Talwandi Sabo News: Guru Kashi University ਦੇ ਐੱਨ.ਐੱਸ.ਐੱਸ.ਵਿਭਾਗ, ਇੰਟਰਨੈਸ਼ਨਲ ਐਜ਼ੂਕੇਸ਼ਨ ਡਿਵੀਜ਼ਨ, ਡਾਇਰੈਕਟਰ ਵਿਦਿਆਰਥੀ ਭਲਾਈ, ਲੋਕ ਸੰਪਰਕ ਵਿਭਾਗ ਤੇ ਫੈਕਲਟੀ ਆਫ਼ ਫਾਰਮਾਸੀਉਟੀਕਲ ਵੱਲੋਂ ਦੋਸਤ ਵੇਲਫੇਅਰ ਸੋਸਾਇਟੀ(ਰਜ਼ਿ.) ਬਠਿੰਡਾ ਦੇ ਸਹਿਯੋਗ ਨਾਲ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਲਈ ਮੁਫ਼ਤ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਦੰਦਾਂ ਦੇ ਮਾਹਿਰ ਡਾਕਟਰ ਰਜਨੀਸ਼ ਜਿੰਦਲ ਅਤੇ ਡਾ. ਯਸ਼ਿਕਾ ਅਗਰਵਾਲ ਦੇ ਟੀਮ ਵੱਲੋਂ ਲਗਭਗ 80 ਤੋਂ ਵੱਧ ਵਿਦਿਆਰਥੀਆਂ ਦੇ ਦੰਦਾਂ ਦਾ ਚੈੱਕਅਪ ਕੀਤਾ ਗਿਆ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ।
ਇਹ ਵੀ ਪੜ੍ਹੋ MC Election; BJP ਨੇ ਚੋਣਾਂ ਲਈ ਕੀਤੇ ਇੰਚਾਰਜ ਨਿਯੁਕਤ, ਦੇਖੋ ਲਿਸਟ
ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਵਾਈਸ ਚਾਂਸਲਰ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਵਿਦਿਆਰਥੀਆਂ ਲਈ ਮਾਹਿਰ ਡੈਂਟਿਸਟ ਕੋਲ ਜਾ ਕੇ ਦੰਦਾਂ ਦਾ ਇਲਾਜ ਕਰਵਾਉਣਾਸਮੇਂ ਦੀ ਘਾਟ ਕਾਰਨ ਮੁਸ਼ਕਿਲਾਂ ਪੇਸ਼ ਕਰਦਾ ਹੈ। ਇਸ ਲਈ ਵਰਸਿਟੀ ਦੇ ਲੋਕ ਸੰਪਰਕ ਵਿਭਾਗ ਦੇ ਉੱਦਮ ਸਦਕਾ ਉਹਨਾਂ ਲਈ ਦੰਦਾਂ ਦੇ ਮੁਫ਼ਤ ਚੈੱਕਅਪ ਕੈਂਪ ਦਾ ਆਯੋਜਨ ‘ਖੂਹ ਵੱਲੋਂ ਪਿਆਸੇ ਕੋਲ ਆ ਕੇ ਪਿਆਸ ਬੁਝਾਉਣ’ ਦੇ ਮੁਹਾਵਰੇ ਅਨੁਸਾਰ ਇੰਟਰਨੈਸ਼ਨਲ ਹੋਸਟਲ ਵਿਖੇ ਕੀਤਾ ਗਿਆ। ਜਿਸ ਦਾ ਵਿਦਿਆਰਥੀਆਂ ਨੂੰ ਖੂਬ ਫਾਇਦਾ ਹੋਇਆ।
ਇਹ ਵੀ ਪੜ੍ਹੋ Punjab ਦੇ 23 ਮਾਲ ਅਧਿਕਾਰੀ ਨੂੰ ਮਿਲੀ ਤਰੱਕੀ; ਹਰਦੀਪ ਸਿੰਘ ਮੁੰਡੀਆਂ ਨੇ ਸੌਂਪੇ ਤਰੱਕੀ ਪੱਤਰ
ਕੈਂਪ ਬਾਰੇ ਜਾਣਕਾਰੀ ਦਿੰਦਿਆਂ ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ ਅਤੇ ਐੱਨ.ਐੱਸ.ਐੱਸ. ਕੁਆਰਡੀਨੇਟਰ ਨਰਿੰਦਰ ਕੌਰ ਨੇ ਦੱਸਿਆ ਕਿ ਬਠਿੰਡਾ ਦੇ ਧਰਤੀ ਹੇਠਲੇ ਪਾਣੀ ਦੇ ਠੀਕ ਨਾ ਹੋਣ ਕਾਰਨ ਵਿਦਿਆਰਥੀਆਂ ਵਿੱਚ ਦੰਦਾਂ ਅਤੇ ਚਮੜੀ ਦੇ ਰੋਗ ਜ਼ਿਆਦਾ ਪਾਏ ਜਾਂਦੇ ਹਨ, ਇਸ ਲਈ ਵਿਦਿਆਰਥੀਆਂ ਨੂੰ ਇਸ ਸੰਬੰਧੀ ਜਾਗਰੂਕ ਕਰਨ ਅਤੇ ਬਿਮਾਰੀਆਂ ਤੋਂ ਨਿਜਾਤ ਲਈ ਇਸ ਕੈਂਪ ਦਾ ਆਯੋਜਨ ਕੀਤਾ ਗਿਆ।ਉਹਨਾਂ ਦੱਸਿਆ ਵਰਸਿਟੀ ਵੱਲੋਂ ਦੋ ਮਹਨਿਆਂ ਵਿੱਚ ਇਹ ਦੂਸਰਾ ਚੈੱਕਅਪ ਕੈਂਪ ਸੀ। ਵਿਦਿਆਰਥੀਆਂ ਨੂੰ ਕੈਂਪ ਤੋਂ ਹੋਏ ਫਾਇਦੇ ਕਾਰਨ ਵਰਸਿਟੀ ਇਸ ਤਰ੍ਹਾਂ ਦੇ ਹੋਰ ਕੈਂਪ ਵੀ ਆਯੋਜਿਤ ਕਰੇਗੀ। ਕੈਂਪ ਨੂੰ ਸਫ਼ਲ ਬਣਾਉਣਾ ਵਿੱਚ ਡਾ. ਵਿਕਾਸ ਗੁਪਤਾ ਅਤੇ ਹੋਸਟਲ ਵਾਰਡਨ ਮਿਸਾਲ ਦਾ ਵਿਸ਼ੇਸ਼ ਸਹਿਯੋਗ ਰਿਹਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




