Friday, April 24, 2026
spot_img
spot_img

MC Elections; Bathinda Congress ਦੇ ਬਾਗੀ ਕੋਂਸਲਰਾਂ ਵੱਲੋਂ ‘ਝਾੜੂ’ ਦੀ ਟਿਕਟ ‘ਤੇ ਚੋਣ ਲੜਣ ਦੀ ਚਰਚਾ !

Date:

spot_img

👉ਮਨਪ੍ਰੀਤ ਬਾਦਲ ਧੜੇ ਵੱਲੋਂ ‘ਅਜ਼ਾਦ’ ਉਮੀਦਵਾਰਾਂ ਵਜੋਂ ਕਿਸਮਤ ਅਜਮਾਉਣ ਦੀ ਤਿਆਰੀ

Bathinda News: MC Elections; ਸੰਭਾਵਿਤ ਤੌਰ ‘ਤੇ ਅਗਲੇ ਮਹੀਨੇ ਹੋਣ ਜਾ ਰਹੀਆਂ ਬਠਿੰਡਾ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਕਾਂਗਰਸ ਦੇ ਮਰਹੂਮ ਵਿਤ ਮੰਤਰੀ ਸੁਰਿੰਦਰ ਸਿੰਗਲਾ ਦੀਆਂ ਕੋਸ਼ਿਸ਼ਾਂ ਸਦਕਾ ਨਗਰ ਕੋਂਸਲ ਤੋਂ ਨਗਰ ਨਿਗਮ ਬਣੇ ਬਠਿੰਡਾ ਵਿਚ ਪਹਿਲੀ ਵਾਰ ਸਾਲ 2021 ਵਿਚ ਕਾਂਗਰਸ ਪਾਰਟੀ ਆਪਣਾ ‘ਪ੍ਰਚੰਡ’ ਬਹੁਮਤ ਹਾਸਲ ਕਰਨ ਵਿਚ ਸਫ਼ਲ ਰਹੀ ਸੀ ਪ੍ਰੰਤੂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕਾਂਗਰਸ ਛੱਡਣ ਤੋਂ ਬਾਅਦ ਇਸਦਾ ਨਿਗਮ ਅੰਦਰ ‘ਬਹੁਮਤ’ ਘਟਦਾ ਰਿਹਾ ਤੇ ਅਖ਼ੀਰ ‘ਜਾਦੂ’ ਦੀ ਛੜੀ ਵਾਂਗ ਬਾ-ਵਰੌਲੇ ਦੀ ਤਰ੍ਹਾਂ ਬਠਿੰਡਾ ਦੀ ਸਿਆਸਤ ਵਿਚ ਆਇਆ ਮਹਿਤਾ ਪ੍ਰਵਾਰ ਸਭ ਨੂੰ ‘ਹੂੰਝ’ ਕੇ ਆਪਣੈ ਨਾਲ ਲਿਜਾਣ ਵਿਚ ਸਫ਼ਲ ਰਿਹਾ ਸੀ।

ਇਹ ਵੀ ਪੜ੍ਹੋ Samana Tower Morcha News; 18 ਮਹੀਨਿਆਂ ਦੇ ਲੰਮੇ ਸੰਘਰਸ਼ ਤੋਂ ਬਾਅਦ ਹੇਠਾਂ ਉੱਤਰੇ ਭਾਈ ਗੁਰਜੀਤ ਸਿੰਘ ਖ਼ਾਲਸਾ

ਜਿਸਤੋਂ ਬਾਅਦ ਕਾਂਗਰਸ ਦੀ ਹਾਲਾਤ ਹੋਰ ਵੀ ਪਤਲੀ ਹੋ ਗਈ।ਪਦਮਜੀਤ ਸਿੰਘ ਮਹਿਤਾ ਨੂੰ ਮੇਅਰ ਬਣਾਉਣ ਵਿਚ ਸ਼੍ਰੋਮਣੀ ਅਕਾਲੀ ਦਲ, ਮਨਪ੍ਰੀਤ ਧੜੇ ਤੇ ਸਰੁਪ ਸਿੰਗਲਾ ਨਾਲ ਭਾਜਪਾ ਵਿਚ ਸ਼ਾਮਲ ਹੋਏ ਇਕਲੌਤੇ ਕੌਸਲਰ ਤੋਂ ਇਲਾਵਾ ਕਾਂਗਰਸ ਦੀ ਟਿਕਟ ‘ਤੇ ਚੁਣ ਕੇ ਆਏ ਕੋਂਸਲਰਾਂ ਦਾ ਵੀ ਵੱਡਾ ਯੋਗਦਾਨ ਰਿਹਾ। ਹਾਲਾਂਕਿ ਗੱਲ-ਗੱਲ ‘ਤੇ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੂੰ ਕੋਸਣ ਵਾਲਾ ‘ਬਾਦਲ ਪ੍ਰਵਾਰ’ ਬਠਿੰਡਾ ‘ਚ ਅਕਾਲੀ ਕੋਂਸਲਰਾਂ ਵੱਲੋਂ ‘ਆਪ’ ਦੇ ਸਿਆਸੀ ਬੂਟੇ ਨੂੰ ‘ਵੋਟ’ ਦੇਣ ਦੇ ਮਸਲੇ ਵਿਚ ‘ਰਹੱਸਮਈ’ ਚੁੱਪੀ ਧਾਰ ਗਿਆ ਪ੍ਰੰਤੂ ਕਾਂਗਰਸ ਨੇ ਵੱਡੀ ਕਾਰਵਾਈ ਕਰਦਿਆਂ ਦਰਜ਼ਨ ਤੋਂ ਵੱਧ ਆਪਣੇ ਕੋਂਸਲਰਾਂ ਨੂੰ ਬਾਹਰ ਦਾ ਰਾਸਤਾ ਦਿਖਾ ਦਿੱਤਾ। ਸ਼ਹਿਰ ਵਿਚ ਚੱਲ ਰਹੀ ਸਿਆਸੀ ਚਰਚਾ ਮੁਤਾਬਕ ਹੁਣ ਇਹ ਸਾਬਕਾ ਕਾਂਗਰਸੀ ਕੋਂਸਲਰ ਮਹਿਤਾ ਧੜੇ ਦੇ ਅਸ਼ੀਰਵਾਦ ਨਾਲ ਆਪ ਦੀ ਟਿਕਟ ‘ਤੇ ਮੁੜ ਚੋਣ ਲੜਣ ਜਾ ਰਹੇ ਹਨ।

ਇਹ ਵੀ ਪੜ੍ਹੋ ਸਾਬਕਾ ਸੈਨਿਕਾਂ ਦੀ ਭਲਾਈ ਦੇ ਮਾਮਲੇ ‘ਚ ਕੋਈ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਮੋਹਿੰਦਰ ਭਗਤ

ਜਦਕਿ ਕੁੱਝ ਕੋਂਸਲਰ ਮੁੜ ਕਾਂਗਰਸ ਦੀ ਟਿਕਟ ਦੀ ਵੀ ਝਾਕ ਰੱਖ ਰਹੇ ਹਨ। ਦੂਜੇ ਪਾਸੇ ਮਨਪ੍ਰੀਤ ਧੜਾ ਕਿਸੇ ‘ਗੁੱਝੀ’ ਸਿਆਸਤ ਦੇ ਤਹਿਤ ਵੱਡੀ ‘ਗੇਮ’ ਖੇਡਣ ਜਾ ਰਿਹਾ। ਸੂਤਰਾਂ ਮੁਤਾਬਕ ਇਸ ਧੜੇ ਦੇ ਕਰੀਬ ਪੌਣੀ ਦਰਜ਼ਨ ਕੌਸਲਰ ‘ਅਜ਼ਾਦ’ ਉਮੀਦਵਾਰ ਦੇ ਰੂਪ ਵਿਚ ਮੁੜ ਲੋਕਾਂ ਦੀ ਕਚਿਹਰੀ ਵਿਚ ਜਾ ਰਹੇ ਹਨ। ਹਾਲਾਂਕਿ ਇਹ ਦੇਖਣਾ ਵੀ ਕਾਫ਼ੀ ਰੌਚਕ ਹੋਵੇਗਾ ਕਿ ਮਹਿਤਾ ਧੜਾ ਇੰਨ੍ਹਾਂ ‘ਅਜ਼ਾਦ’ ਉਮੀਦਵਾਰਾਂ ਦੇ ਮੁਕਾਬਲੇ ਕਿੰਨੇਂ ‘ਮਜਬੂਤ’ ਉਮੀਦਵਾਰ ਮੈਦਾਨ ਵਿਚ ਲਿਆਉਂਦਾ ਹੈ। ਉਧਰ, ਮਹਿਤਾ ਧੜੇ ਦੇ ਕੱਟੜ ਵਿਰੋਧੀ ਮੰਨੇ ਜਾਂਦੇ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਧੜੇ ਵੱਲੋਂ ਖੇਡੀ ਜਾਣ ਵਾਲਾ ਸਿਆਸੀ ‘ਖੇਡ’ ਉਪਰ ਵੀ ਸ਼ਹਿਰ ਵਾਸੀਆਂ ਦੀਆਂ ਨਜ਼ਰਾਂ ਬਣੀਆਂ ਰਹਿਣਗੀਆਂ।

ਇਹ ਵੀ ਪੜ੍ਹੋ MP Malvinder Singh Kang ਵੱਲੋਂ ਵਾਹਘਾ ਬਾਰਡਰ ਰਾਹੀਂ ਵਪਾਰ ਮੁੜ ਸ਼ੁਰੂ ਕਰਨ ਦੀ ਵਕਾਲਤ

ਜਦਕਿ ਦੋ ਵਾਰ ਚੋਣ ਹਾਰਨ ਕਾਰਨ ਹੁਣ ‘ਕਰੋ ਜਾਂ ਮਰੋ’ ਵਾਲੀ ਸਥਿਤੀ ਵਿਚ ਪੁੱਜ ਚੁੱਕੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਵਿਧਾਨ ਸਭਾ ਚੋਣਾਂ ਲੜਣ ਦਾ ਸੁਪਨਾ ਲੈ ਕੇ ਕਾਂਗਰਸ ਛੱਡ ਕੇ ਆਏ ਅਕਾਲੀ ਦਲ ਦੇ ਹਲਕਾ ਇੰਚਾਰਜ਼ ਇਕਬਾਲ ਸਿੰਘ ਬਬਲੀ ਢਿੱਲੋਂ ਅਤੇ ਕਾਂਗਰਸ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੂੰ ਵੀ 2027 ਵਿਚ ਆਪਣੀ ‘ਸਿਆਸੀ ਇੱਜ਼ਤ’ ਬਚਾਈ ਰੱਖਣ ਲਈ ਇੰਨ੍ਹਾਂ ਚੋਣਾਂ ਵਿਚ ਕੁੱਝ ‘ਵੱਡਾ’ ਕਰਕੇ ਦਿਖਾਉਣਾ ਪਏਗਾ। ਬਹਰਹਾਲ ਜਿਉਂ-ਜਿਉਂ ਹੀ ਇਹ ਚੋਣਾਂ ਦਾ ਸਮਾਂ ਨਜਦੀਕ ਆ ਰਿਹਾ, ਤਿਉਂ-ਤਿਉਂ ਇੰਨ੍ਹਾਂ ਚੋਣਾਂ ਨੂੰ ਲੈ ਕੇ ਆਮ ਲੋਕਾਂ ਵਿਚ ਵੱਡੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Share post:

spot_img
spot_img

Popular

More like this
Related