Tuesday, April 28, 2026
spot_img
spot_img

Mohali Police ਵੱਲੋਂ ਟ੍ਰਾਈਸਿਟੀ ਅਧਾਰਿਤ ਲੁੱਟ ਅਤੇ ਚੋਰੀ ਗੈਂਗ ਦਾ ਪਰਦਾਫਾਸ਼; ਪੰਜ ਦੋਸ਼ੀ ਗ੍ਰਿਫਤਾਰ

Date:

spot_img

SAS Nagar News: Mohali Police; ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਪੀ. ਪੰਜਾਬ ਵੱਲੋਂ ਸ਼ੁਰੂ ਕੀਤੀ ਗਈ “ਅਪਰਾਧੀਆਂ ਤੇ ਵਾਰ” ਮੁਹਿੰਮ ਤਹਿਤ ਐਸ.ਏ.ਐਸ. ਨਗਰ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਡੇਰਾਬੱਸੀ ਸਬ-ਡਿਵੀਜ਼ਨ ਪੁਲਿਸ ਵੱਲੋਂ ਟ੍ਰਾਈਸਿਟੀ ਖੇਤਰ ਵਿੱਚ ਸਰਗਰਮ ਚੋਰੀ ਅਤੇ ਲੁੱਟ ਮਾਰ ਗਿਰੋਹ ਦਾ ਪਰਦਾਫਾਸ਼ ਕਰਕੇ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।ਇਹ ਜਾਣਕਾਰੀ ਐਸ.ਐਸ.ਪੀ. ਸ੍ਰੀ ਹਰਮਨਦੀਪ ਸਿੰਘ ਹਾਂਸ, ਨੇ ਦਿੰਦੇ ਹੋਏ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਅਜੈ ਕੁਮਾਰ ਵਾਸੀ ਮਿਰਚ ਮੰਡੀ, ਰਾਜਪੁਰਾ (ਪਟਿਆਲਾ), ਨਸੀਬ ਕੁਮਾਰ ਉਰਫ਼ ਮਾਲਟਾ ਵਾਸੀ ਢੇਹਾ ਕਾਲੋਨੀ, ਲਾਲੜੂ ਮੰਡੀ (ਐਸ.ਏ.ਐਸ. ਨਗਰ), ਸਾਜਨ ਉਰਫ਼ ਬਿੰਦਰ ਵਾਸੀ ਖਟੀਕ ਮੁਹੱਲਾ, ਬਨੂੰੜ (ਐਸ.ਏ.ਐਸ. ਨਗਰ); ਗੋਪੀ ਉਰਫ਼ ਸਿੱਲੂ ਵਾਸੀ ਦੇਹਾ ਕਾਲੋਨੀ, ਲਾਲੜੂ; ਅਤੇ ਵਿਕੀ ਉਰਫ਼ ਸਾਗਰ ਵਾਸੀ ਮਿਰਚ ਮੰਡੀ, ਰਾਜਪੁਰਾ ਵਜੋਂ ਹੋਈ ਹੈ।ਐਸ.ਐਸ.ਪੀ. ਨੇ ਦੱਸਿਆ ਕਿ ਵਿਕੀ ਉਰਫ਼ ਸਾਗਰ ਅਤੇ ਅਜੈ ਕੁਮਾਰ ਦੇ ਖ਼ਿਲਾਫ਼ ਪਹਿਲਾਂ ਤੋਂ ਹੀ ਕਈ ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਡਕੈਤੀ, ਚੋਰੀ, ਸਨੈਚਿੰਗ ਅਤੇ ਐਨ.ਡੀ.ਪੀ.ਐਸ. ਐਕਟ ਅਧੀਨ ਕੇਸ ਸ਼ਾਮਲ ਹਨ। ਗੋਪੀ ਉਰਫ਼ ਸਿੱਲੂ ਖ਼ਿਲਾਫ਼ ਵੀ ਪਹਿਲਾਂ ਸਨੈਚਿੰਗ ਦਾ ਮਾਮਲਾ ਦਰਜ ਹੈ।

ਇਹ ਵੀ ਪੜ੍ਹੋ Patiala Police ਨੇ ਸ਼ੰਭੂ ਅੰਬਾਲਾ ਰੇਲ ਲਾਈਨ ‘ਤੇ ਹੋਏ ਬੰਬ ਧਮਾਕੇ ਦੀ ਗੁੱਥੀ ਸੁਲਝਾਈ, 4 ਗ੍ਰਿਫਤਾਰ

ਵੇਰਵਾ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ 20-21 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਇੱਕ ਬਿਜਲੀ ਦੇ ਸਾਮਾਨ ਦੀ ਦੁਕਾਨ ‘ਤੇ ਲੁੱਟ ਦੀ ਵਾਰਦਾਤ ਵਾਪਰੀ, ਜਿਸ ਦੌਰਾਨ ਪਾਣੀ ਵਾਲੇ ਪੰਪ, ਬੈਟਰੀਆਂ, ਕੇਬਲ ਅਤੇ ਹੋਰ ਸਮਾਨ ਚੋਰੀ ਕੀਤਾ ਗਿਆ। ਦੋਸ਼ੀ ਆਟੋ-ਰਿਕਸ਼ਾ ਅਤੇ ਮੋਟਰਸਾਈਕਲ ‘ਤੇ ਆਏ ਸਨ ਅਤੇ ਦੁਕਾਨਦਾਰ ਦੀਆਂ ਅੱਖਾਂ ‘ਤੇ ਪੱਟੀ ਬੰਨ੍ਹ ਕੇ ਉਸ ਨਾਲ ਕੁੱਟਮਾਰ ਵੀ ਕੀਤੀ ਗਈ।ਇਸ ਸਬੰਧੀ ਐਫ.ਆਈ.ਆਰ. ਨੰਬਰ 78 ਮਿਤੀ 22.04.2026 ਦਰਜ ਕਰਕੇ ਐਸ.ਪੀ. ਰੂਰਲ ਮਨਪ੍ਰੀਤ ਸਿੰਘ ਅਤੇ ਐਸ.ਪੀ. ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਦੀ ਦੇਖ-ਰੇਖ ਹੇਠ ਇਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ। ਇੰਸਪੈਕਟਰ ਯੋਗੇਸ਼ ਕੁਮਾਰ (ਐਸ.ਐਚ.ਓ. ਲਾਲੜੂ) ਦੀ ਅਗਵਾਈ ਹੇਠ ਟੀਮ ਨੇ ਤਕਨੀਕੀ ਜਾਣਕਾਰੀ ਅਤੇ ਮਨੁੱਖੀ ਖੁਫੀਆ ਸਰੋਤਾਂ ਦੀ ਮਦਦ ਨਾਲ ਤਿੰਨ ਦੋਸ਼ੀਆਂ ਨੂੰ 26 ਅਪ੍ਰੈਲ ਨੂੰ ਗੈਸ ਪਲਾਂਟ, ਆਲਮਗੀਰ (ਲਾਲੜੂ) ਨੇੜਿਓਂ ਕਾਬੂ ਕੀਤਾ।

ਇਹ ਵੀ ਪੜ੍ਹੋ ਜਲੰਧਰ ‘ਚ ਦੋ ਕਾਰਾਂ ਵਿਚਕਾਰ ਭਿਆਨਕ ਟੱਕਰ, ਇੱਕ ਪ੍ਰਵਾਰ ਦੇ ਪੰਜ ਜੀਅ ਜ਼ਖਮੀ

ਮੁੱਢਲੀ ਪੁੱਛਗਿੱਛ ਦੌਰਾਨ ਉਨ੍ਹਾਂ ਨੇ ਹੋਰ ਦੋ ਸਾਥੀਆਂ—ਗੋਪੀ ਉਰਫ਼ ਸਿੱਲੂ ਅਤੇ ਵਿਕੀ ਉਰਫ਼ ਸਾਗਰ ਦਾ ਖੁਲਾਸਾ ਕੀਤਾ, ਜਿਨ੍ਹਾਂ ਨੂੰ 27 ਅਪ੍ਰੈਲ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਵੱਲੋਂ ਵਾਰਦਾਤ ਵਿੱਚ ਵਰਤੀ ਗਈ ਮੋਟਰਸਾਈਕਲ ਵੀ ਬਰਾਮਦ ਕੀਤੀ ਗਈ ਹੈ।ਐਸ.ਐਸ.ਪੀ. ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਨਾਲ ਹੋਰ ਕਈ ਵਾਰਦਾਤਾਂ ਦੇ ਭੇਦ ਖੁਲ੍ਹਣ ਦੀ ਸੰਭਾਵਨਾ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਗਿਰੋਹ ਅਕਸਰ ਰਾਤ ਦੇ ਸਮੇਂ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਅਤੇ ਵਾਰਦਾਤ ਤੋਂ ਪਹਿਲਾਂ ਰੇਕੀ ਕਰਦਾ ਸੀ।
ਚੋਰੀ ਕੀਤੇ ਸਮਾਨ ਦੀ ਵਿਕਰੀ ਨਾਲ ਜੁੜੇ ਸੰਦਰਭਾਂ ਅਤੇ ਹੋਰ ਸਾਥੀਆਂ ਦੀ ਪਛਾਣ ਲਈ ਜਾਂਚ ਜਾਰੀ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Share post:

spot_img

Popular

More like this
Related

ਮਸ਼ਹੂਰ ਪਹਿਲਵਾਨ ਜੱਸਾ ਪੱਟੀ ਆਪਣੀ ਟੀਮ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ

👉ਮੁੱਖ ਮੰਤਰੀ ਮਾਨ ਨੇ ਜੱਸਾ ਅਤੇ ਉਨ੍ਹਾਂ ਦੀ ਟੀਮ...