Saturday, May 9, 2026
spot_img
spot_img

ਇਸ਼ਮਾਨ ਭੁੱਲਰ ਹੈੱਡ ਬੁਆਏ ਅਤੇ ਅਮਰਾਜ ਕੌਰ ਹੈੱਡ ਗਰਲ ਚੁਣੇ ਗਏ

Date:

spot_img

Bathinda News: ਲੋਕਤੰਤਰ ਦੇਸ਼ ਭਾਰਤ ਵਿੱਚ ਚੋਣਾਂ ਦਾ ਬਹੁਤ ਵੱਡਾ ਮਹੱਤਵ ਹੈ, ਇਸ ਲਈ ਜਿੱਥੇ ਸਰਕਾਰਾਂ ਬਣਾਉਣ ਲਈ ਚੋਣਾਂ ਹੁੰਦੀਆਂ ਹਨ ਉੱਥੇ ਯੂਨੀਵਰਸਿਟੀਆਂ ਕਾਲਜਾਂ ਵਿੱਚ ਵੀ ਪੂਰੇ ਜੋਸ਼ੋ ਖਰੋਸ਼ ਨਾਲ ਚੋਣਾਂ ਕਰਵਾਈਆਂ ਜਾਂਦੀਆਂ ਹਨ। ਸਥਾਨਕ ਮਲੇਨੀਅਮ ਸਕੂਲ ਬਠਿੰਡਾ ਨੇ ਬੱਚਿਆਂ ਨੂੰ ਚੋਣਾਂ ਲਈ ਜਾਗਰੂਕ ਕਰਨ ਅਤੇ ਦੇਸ਼ ਸਮਾਜ ਦੇ ਸੁਧਾਰ ਲਈ ਜੁਮੇਵਾਰੀ ਦੀ ਭਾਵਨਾ ਪੈਦਾ ਕਰਨ ਲਈ ਪ੍ਰਾਇਮਰੀ ਜਮਾਤਾਂ ਦੀ ਜੂਨੀਅਰ ਕੌਂਸਲ ਦੀਆਂ ਚੋਣਾਂ ਕਰਵਾਉਣ ਦੀ ਨਿਵੇਕਲੀ ਪਿਰਤ ਨੂੰ ਅੱਗੇ ਵਧਾਇਆ ਹੈ।

ਇਹ ਵੀ ਪੜ੍ਹੋ ਖਰੜ ਦੀ ਵੈਸਟਰਨ ਟਾਵਰਜ਼ ਸੁਸਾਇਟੀ ’ਚ ED ਨੇ ਮਾਰਿਆ ਛਾਪਾ

ਸਕੂਲ ਵੱਲੋਂ ਪ੍ਰਾਇਮਰੀ ਜਮਾਤਾਂ ਦੀ ਜੂਨੀਅਰ ਸਟੂਡੈਂਟ ਕੌਂਸਲ 2026-27 ਲਈ ਚੋਣਾਂ ਕਰਵਾਈਆਂ ਗਈਆਂ। ਇਹਨਾਂ ਚੋਣਾਂ ਲਈ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਨੇ ਬਕਾਇਦਾ ਚੋਣ ਮੈਦਾਨ ਵਿੱਚ ਨਿੱਤਰਣ ਦਾ ਐਲਾਨ ਕੀਤਾ, ਪੋਸਟਰ ਬਣਾ ਕੇ ਲਗਾਏ ਗਏ, ਵੋਟਰਾਂ ਤੱਕ ਸੰਪਰਕ ਕੀਤਾ ਗਿਆ ਅਤੇ ਪ੍ਰਚਾਰ ਕਰਕੇ ਸੁਧਾਰ ਕਰਨ ਹਿਤ ਵਾਅਦੇ ਕੀਤੇ ਗਏ। ਮਿਥੀ ਤਾਰੀਖ ਤੇ ਕੰਪਿਊਟਰ ਰਾਹੀਂ ਗੁਪਤ ਵੋਟਾਂ ਪਵਾਈਆਂ ਗਈਆਂ। ਇਹਨਾਂ ਚੋਣਾਂ ਵਿੱਚ ਭਾਵੇਂ ਵੱਖ ਵੱਖ ਹਾਊਸਾਂ ਦੇ ਪ੍ਰਬੰਧਕ ਵੀ ਚੁਣੇ ਜਾਣੇ ਸਨ, ਪਰ ਸਭ ਤੋਂ ਵੱਧ ਜੋਰ ਦੋ ਅਹਿਮ ਅਹੁਦਿਆਂ ਹੈੱਡ ਬੁਆਏ ਅਤੇ ਹੈੱਡ ਗਰਲ ਚੁਣੇ ਜਾਣ ਤੇ ਲੱਗਾ ਹੋਇਆ ਸੀ।

ਇਹ ਵੀ ਪੜ੍ਹੋ National News ; ਆਪਰੇਸ਼ਨ ਸੰਧੂਰ ਦੀ ਪਹਿਲੀ ਵਰ੍ਹੇਗੰਢ ਅੱਜ

ਵੋਟਾਂ ਪੈਣ ਤੋਂ ਦੋ ਦਿਨ ਬਾਅਦ ਗਿਣਤੀ ਕਰਕੇ ਜੇਤੂਆਂ ਦਾ ਐਲਾਨ ਕੀਤਾ ਗਿਆ। ਜਿਸ ਵਿੱਚ ਇਸ਼ਮਾਨ ਭੁੱਲਰ ਕਲਾਸ ਚੌਥੀ ਹੈੱਡ ਬੁਆਏ ਅਤੇ ਅਮਰਾਜ ਕੌਰ ਭੁੱਲਰ ਕਲਾਸ ਪੰਜਵੀਂ ਹੈੱਡ ਗਰਲ ਚੁਣੇ ਗਏ। ਇਸੇ ਤਰ੍ਹਾਂ ਸੀਨਅਰ ਸਟੂਡੈਂਟ ਕੌਂਸਲ ਦੀ ਚੋਣ ਵਿੱਚ ਉਦੈ ਸਿੰਘ ਸਿੱਧੂ ਹੈੱਡ ਬੁਆਏ ਅਤੇ ਅਜੈਆਂਸੀ ਸਰਮਾ ਹੈੱਡ ਗਰਲ ਚੁਣੇ ਗਏ। ਸਕੂਲ ਵਿੱਚ ਇੱਕ ਵਿਸ਼ੇਸ਼ ਸਮਾਗਮ ਕਰਕੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਦੀ ਹਾਜਰੀ ਵਿੱਚ ਜੇਤੂ ਉਮੀਦਵਾਰਾਂ ਨੂੰ ਅਹੁਦੇ ਸੰਭਾਲ ਕੇ ਜੁਮੇਵਾਰੀਆਂ ਨਿਭਾਉਣ ਦੀ ਸਹੁੰ ਚੁਕਾਈ ਗਈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Share post:

spot_img

Popular

More like this
Related

Delhi News : ਦਿੱਲੀ ਹਵਾਈ ਅੱਡੇ ‘ਤੇ ਕਸਟਮਜ਼ ਦੀ ਕਾਰਵਾਈ ਦੌਰਾਨ ਕਰੋੜਾਂ ਦੀ ਡਰੱਗਜ਼ ਜ਼ਬਤ

Delhi News : ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ...

Ludhiana News: Punjab ਦੇ ਮੰਤਰੀ ਘਰ ED ਦੀ ਹਫ਼ਤੇ ‘ਚ ਦੂਜੀ ਵਾਰ Raid, CM Mann ਨੇ ਕਿਹਾ ਪੰਜਾਬੀ ਸਖ਼ਤ ਜਵਾਬ ਦੇਣਗੇ

Ludhiana News: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲਗਾਤਾਰ...

Punjab News : ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾ ਰਹੀ PRTC ਬੱਸ ਨਾਲ ਵਾਪਰਿਆ ਭਾਣਾ, ਕੰਡਕਟਰ ਦੀ ਮੌਤ, ਸਹਿਮੇ ਲੋਕ

Punjab News : ਅੱਜ ਸਵੇਰੇ ਤੜਕੇ ਬੰਗਾ–ਫਗਵਾੜਾ ਨੈਸ਼ਨਲ ਹਾਈਵੇ...

Punjab News : CM ਮਾਨ ਨੇ “ਮੇਰੀ ਰਸੋਈ ਯੋਜਨਾ” ਦੀ ਕੀਤੀ ਸ਼ੁਰੂਆਤ

Punjab News : ਪੰਜਾਬ ਦੇ ਮੁੱਖ ਮੰਤਰੀ Bhagwant Mann...