾ ਅਤੇ ਇਹ ਪ੍ਰੋਗ੍ਰਾਮ ਦੋਵੇਂ ਦਿਨ ਦੁਪਹਿਰ 2:30 ਵਜੇ ਸ਼ੁਰੂ ਹੋਵੇਗਾ। ਦੋਵਾਂ ਦਿਨਾਂ ਦੇ ਆਈਪੀਐਲ ਮੈਚਾਂ ਦਾ ਦਰਸ਼ਕਾਂ ਲਈ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ, ਜਿਸ ਵਿੱਚ 32×18 ਫੁੱਟ ਦੀ ਵੱਡੀ ਸਕ੍ਰੀਨ ਅਤੇ 16×8 ਫੁੱਟ ਦੀ ਸਾਈਡ ਸਕ੍ਰੀਨ ਦੀ ਵਰਤੋਂ ਕੀਤੀ ਜਾਵੇਗੀ, ਤਾਂ ਜੋ ਹਰ ਦਰਸ਼ਕ ਮੈਚ ਦਾ ਪੂਰਾ ਆਨੰਦ ਲੈ ਸਕੇ।ਉਨ੍ਹਾਂ ਦੱਸਿਆ ਕਿ ਇਸ ਵਾਰ, ਫੈਨ ਪਾਰਕ ਵਿੱਚ ਕਿਡਜ਼ ਜ਼ੋਨ, ਪਿੱਚ ਪਰਫੈਕਟ, ਗੇਮ ਆਫ਼ ਥ੍ਰੋਨਸ, ਵੀਆਰ ਗੇਮਜ਼, ਫਾਲਿੰਗ ਬੈਟ ਅਤੇ ਬੈਟੈਕ ਦੇ ਨਾਲ-ਨਾਲ ਕਈ ਦਿਲਚਸਪ ਗੇਮਾਂ ਵੀ ਹੋਣਗੀਆਂ। ਦਰਸ਼ਕਾਂ ਵਾਸਤੇ ਵੱਖ-ਵੱਖ ਫੂਡ ਸਟਾਲਾਂ ਵੀ ਉਪਲਬਧ ਹੋਣਗੀਆਂ।ਪੀਸੀਏ ਦੇ ਪ੍ਰਧਾਨ ਸ੍ਰੀ ਮਹਿਤਾ ਨੇ ਬੀਸੀਸੀਆਈ ਦੇ ਪ੍ਰਧਾਨ ਸ੍ਰੀ ਜੈ ਸ਼ਾਹ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੇਸ਼ ਭਰ ਦੇ ਲਗਭਗ 50 ਸ਼ਹਿਰਾਂ ਵਿੱਚ ਆਯੋਜਿਤ ਆਈਪੀਐਲ ਫੈਨ ਪਾਰਕ ਵਿੱਚ ਲਗਾਤਾਰ ਚੌਥੀ ਵਾਰ ਬਠਿੰਡਾ ਦਾ ਸ਼ਾਮਲ ਹੋਣਾ ਸ਼ਹਿਰ ਲਈ ਮਾਣ ਵਾਲੀ ਗੱਲ ਹੈ।

ਇਹ ਵੀ ਪੜ੍ਹੋ  Minister Harpal Singh Cheema ਨੇ ਰਿਕਾਰਡ ਮਾਲੀਆ ਵਾਧੇ ਦਰਮਿਆਨ ਆਬਕਾਰੀ ਅਤੇ ਕਰ ਵਿਭਾਗ ਦੀ ਇਨਫੋਰਸਮੈਂਟ ਨੂੰ ਹੁਲਾਰਾ ਦੇਣ ਲਈ 25 ਨਵੇਂ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਉਨ੍ਹਾਂ ਨੇ ਇਸ ਸਮਾਗਮ ਲਈ ਸਮੇਂ ਸਿਰ ਪ੍ਰਬੰਧ ਯਕੀਨੀ ਬਣਾਉਣ ਅਤੇ ਸਾਰੀਆਂ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਵੀ ਧੰਨਵਾਦ ਕੀਤਾ।ਸ੍ਰੀ ਅਮਰਜੀਤ ਮਹਿਤਾ ਨੇ ਅੱਗੇ ਕਿਹਾ ਕਿ ਦੋਵਾਂ ਦਿਨਾਂ ਤਿੰਨ ਲੱਕੀ ਡਰਾਅ ਕੱਢੇ ਜਾਣਗੇ, ਜਿਸ ਵਿੱਚ ਜੇਤੂ ਦਰਸ਼ਕਾਂ ਨੂੰ ਟੀ-ਸ਼ਰਟਾਂ ਦਿੱਤੀਆਂ ਜਾਣਗੀਆਂ। ਅੰਤ ਵਿੱਚ, ਉਨ੍ਹਾਂ ਨੇ ਸ਼ਹਿਰ ਦੇ ਕ੍ਰਿਕਟ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਆ ਕੇ ਇਸ ਫੈਨ ਪਾਰਕ ਦਾ ਹਿੱਸਾ ਬਣਨ ਅਤੇ ਸਟੇਡੀਅਮ ਵਰਗੇ ਮਾਹੌਲ ਨੂੰ ਮਹਿਸੂਸ ਕਰਕੇ ਆਈਪੀਐਲ ਦਾ ਪੂਰਾ ਆਨੰਦ ਲੈਣ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ

Chandigarh News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...