Amritsar News: Punjab Police (ਪੰਜਾਬ ਪੁਲਿਸ) ਨੇ ਆਪਣੇ ਹੀ ਇੱਕ ਐਸਐਚਓ (SHO) ਨੂੰ 2 ਕਿਲੋਂ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਜਿਸ ਥਾਣੇ ਦਾ ਇਹ ਐਸਐਚਓ ਗ੍ਰਿਫਤਾਰ ਕੀਤਾ ਗਿਆ, ਉਸ ਥਾਣੇ ਦੇ ਉੱਪਰ ਹੀ ਕੁੱਝ ਦਿਨ ਪਹਿਲਾਂ ਗ੍ਰਨੇਡ ਅਟੈਕ ਹੋਇਆ ਸੀ। ਜਿਸਦੇ ਚੱਲਦੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਅਧੀਨ ਆਉਂਦੇ ਥਾਣਾ ਭਿੰਡੀ ਸੈਂਦਾ ਦੇ ਇਸ ਐਸਐਚਓ ਦੀ ਪਹਿਚਾਣ ਸ਼ੀਸਪਾਲ ਸਿੰਘ ਵਜੋਂ ਹੋਈ ਹੈ।
ਇਹ ਵੀ ਪੜ੍ਹੋ Punjab ਵਿੱਚ ਪੋਟਾਸ਼ ਪਿੱਛੋਂ ਹੁਣ ਕੁਦਰਤੀ ਗੈਸ ਅਤੇ ਤੇਲ ਭੰਡਾਰਾਂ ਦੀਆਂ ਵੱਡੀਆਂ ਸੰਭਾਵਨਾਵਾਂ: ਬਰਿੰਦਰ ਕੁਮਾਰ ਗੋਇਲ
ਪੁਲਿਸ ਨੇ ਮੁਲਜਮ ਐਸਐਚਓ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ। ਸਾਹਮਣੇ ਆ ਰਹੀ ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੀ ਇੱਕ ਖੇਪ ਆਈ ਸੀ। ਇਸ ਖੇਪ ਨੂੰ ਉਕਤ ਐਸਐਚਓ ਨੇ ਬਰਾਮਦ ਕੀਤਾ ਸੀ ਪ੍ਰੰਤੂ ਇਸਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦੇਣ ਜਾਂ ਮਾਮਲੇ ਦੀ ਤੈਅ ਤੱਕ ਜਾਣ ਦੀ ਬਜਾਏ ਉਸਨੇ ਇਹ ਹੈਰੋਇਨ ਆਪਣੇ ਕੋਲ ਰੱਖ ਲਈ ਤੇ ਹੁਣ ਇਸਨੂੰ ਅੱਗੇ ਖੁਰਦ-ਬੁਰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ
ਇਹ ਵੀ ਪੜ੍ਹੋ ਹੰਬੋਲਟ ਬੱਸ ਹਾਦਸੇ ਕੇਸ ‘ਚ ਵੱਡਾ ਮੋੜ, ਜਸਕਿਰਤ ਸਿੱਧੂ ਦੀ ਡਿਪੋਰਟੇਸ਼ਨ ‘ਤੇ ਅਸਥਾਈ ਰੋਕ
ਪ੍ਰੰਤੂ ਇਸਦੀ ਭਿਣਕ ਉੱਪਰ ਉੱਚ ਅਧਿਕਾਰੀਆਂਨੂੰ ਲੱਗ ਗਈ, ਜਿਸਤੋਂ ਬਾਅਦ ਕਾਰਵਾਈ ਕਰਦਿਆਂ ਇਸਨੂੰ ਗ੍ਰਿਫਤਾਰ ਕਰਕੇ ਇਹ ਹੈਰੋਇਨ ਵੀ ਬਰਾਮਦ ਕਰਵਾ ਲਈ ਗਈ। ਐਸਐਸਪੀ ਸੋਹੇਲ ਮੀਰ ਨੇ ਉਕਤ ਐਸਐਚਓ ਨੂੰ ਮੁਅੱਤਲ ਕਰ ਦਿੱਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਪੂਰੇ ਨੈੱਟਵਰਕ ਵਿੱਚ ਕੁੱਝ ਹੋਰ ਲੋਕਾਂ ਦੀ ਭੂਮਿਕਾ ਹੋਣ ਦੀ ਸੰਭਾਂਵਨਾ ਹੈ, ਜਿਸਦੇ ਚੱਲਦੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




