Bathinda Suicide Case; ਜੱਜ ਦੀ ਰੀਡਰ ਤੇ ਉਸਦਾ ਪਤੀ ਗ੍ਰਿਫਤਾਰ, DSP ਦੀ ਭੂਮਿਕਾ ਦੀ ਹੋਵੇਗੀ ਜਾਂਚ

Date:

spot_img

Bathinda News: Bathinda Suicide Case; ਬਠਿੰਡਾ ਸ਼ਹਿਰ ਦੇ ਇੱਕ ਰੇਤਾ-ਬਜ਼ਰੀ ਕਾਰੋਬਾਰੀ ਵੱਲੋਂ ਕੀਤੀ ਆਤਮਹੱਤਿਆ ਦੇ ਮਾਮਲੇ ਵਿਚ ਸਿਟੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਸੈਸ਼ਨ ਜੱਜ ਦੀ ਰੀਡਰ, ਉਸਦੇ ਟਾਈਪਿਸਟ ਪਤੀ ਅਤੇ ਵਕੀਲ ਸਮੇਤ ਪਰਚਾ ਦਰਜ਼ ਕਰ ਲਿਆ। ਮ੍ਰਿਤਕ ਸੰਦੀਪ ਕੁਮਾਰ ਉਰਫ਼ ਸੋਨੂੰ ਬਾਂਸਲ ਦੇ ਭਰਾ ਦੇ ਬਿਆਨਾਂ ਉੱਪਰ ਦਰਜ਼ ਕੀਤੇ ਪਰਚੇ ਵਿਚ ਜਿੱਥੇ ਡੀਐਸਪੀ ਸਿਟੀ-1 ਦੀ ਭੂਮਿਕਾ ਦੀ ਵੀ ਜਾਂਚ ਹੋਵੇਗੀ, ਉਥੇ ਪੁਲਿਸ ਨੇ ਤੱਟ-ਫੱਟ ਕਾਰਵਾਈ ਕਰਦਿਆਂ ਮਹਿਲਾ ਰੀਡਰ ਅਤੇ ਉਸਦੇ ਪਤੀ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਐਸਪੀ ਸਿਟੀ ਨਰਿੰਦਰ ਸਿੰਘ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ, ‘‘ਥਾਣਾ ਕੋਤਵਾਲੀ ਦੇ ਵਿਚ ਵੱਖ ਵੱਖ ਧਾਰਾਵਾਂ ਅਧੀਨ ਇਹ ਪਰਚਾ ਦਰਜ਼ ਕੀਤਾ ਗਿਆ ਹੈ, ਜਿਸਦੇ ਵਿਚ ਮਹਿਲਾ ਰੀਡਰ ਰੈਨੂ ਬਾਲਾ, ਉਸਦੇ ਪਤੀ ਰਮਨ ਜੈਨ ਤੇ ਵਕੀਲ ਅਰਸ਼ਦੀਪ ਬਰਾੜ ਨੂੰ ਮੁਲਜਮ ਬਣਾਇਆ ਗਿਆ, ਜਦਕਿ ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਦੀ ਭੂਮਿਕਾ ਦੀ ਜਾਂਚ ਹੋਵੇਗੀ। ”

ਇਹ ਵੀ ਪੜ੍ਹੋ ਬੱਸ ਅੱਡਾ ਬਦਲਣ ਦਾ ਮਾਮਲਾ; MLA ਦੇ ਫੈਸਲੇ ਵਿਰੁਧ ਲੱਗਿਆ ਧਰਨਾ Mayor ਦੇ ਭਰੋਸੇ ਮਗਰੋਂ ਸਮਾਪਤ

ਉਨ੍ਹਾਂ ਇਹ ਵੀ ਦਸਿਆ ਕਿ ਰੇਨੂ ਬਾਲਾ ਅਤੇ ਰਮਨ ਜੈਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਅੱਜ ਮ੍ਰਿਤਕ ਦੀ ਦੇੇਹ ਦਾ ਪੋਸਟਮਾਰਟਮ ਕਰਵਾ ਕੇ ਪ੍ਰਵਾਰ ਨੂੰ ਸੌਂਪ ਦਿੱਤੀ ਜਾਵੇਗੀ। ਦਸਣਾ ਬਣਦਾ ਹੈ ਕਿ ਬਠਿੰਡਾ ਦੀ ਨਵੀਂ ਬਸਤੀ ਦੇ ਰਹਿਣ ਵਾਲੇ ਸੰਦੀਪ ਕੁਮਾਰ ਉਰਫ਼ ਸੋਨੂ ਬਾਂਸਲ (33 ਸਾਲ) ਵਲੋਂ ਬੀਤੇ ਕੱਲ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ ਗਈ ਸੀ। ਇਸਤੋਂ ਪਹਿਲਾਂ ਉਸਨੇ ਇਕ ਕਰੀਬ 10 ਮਿੰਟ ਦੀ ਵੀਡੀਓ ਵੀ ਬਣਾਈ ਅਤੇ ਇੱਕ ਦੋ ਪੰਨਿਆਂ ਦਾ ਖ਼ੁਦਕਸ਼ੀ ਨੋਟ ਵੀ ਲਿਖਿਆ। ਜਿਸ ਵਿਚ ਉਸ ਨੇ ਰਮਨ ਜੈਨ, ਉਸਦੀ ਪਤਨੀ ਰੇਨੂ ਬਾਲਾ, ਰਿਸ਼ਤੇਦਾਰ ਵਕੀਲ ਅਰਸ਼ਦੀਪ ਬਰਾੜ ਤੋਂ ਇਲਾਵਾ ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਅਤੇ ਇੱਕ ਜੱਜ ਨੂੰ ਵੀ ਆਪਣੀ ਮੌਤ ਲਈ ਜਿੰਮੇਵਾਰ ਠਹਿਰਾਇਆ ਸੀ।

ਇਹ ਵੀ ਪੜ੍ਹੋ ਵੱਡੀ ਖ਼ਬਰ; ਵਪਾਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਬਠਿੰਡਾ ਦੇ ਇੰਡਸਟਰੀ ਏਰੀਏ ‘ਚ ਬਣੇਗੀ ਪੁਲਿਸ ਚੌਂਕੀ

ਮ੍ਰਿਤਕ ਦੀ ਵੀਡੀਓ ਮੁਤਾਬਕ ਉਸਦੇ ਵੱਲੋਂ ਸ਼ਹਿਰ ਦੀ ਇੱਕ ਪਾਸ਼ ਕਲੌਨੀ ਵਿਚ ਰਮਨ ਜੈਨ ਤੇ ਰੇਨੂ ਬਾਲਾ ਵੱਲੋਂ ਪਾਏ ਜਾ ਰਹੇ ਮਕਾਨ ਨੂੰ ਬਣਾਉਣ ਲਈ ਸਸਤੇ ਭਾਅ ‘ਤੇ ਸੀਮੈਂਟ-ਬਜਰੀ ਦਿਵਾਈ ਸੀ ਪ੍ਰੰਤੂ ਹੁਣ ਪੈਸਿਆਂ ਨੂੰ ਲੈ ਕੇ ਵਿਵਾਦ ਉੱਠਿਆ ਸੀ, ਜਿਸਦੇ ਵਿਚ ਉਸਦੇ ਖਿਲਾਫ਼ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਸੀ ਤੇ ਪੁਲਿਸ ਅਧਿਕਾਰੀ ਪੈਸੇ ਵਾਪਸ ਕਰਨ ਲਈ ਧਮਕਾ ਰਿਹਾ ਸੀ ਜਦਕਿ ਉਹ ਹਾਸਲ ਕੀਤੇ ਪੈਸਿਆਂ ਦੇ ਇਵਜ਼ ਵਜੋਂ ਸਾਰਾ ਮਾਲ ਸਪਲਾਈ ਕਰ ਚੁੱਕਾ ਸੀ। ਸੋਨੂੰ ਬਾਂਸਲ ਦੀ ਮੌਤ ਤੋਂ ਬਾਅਦ ਉਸਦੇ ਪ੍ਰਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਵਪਾਰੀਆਂ ਵੱਲੋਂ ਬੀਤੀ ਦੇਰ ਰਾਤ ਬਠਿੰਡਾ ਦੇ ਸਿਵਲ ਹਸਪਤਾਲ ਅੱਗੇ ਧਰਨਾ ਵੀ ਲਗਾਇਆ ਸੀ। ਪ੍ਰਵਾਰ ਵੱਲੋਂ ਡੀਐਸਪੀ ਵਿਰੁਧ ਵੀ ਪਰਚਾ ਦਰਜ਼ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਪ੍ਰੰਤੂ ਪੁਲਿਸ ਵੱਲੋਂ ਕਾਫ਼ੀ ਲੰਮੀ ਮੁਸ਼ੱਕਤ ਤੋਂ ਬਾਅਦ ਬਾਕੀ ਤਿੰਨਾਂ ਵਿਰੁਧ ਪਰਚਾ ਦਰਜ਼ ਕਰਨ ਅਤੇ ਡੀਐਸਪੀ ਦੀ ਭੂਮਿਕਾ ਦੀ ਜਾਂਚ ਦਾ ਭਰੋਸਾ ਦੇ ਕੇ ਧਰਨਾ ਖ਼ਤਮ ਕਰਵਾ ਦਿੱਤਾ ਸੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

DGP Gaurav Yadav ਨੇ ਨਵਾਂ ‘ਸਾਂਝ ਸਿਟੀਜ਼ਨ ਪੋਰਟਲ’ ਕੀਤਾ ਲਾਂਚ, ਮਹਿਲਾ ਪੁਲਿਸ ਮੁਲਾਜ਼ਮਾਂ ਲਈ 93 ਈ-ਸਕੂਟਰਾਂ ਨੂੰ ਦਿਖਾਈ ਹਰੀ ਝੰਡੀ

👉ਨਾਗਰਿਕ-ਕੇਂਦ੍ਰਿਤ ਪੋਰਟਲ ਵਿੱਚ ਆਧਾਰ-ਸਮਰੱਥ ਈ-ਕੇਵਾਈਸੀ, ਕਿਊਆਰ-ਪ੍ਰਮਾਣਿਤ ਸਰਟੀਫਿਕੇਟ, ਕਾਰਜ ਰਹਿਤ...