Thursday, May 7, 2026
spot_img
spot_img

ਖਰੜ ਦੀ ਵੈਸਟਰਨ ਟਾਵਰਜ਼ ਸੁਸਾਇਟੀ ’ਚ ED ਨੇ ਮਾਰਿਆ ਛਾਪਾ

Date:

spot_img

Kharar News : ਖਰੜ ਦੀ ਵੈਸਟਰਨ ਟਾਵਰਜ਼ ਸੁਸਾਇਟੀ ਵਿੱਚ ਇਕ ਫਲੈਟ ’ਤੇ ਕੀਤੀ ਗਈ ਛਾਪੇਮਾਰੀ ਦੌਰਾਨ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਨੌਵੀਂ ਮੰਜ਼ਿਲ ਤੋਂ ਨਕਦੀ ਨਾਲ ਭਰਿਆ ਇਕ ਬੈਗ ਹੇਠਾਂ ਸੁੱਟ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਜਿਵੇਂ ਹੀ ਈ.ਡੀ. ਦੀ ਟੀਮ ਫਲੈਟ ਨੰਬਰ 906 ’ਤੇ ਪਹੁੰਚੀ, ਅੰਦਰ ਮੌਜੂਦ ਲੋਕਾਂ ਵਿੱਚ ਘਬਰਾਹਟ ਦਾ ਮਾਹੌਲ ਬਣ ਗਿਆ। ਇਸ ਦੌਰਾਨ ਕਥਿਤ ਤੌਰ ’ਤੇ ਇਕ ਵਿਅਕਤੀ ਨੇ ਨਕਦੀ ਨਾਲ ਭਰਿਆ ਬੈਗ ਬਾਲਕਨੀ ਰਾਹੀਂ ਹੇਠਾਂ ਸੁੱਟ ਦਿੱਤਾ। ਹੇਠਾਂ ਮੌਜੂਦ ਡਰਾਈਵਰ ਨੇ ਉਹ ਬੈਗ ਚੁੱਕਿਆ ਅਤੇ ਚਿੱਟੀ ਕਾਰ ਵਿੱਚ ਬੈਠ ਕੇ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਪਰ ਈ.ਡੀ. ਦੀ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਡਰਾਈਵਰ ਦਾ ਪਿੱਛਾ ਕੀਤਾ ਅਤੇ ਕੁਝ ਹੀ ਦੂਰੀ ’ਤੇ ਉਸਨੂੰ ਕਾਬੂ ਕਰ ਲਿਆ।

ਇਹ ਵੀ ਪੜ੍ਹੋ 👉 ਗੁਰਪਤਵੰਤ ਸਿੰਘ ਪੰਨੂ ਦੀ ਦਿਲਜੀਤ ਦੋਸਾਂਝ ਨੂੰ ਸਿੱਧੀ ਧਮਕੀ

ਜਾਂਚ ਦੌਰਾਨ ਬੈਗ ਵਿੱਚੋਂ ਕਰੀਬ 21 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਇਸ ਘਟਨਾ ਤੋਂ ਬਾਅਦ ਪੂਰੀ ਸੁਸਾਇਟੀ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ। ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ। ਡੀ.ਐਸ.ਪੀ. ਖਰੜ ਇਸ਼ਾਂਤ ਸਿੰਗਲਾ ਦੇ ਨਿਰਦੇਸ਼ਾਂ ’ਤੇ ਐਸ.ਐਚ.ਓ. ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਵਿੱਚ ਫਲੈਟ ਦੇ ਨਿਵਾਸੀ ਦੀ ਪਛਾਣ ਨਿਤਿਨ ਕੁਮਾਰ ਗੋਹਿਲ ਵਜੋਂ ਹੋਈ ਹੈ, ਜਿਸ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ ਆਈ.ਟੀ. ਸੈਕਟਰ ਨਾਲ ਜੁੜਿਆ ਹੋਇਆ ਹੈ।

ਇਹ ਵੀ ਪੜ੍ਹੋ 👉ਅਮਰੀਕਾ ‘ਚ ਸਿੱਖ ਬਜ਼ੁਰਗ ‘ਤੇ ਧੱਕਾ ਮੁੱਕੀ ਦੀ Viral Video ਨੇ ਮਚਾਈ ਹਲਚਲ!

ਹਾਲਾਂਕਿ ਕੁਝ ਸੂਤਰ ਇਸ ਦੇ ਰਾਜਨੀਤਿਕ ਸੰਬੰਧ ਹੋਣ ਦੀ ਵੀ ਗੱਲ ਕਰ ਰਹੇ ਹਨ, ਪਰ ਅਜੇ ਤੱਕ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ।ਸੁਸਾਇਟੀ ਦੇ ਰਹਿਣ ਵਾਲਿਆਂ ਦਾ ਕਹਿਣਾ ਹੈ ਕਿ ਨਿਤਿਨ ਕੁਮਾਰ ਕਰੀਬ ਚਾਰ ਮਹੀਨੇ ਪਹਿਲਾਂ ਹੀ ਇੱਥੇ ਰਹਿਣ ਆਇਆ ਸੀ ਅਤੇ ਉਸਦੇ ਫਲੈਟ ’ਤੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਕੋਰੀਅਰ ਆਉਂਦੇ ਸਨ, ਜਿਨ੍ਹਾਂ ਨੂੰ ਜ਼ਿਆਦਾਤਰ ਉਸਦਾ ਡਰਾਈਵਰ ਹੀ ਪ੍ਰਾਪਤ ਕਰਦਾ ਸੀ। ਫਿਲਹਾਲ ਈ.ਡੀ. ਅਤੇ ਪੰਜਾਬ ਪੁਲਿਸ ਵੱਲੋਂ ਜਾਂਚ ਜਾਰੀ ਹੈ। ਬਰਾਮਦ ਕੀਤੀ ਗਈ ਨਕਦੀ ਨੂੰ ਜ਼ਬਤ ਕਰ ਲਿਆ ਗਿਆ ਹੈ, ਜਦਕਿ ਏਜੰਸੀ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Share post:

spot_img

Popular

More like this
Related

SGPC ਵਲੋਂ ਨਵੇਂ ਸਤਿਕਾਰ ਸੋਧ ਐਕਟ ਸਬੰਧੀ ਸਿੰਘ ਸਭਾਵਾਂ ਨਾਲ ਕੀਤੀ ਗਈ ਇਕੱਤਰਤਾ

Amritsar News : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ...

Bathinda Police ਵੱਲੋਂ ਨਸ਼ਾ ਤਸਕਰਾਂ ਵਿਰੁਧ ਵੱਢੀ ਕਾਰਵਾਈ; 98 ਕਿਲੋਂ ਭੁੱਕੀ ਸਮੇਤ 2 ਕਾਬੂ

Bathinda News: Bathinda Police ਵੱਲੋਂ ਵਿੱਢੀ ਗਈ ਨਸ਼ਾ ਮੁਕਤ...

ਇਸ਼ਮਾਨ ਭੁੱਲਰ ਹੈੱਡ ਬੁਆਏ ਅਤੇ ਅਮਰਾਜ ਕੌਰ ਹੈੱਡ ਗਰਲ ਚੁਣੇ ਗਏ

Bathinda News: ਲੋਕਤੰਤਰ ਦੇਸ਼ ਭਾਰਤ ਵਿੱਚ ਚੋਣਾਂ ਦਾ ਬਹੁਤ...

Jagmit Brar ਨੇ Haryana ‘ਚ ਕਾਂਗਰਸ ਨੂੰ ਦਿੱਤਾ ਝਟਕਾ; ਸਾਬਕਾ ਮੇਅਰ BJP ‘ਚ ਕਰਵਾਈ ਸ਼ਾਮਲ

Haryana News: Jagmit Brar; ਕਾਂਗਰਸ ਪਾਰਟੀ ਦੇ ਕੌਮੀ ਆਗੂ...