👉ਵਿਧਾਇਕ ਕੁਲਵੰਤ ਸਿੰਘ ਨੇ ਟੀ.ਡੀ.ਆਈ. ਵਿਖੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ
SAS Nagar News:ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਫੰਡ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੋਹਾਲੀ ਸਮੇਤ ਪੰਜਾਬ ਭਰ ਵਿੱਚ ਵਿਕਾਸ ਕਾਰਜ ਵੱਡੇ ਪੱਧਰ ‘ਤੇ ਚੱਲ ਰਹੇ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਲੰਮੇ ਸਮੇਂ ਤੋਂ ਲਟਕ ਰਹੇ ਮਸਲਿਆਂ ਦਾ ਸਥਾਈ ਹੱਲ ਮੌਜੂਦਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਮੋਹਾਲੀ ਵਿੱਚ ਨਹਿਰੀ ਪਾਣੀ ਉਨ੍ਹਾਂ ਦੇ ਮੇਅਰ ਕਾਰਜਕਾਲ ਦੌਰਾਨ ਹੀ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਲੱਗੇ ਟਿਊਬਵੈੱਲ ਕਾਰਪੋਰੇਸ਼ਨ ਅਤੇ ਗਮਾਡਾ ਵੱਲੋਂ ਚਲਾਏ ਜਾ ਰਹੇ ਹਨ ਅਤੇ ਸਾਫ਼ ਪੀਣਯੋਗ ਪਾਣੀ ਦੀ ਸਪਲਾਈ ਯਕੀਨੀ ਬਣਾਉਣਾ ਸਰਕਾਰ ਦੀ ਪਹਿਲ ਹੈ।
ਇਹ ਵੀ ਪੜ੍ਹੋ ਜੰਗ ਵਿੱਚ ਭੱਜਣ ਵਾਲੇ ਗੱਦਾਰ, ਨੈਤਿਕਤਾ ਦੇ ਆਧਾਰ ‘ਤੇ ਰਾਜ ਸਭਾ ਮੈਂਬਰ ਆਪਣੇ ਅਹੁਦੇ ਤੋਂ ਦੇਣ ਅਸਤੀਫਾ:ਦੀਪਕ ਬਾਲੀ
ਉਹ ਅੱਜ ਟੀ.ਡੀ.ਆਈ. (ਏਅਰਪੋਰਟ ਰੋਡ) ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।ਵਿਧਾਇਕ ਨੇ ਕਿਹਾ ਕਿ ਏਕਤਾ ਵਿੱਚ ਹੀ ਤਾਕਤ ਹੈ ਅਤੇ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਸਾਂਝੇ ਮੰਚ ਤੋਂ ਆਵਾਜ਼ ਉਠਾਉਣੀ ਚਾਹੀਦੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਰਹਾਇਸ਼ੀ ਐਸੋਸੀਏਸ਼ਨਾਂ ਬਣਾਕੇ ਸੰਬੰਧਿਤ ਬਿਲਡਰਾਂ ‘ਤੇ ਦਬਾਅ ਬਣਾਇਆ ਜਾਵੇ ਤਾਂ ਜੋ ਸੈਕਟਰਾਂ ਵਿੱਚ ਕੀਤੇ ਵਾਅਦੇ ਪੂਰੇ ਹੋ ਸਕਣ। ਉਨ੍ਹਾਂ ਕਿਹਾ ਕਿ ਜਿਹੜੇ ਕੰਮ ਬਿਲਡਰਾਂ ਵੱਲੋਂ ਅਧੂਰੇ ਛੱਡੇ ਗਏ ਹਨ, ਉਨ੍ਹਾਂ ਨੂੰ ਪੂਰਾ ਕਰਵਾਉਣ ‘ਤੇ ਧਿਆਨ ਦਿੱਤਾ ਜਾਵੇ, ਤਾਂ ਜੋ ਸਰਕਾਰ ਵੱਲੋਂ ਇਲਾਕੇ ਨੂੰ ਟੇਕਓਵਰ ਕਰਕੇ ਬਾਕੀ ਵਿਕਾਸ ਕਾਰਜ ਪੂਰੇ ਕੀਤੇ ਜਾ ਸਕਣ।ਉਨ੍ਹਾਂ ਦੱਸਿਆ ਕਿ ਹਰ ਸੈਕਟਰ ਵਿੱਚ ਧਾਰਮਿਕ ਸਥਾਨਾਂ ਲਈ ਜ਼ਮੀਨ ਰਾਖਵੀਂ ਕੀਤੀ ਜਾਂਦੀ ਹੈ ਅਤੇ ਜਲਦੀ ਹੀ ਇਨ੍ਹਾਂ ਸਥਾਨਾਂ ਦੀ ਉਸਾਰੀ ਸਬੰਧੀ ਕਾਰਵਾਈ ਕੀਤੀ ਜਾਵੇਗੀ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੋਹਾਲੀ ਮਗਰ ਨਿਗਮ ਨੂੰ ਗਮਾਡਾ ਪਾਸੋਂ 100 ਕਰੋੜ ਰੁਪਏ ਜਲਦੀ ਤੋਂ ਜਲਦੀ ਦਿਵਾਏ ਜਾਣਗੇ, ਤਾਂ ਕਿ ਮੋਹਾਲੀ ਦੇ ਵਿੱਚ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾਏ ਜਾ ਸਕਣ ਅਤੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਵੀ ਸਮੇਂ ਸਿਰ ਨੇਪਰੇ ਚਾੜਿਆ ਜਾ ਸਕੇ।
ਇਸ ਮੌਕੇ ਪਰਮਿੰਦਰ ਕੌਰ (ਪਤਨੀ ਗੁਰਪ੍ਰੀਤ ਸਿੰਘ ਚਾਹਲ), ਚੰਦਰ ਭਾਰਗਵ (ਪ੍ਰਧਾਨ, ਵੈਲਿੰਗਟਨ ਹਾਈਟਸ), ਹਿਤੇਸ਼ ਸਿੰਗਲਾ (ਜਨਰਲ ਸਕੱਤਰ, ਵੈਲਿੰਗਟਨ ਹਾਈਟਸ-1), ਹਰਿਸ਼ ਮਹਿਰਾ (ਪ੍ਰਧਾਨ, ਵੈਲਿੰਗਟਨ ਹਾਈਟਸ-2), ਬਬੀਤਾ ਡੋਗਰਾ (ਜਨਰਲ ਸਕੱਤਰ, ਵੈਲਿੰਗਟਨ ਹਾਈਟਸ-2), ਸੁਮੀਕਸ਼ਾ ਸੂਦ (ਪ੍ਰਧਾਨ, ਆਰ ਡਬਲਯੂ ਏ, ਟੀਡੀਆਈ), ਐਡਵੋਕੇਟ ਗੌਰਵ ਗੋਇਲ (ਜਨਰਲ ਸਕੱਤਰ, ਆਰ ਡਬਲਯੂ ਏ, ਟੀਡੀਆਈ), ਰਣਜੀਤ ਸਿੱਧੂ, ਵਿਜੇ ਸੈਣੀ, ਸੁਰਿੰਦਰ ਸਿੰਘ (ਪ੍ਰਧਾਨ, ਕਨੌਟ ਰੈਜ਼ੀਡੈਂਸੀ), ਮੋਹਣ ਸਿੰਗਲਾ (ਜਨਰਲ ਸਕੱਤਰ, ਕਨੌਟ ਰੈਜ਼ੀਡੈਂਸੀ), ਹਰਪ੍ਰੀਤ ਸਿੰਘ (ਪ੍ਰਧਾਨ, ਪ੍ਰੈਸਟੀਜ ਟਾਵਰ), ਕੁਲਦੀਪ ਸਿੰਘ ਸਮਾਣਾ, ਕੁਲਵੀਰ ਸਿੰਘ (ਸਰਪੰਚ, ਬਲਿਆਲੀ), ਗੁਰਜਿੰਦਰ ਸਿੰਘ (ਸਰਪੰਚ, ਬੱਲੋ ਮਾਜਰਾ), ਮਲਕੀਤ ਸਿੰਘ (ਬਲਾਕ ਪ੍ਰਧਾਨ), ਮਨਪ੍ਰੀਤ ਸਿੰਘ ਮਨੀ, ਰਾਜਨ, ਆਰ.ਪੀ. ਸ਼ਰਮਾ, ਹਰਮੇਸ਼ ਸਿੰਘ ਅਤੇ ਹਰਪਾਲ ਸਿੰਘ ਹਾਜ਼ਰ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




