ਉਦਯੋਗ ਮੁੱਖੀ ਸਾਈਬਰ ਸੁਰੱਖਿਆ ਪ੍ਰੋਗਰਾਮਾਂ ਲਈ Guru Kashi University ਅਤੇ L.&.T.ਐਜ਼ੂਟੈਕ ਵਿਚਕਾਰ ਦੁਵੱਲਾ ਸਮੌਝਤਾ

Date:

spot_img

Talwandi Sabo News: Guru Kashi University; ਉਦਯੋਗਿਕ ਅਤੇ ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਸਮੇਂ ਦੇ ਹਾਣ ਦਾ ਬਣਾਉਣ ਲਈ ਸਾਈਬਰ ਸੁਰੱਖਿਆ ਆਧਰਿਤ ਬੀ.ਟੈਕ.ਐਂਡ ਬੀ.ਸੀ.ਏ. ਪ੍ਰੋਗਰਾਮ ਸ਼ੁਰੂ ਕਰਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਐੱਲ.ਐਂਡ.ਟੀ. ਐਜ਼ੂਟੈਕ ਵੱਲੋਂ ਦੁਵੱਲਾ ਸਮੌਝਤਾ ਸਹੀਬੱਧ ਕੀਤਾ ਗਿਆ।ਇਹ ਸਮੌਝਤਾ ਜੀ.ਕੇ.ਯੂ ਵੱਲੋਂ ਚਾਂਸਲਰ ਗੁਰਲਾਭ ਸਿੰਘ ਸਿੱਧੂ, ਪ੍ਰੋ. ਵਾਈਸ ਚਾਂਸਲਰ, ਡਾ. ਪੀਯੂਸ਼ ਵਰਮਾ ਅਤੇ ਐੱਲ.ਐਂਡ.ਟੀ. ਐਜ਼ੂਟੈਕ ਵੱਲੋਂ ਡਾ. ਪਰਵੀਨ ਦੁਆਰਾ ਹਸਤਾਖਾਰਿਤ ਕੀਤਾ ਗਿਆ। ਇਸ ਮੌਕੇ ਜਨਰਲ ਸਕੱਤਰ ਇੰਜੀ. ਸੁਖਵਿੰਦਰ ਸਿੰਘ, ਡੀਨ ਅਕਾਦਮਿਕਡਾ. ਜਾਵੇਦ ਅਹਿਮਦ ਖਾਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਇਹ ਵੀ ਪੜ੍ਹੋ  Samana Tower Morcha News; 18 ਮਹੀਨਿਆਂ ਦੇ ਲੰਮੇ ਸੰਘਰਸ਼ ਤੋਂ ਬਾਅਦ ਹੇਠਾਂ ਉੱਤਰੇ ਭਾਈ ਗੁਰਜੀਤ ਸਿੰਘ ਖ਼ਾਲਸਾ

ਸਮੌਝਤੇ ਬਾਰੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਚਾਂਸਲਰ ਸਿੱਧੂ ਨੇ ਕਿਹਾ ਕਿ ਉਦਯੋਗਾਂ ਦੀ ਲੋੜ ਅਨੁਸਾਰ ਪਾਠਕ੍ਰਮ ਡਿਜ਼ਾਇਨ ਕਰਨ ਲਈ ਵਿੱਦਿਅਕ ਸੰਸਥਾਵਾਂ ਅਤੇ ਉਦਯੋਗਾਂ ਵਿਚਕਾਰ ਸਹਿਯੋਗ ਹੋਣਾ ਜ਼ਰੂਰੀ ਹੈ ਅਤੇ ਕਿਹਾ ਕਿ ਇਹ ਸਮੌਝਤਾ ਵਿਦਿਆਰਥੀਆਂ ਅਤੇ ਖੋਜਾਰਥੀਆਂ ਦੇ ਹੁਨਰ ਕਾਰਨ ਰੁਜ਼ਗਾਰ ਹਾਸਿਲ ਕਰਨ ਵਿੱਚ ਸਹਾਈ ਹੋਵੇਗਾ। ਡਾ. ਵਰਮਾ ਨੇ ਸਮੌਝਤੇ ਨੂੰ ਅਕਾਦਮਿਕ ਅਤੇ ਉਦਯੋਗਿਕ ਖੇਤਰ ਦੇ ਪਾੜੇਨੂੰ ਪੂਰਨ ਦਾ ਇੱਕ ਲਾਭਦਾਇਕ ਸਾਧਨ ਦੱਸਿਆ। ਵਰਸਿਟੀ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹੋਏ, ਉਹਨਾਂ ਇਸ ਪਹਿਲ ਕਦਮੀ ਦੀ ਸ਼ਲਾਘਾ ਕੀਤੀ। ਡੀਨ ਅਕਾਦਮਿਕ ਡਾ. ਖਾਨ ਨੇ ਕਿਹਾ ਕਿ ਵਰਸਿਟੀ ਅਕਾਦਮਿਕ ਉਤੱਮਤਾ ਨੂੰ ਬਣਾਈ ਰੱਖਣ ਲਈ ਵਚਨਬੱਧ ਹੈ।

ਇਹ ਵੀ ਪੜ੍ਹੋ  MC Elections; Bathinda Congress ਦੇ ਬਾਗੀ ਕੋਂਸਲਰਾਂ ਵੱਲੋਂ ‘ਝਾੜੂ’ ਦੀ ਟਿਕਟ ‘ਤੇ ਚੋਣ ਲੜਣ ਦੀ ਚਰਚਾ !

ਇਸ ਲਈ ਇਹ ਸਮੌਝਤਾ ਵਰਸਿਟੀ ਅਤੇ ਐੱਲ. ਐਂਡ.ਟੀ. ਐਜ਼ੂਟੈਕ ਵੱਲੋਂ ਅਕਾਦਮਿਕ ਉੱਚ ਗੁਣਵੱਤਾ ਨੂੰ ਅਗਾਂਹ ਵੱਲ ਲੈ ਕੇ ਜਾਏਗਾ,ਜੋ ਵਿਦਿਆਰਥੀਆਂ ਲਈ ਰੁਜ਼ਗਾਰ ਦੀਆਂ ਨਵੀਆਂ ਸੰਭਾਵਨਾਵਾਂ ਪੈਦਾ ਕਰੇਗਾ। ਐੱਲ.ਐਂਡ.ਟੀ. ਦੇ ਪ੍ਰਤੀਨਿਧੀਆਂ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਸਾਈਬਰ ਸੁਰੱਖਿਆ ਆਧੁਨਿਕ ਡਿਜ਼ੀਟਲ ਦੁਨੀਆਂ ਲਈ ਵੱਡੀ ਚੁਣੌਤੀ ਹੈ। ਇਸ ਲਈ ਦੋਹਾਂ ਧਿਰਾਂ ਵੱਲੋਂ ਕੀਤਾ ਗਿਆ ਇਹ ਸਮੌਝਤਾ ਇਸ ਖੇਤਰ ਵਿੱਚ ਨਵੇਂ ਰਾਹ ਖੋਲੇਗਾ। ਉਹਨਾਂ ਇਸ ਨੂੰ ਅਗਾਂਹਵਧੂ ਪਹਿਲ ਕਦਮੀ ਦੱਸਦੇ ਹੋਏ ਕਿਹਾ ਕਿ ਵਿਦਿਆਰਥੀ ਇਸ ਖੇਤਰ ਵਿੱਚ ਕੈਰੀਅਰ ਤਿਆਰ ਕਰ ਸਕਦੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

DGP Gaurav Yadav ਨੇ ਨਵਾਂ ‘ਸਾਂਝ ਸਿਟੀਜ਼ਨ ਪੋਰਟਲ’ ਕੀਤਾ ਲਾਂਚ, ਮਹਿਲਾ ਪੁਲਿਸ ਮੁਲਾਜ਼ਮਾਂ ਲਈ 93 ਈ-ਸਕੂਟਰਾਂ ਨੂੰ ਦਿਖਾਈ ਹਰੀ ਝੰਡੀ

👉ਨਾਗਰਿਕ-ਕੇਂਦ੍ਰਿਤ ਪੋਰਟਲ ਵਿੱਚ ਆਧਾਰ-ਸਮਰੱਥ ਈ-ਕੇਵਾਈਸੀ, ਕਿਊਆਰ-ਪ੍ਰਮਾਣਿਤ ਸਰਟੀਫਿਕੇਟ, ਕਾਰਜ ਰਹਿਤ...