National News ; ਆਪਰੇਸ਼ਨ ਸੰਧੂਰ ਦੀ ਪਹਿਲੀ ਵਰ੍ਹੇਗੰਢ ਅੱਜ

Date:

spot_img

National News ; ਆਪਰੇਸ਼ਨ ਸੰਧੂਰ ਦੀ ਅੱਜ ਪਹਿਲੀ ਵਰ੍ਹੇਗੰਢ ਮਨਾਈ ਜਾ ਰਹੀ ਹੈ। ਇੱਕ ਸਾਲ ਪਹਿਲਾਂ, 7 ਮਈ 2025 ਨੂੰ ਭਾਰਤ ਨੇ ਅਤਿਵਾਦ ਖ਼ਿਲਾਫ਼ ਇਕ ਐਸੀ ਕਾਰਵਾਈ ਕੀਤੀ ਸੀ, ਜਿਸ ਨੇ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ। ਇਹ ਆਪਰੇਸ਼ਨ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਦੇ ਜਵਾਬ ਵਜੋਂ ਸ਼ੁਰੂ ਕੀਤਾ ਗਿਆ ਸੀ। ਭਾਰਤੀ ਸੁਰੱਖਿਆ ਬਲਾਂ ਨੇ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਮੌਜੂਦ ਨੌਂ ਵੱਡੇ ਅਤਿਵਾਦੀ ਠਿਕਾਣਿਆਂ ’ਤੇ ਤਾਬੜਤੋੜ ਹਵਾਈ ਹਮਲੇ ਕੀਤੇ। ਜਾਣਕਾਰੀ ਮੁਤਾਬਕ ਇਸ ਕਾਰਵਾਈ ਦੌਰਾਨ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਵਰਗੇ ਅਤਿਵਾਦੀ ਸੰਗਠਨਾਂ ਦੇ 100 ਤੋਂ ਵੱਧ ਅਤਿਵਾਦੀ ਮਾਰੇ ਗਏ ਸਨ।

ਇਹ ਵੀ ਪੜ੍ਹੋ 👉 ਗੁਰਪਤਵੰਤ ਸਿੰਘ ਪੰਨੂ ਦੀ ਦਿਲਜੀਤ ਦੋਸਾਂਝ ਨੂੰ ਸਿੱਧੀ ਧਮਕੀ

ਫੌਜੀ ਮਾਹਿਰਾਂ ਦੇ ਅਨੁਸਾਰ “ਆਪਰੇਸ਼ਨ ਸੰਧੂਰ” ਸਿਰਫ਼ ਇਕ ਸੈਨਿਕ ਕਾਰਵਾਈ ਨਹੀਂ ਸੀ, ਸਗੋਂ ਇਹ ਭਾਰਤ ਦੀ ਨਵੀਂ ਸੁਰੱਖਿਆ ਨੀਤੀ ਦਾ ਵੱਡਾ ਸੰਕੇਤ ਸੀ। ਇਸ ਮਿਸ਼ਨ ਨੇ ਦੱਸ ਦਿੱਤਾ ਕਿ ਹੁਣ ਭਾਰਤ ਅਤਿਵਾਦੀ ਹਮਲਿਆਂ ਦਾ ਜਵਾਬ ਸਿਰਫ਼ ਬਿਆਨਾਂ ਨਾਲ ਨਹੀਂ, ਸਗੋਂ ਸਖ਼ਤ ਅਤੇ ਨਿਰਣਾਇਕ ਕਾਰਵਾਈ ਨਾਲ ਦੇਵੇਗਾ।ਇੱਕ ਸੀਨੀਅਰ ਫੌਜੀ ਅਧਿਕਾਰੀ ਨੇ ਕਿਹਾ ਕਿ “ਆਪਰੇਸ਼ਨ ਸੰਧੂਰ ਤੋਂ ਮਿਲੇ ਸਬਕ ਹੁਣ ਭਵਿੱਖ ਦੀਆਂ ਰਣਨੀਤੀਆਂ ਵਿੱਚ ਲਾਗੂ ਕੀਤੇ ਜਾ ਰਹੇ ਹਨ।” ਉਨ੍ਹਾਂ ਦੱਸਿਆ ਕਿ ਇਸ ਮਿਸ਼ਨ ਨੇ ਸੈਨਾ, ਹਵਾਈ ਫੌਜ ਅਤੇ ਖੁਫੀਆ ਏਜੰਸੀਆਂ ਵਿਚਕਾਰ ਤਾਲਮੇਲ ਨੂੰ ਹੋਰ ਮਜ਼ਬੂਤ ਕੀਤਾ ਹੈ। ਇਸ ਆਪਰੇਸ਼ਨ ਨੇ ਦੁਨੀਆ ਨੂੰ ਇਹ ਵੀ ਸੰਦੇਸ਼ ਦਿੱਤਾ ਕਿ ਭਾਰਤ ਆਪਣੀ ਕੌਮੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕਰੇਗਾ ਅਤੇ ਅਤਿਵਾਦ ਨੂੰ ਪਨਾਹ ਦੇਣ ਵਾਲਿਆਂ ਨੂੰ ਮੂੰਹ-ਤੋੜ ਜਵਾਬ ਦੇਣ ਦੀ ਪੂਰੀ ਸਮਰੱਥਾ ਰੱਖਦਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

Amritsar ਇਲਾਕੇ ‘ਚ ਸ਼ੂਟਰਾਂ ਤੇ ਪੁਲਿਸ ਵਿਚਕਾਰ ਮੁਕਾਬਲਾ, ਇੱਕ ਜਖ਼ਮੀ

Amritsar News: ਬੁੱਧਵਾਰ ਨੂੰ ਅੰਮ੍ਰਿਤਸਰ ਦਿਹਾਤੀ ਇਲਾਕੇ 'ਚ ਇੱਕ...

Youth Congress Elections; Bathinda ਦੇ ਦੋ ਨੌਜਵਾਨ ਆਗੂ ਸੂਬਾਈ ਜਨਰਲ ਸਕੱਤਰ ਬਣੇ

👉ਮਰਹੂਮ ਆਗੂ ਖੁਸਬਾਜ਼ ਜਟਾਣਾ ਦੇ ਸਾਥੀ ਰਣਜੀਤ ਸੰਧੂ ਤੇ...