SSD Girls College ਦੇ ਪੀਜੀ ਡਿਪਾਰਟਮੈਂਟ ਆਫ਼ ਕਾਮਰਸ ਵੱਲੋਂ “Rainbow of Memories” ਵਿਦਾਇਗੀ ਪਾਰਟੀ ਦਾ ਆਯੋਜਨ

Date:

spot_img

Bathinda News: SSD Girls College ਵਿਖੇ ਪੀਜੀ ਡਿਪਾਰਟਮੈਂਟ ਆਫ਼ ਕਾਮਰਸ ਦੀਆਂ ਅੰਤਿਮ ਸਾਲ ਦੀਆਂ ਵਿਦਿਆਰਥਣਾਂ ਲਈ “Rainbow of Memories” ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ । ਵਿਦਿਆਰਥੀਆਂ ਨੇ ਮਜ਼ੇਦਾਰ ਖੇਡਾਂ, ਸਮੂਹ ਡਾਂਸ ਅਤੇ ਗਾਇਨ ਨਾਲ ਇੱਕ ਮਨੋਰੰਜਕ ਮਾਹੌਲ ਬਣਾਇਆ । ਇਸ ਪ੍ਰੋਗਰਾਮ ਦੌਰਾਨ, ਵਿਦਿਆਰਥੀਆਂ ਨੇ ਆਪਣੇ ਕਾਲਜ ਦੇ ਦਿਨਾਂ ਨੂੰ ਯਾਦ ਕੀਤਾ । ਅੰਤਿਮ ਸਾਲ ਦੀਆਂ ਵਿਦਿਆਰਥਣਾਂ ਨੇ ਰੈਂਪ ‘ਤੇ Confident Walk ਦੇ ਵੱਖ-ਵੱਖ ਦੌਰਾਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਅਤੇ ਖਿਤਾਬ ਜਿੱਤੇ। ਦੂਜੇ ਸਾਲ ਦੀਆਂ ਵਿਦਿਆਰਥਣਾਂ ਨੇ ਤੰਬੋਲਾ ਖੇਡ ਦਾ ਆਯੋਜਨ ਕੀਤਾ, ਜਿਸਦਾ ਪ੍ਰਬੰਧਨ ਅਤੇ ਸਟਾਫ ਨੇ ਪੂਰਾ ਆਨੰਦ ਮਾਣਿਆ ।

ਇਹ ਵੀ ਪੜ੍ਹੋ 👉CM Bhagwant Mann ਸ਼ੁਕਰਾਨਾ ਯਾਤਰਾ ; ਪੰਜਾਬ ਦੇ 700 ਕਿਸਾਨਾਂ ਦੀ ਮੌਤ ਲਈ ਭਾਜਪਾ ਜ਼ਿੰਮੇਵਾਰ, ਕੇਂਦਰ ਸਰਕਾਰ ਹਰ ਰੋਜ਼ ਪੰਜਾਬ ਵਿਰੋਧੀ ਫੈਸਲੇ ਲੈਂਦੀ ਹੈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾਂ ਰੌਸਨ ਅਤੇ ਸਰਸਵਤੀ ਵੰਦਨਾ ਨਾਲ ਹੋਈ । ਸਟੇਜ ਦੀ ਮੇਜ਼ਬਾਨੀ ਰੁਪਿੰਦਰ, ਸੁਨਾਵੀ, ਨਵਦੀਪ, ਉਮੀਦ ਸਰਾਂ ਅਤੇ ਇਸ਼ੀਕਾ (ਬੀ.ਕਾਮ. II) ਨੇ ਕੀਤੀ। ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਆਪਣੇ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ ।ਮਾਡਲਿੰਗ ਮੁਕਾਬਲੇ ਦੀ ਜੱਜਮੈਂਟ ਸ਼੍ਰੀਮਤੀ ਕਿਰਨ ਗੋਇਲ ਅਤੇ ਸ਼੍ਰੀਮਤੀ ਸੁਸ਼ਮਾ ਗਰਗ ਨੇ ਕੀਤੀ । ਵੱਖ-ਵੱਖ ਦੌਰਾਂ ਦੇ ਆਧਾਰ ‘ਤੇ, ਮਿਸ ਐਮ.ਕਾਮ ਔਰਾ ਖੁਸ਼ੀ (ਐਮ.ਕਾਮ-II), ਡਾਰਲਿੰਗ ਆਫ਼ ਦ ਕਰਾਊਡ ਕੁਮਕੁਮ (ਬੀ.ਕਾਮ-III ਆਨਰਜ਼), ਬੈਸਟ ਇਨ ਕੈਟਵਾਕ ਹਰਜੋਤ ਕੌਰ (ਬੀ.ਕਾਮ-III ਆਨਰਜ਼), ਮਿਸ ਪ੍ਰਿਟੀਐਸਟ ਸਮਾਈਲ ਹਰਸਿਮਰਨ ਕੌਰ (ਬੀ.ਕਾਮ-III ਆਨਰਜ਼), ਮਿਸ ਮੇਕ ਅੱਪ ਕਵੀਨ ਸ਼ਾਈਨ (ਬੀ.ਕਾਮ-III ਆਨਰਜ਼) ਅਤੇ ਮਿਸ ਬੀ.ਕਾਮ ਡੀਵਾ ਜਸ਼ਨਜੋਤ (ਬੀ.ਕਾਮ-III) ਨੂੰ ਚੁਣਿਆ ਗਿਆ।ਵਿਭਾਗ ਦੇ ਸਾਰੇ ਅਧਿਆਪਕਾਂ ਵੱਲੋਂ ਮਾਡਲਿੰਗ ਅਤੇ ਡਾਂਸ ਕਰਕੇ ਵਿਦਿਆਰਥੀਆਂ ਦੇ ਇਸ ਦਿਨ ਨੂੰ ਹੋਰ ਵੀ ਖੁਸ਼ਹਾਲ ਬਣਾ ਦਿੱਤਾ ।

ਇਹ ਵੀ ਪੜ੍ਹੋ 👉Jalandhar News: ਸ਼ੁਕਰਾਨਾ ਯਾਤਰਾ ਦੇ ਦੂਜੇ ਦਿਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਿਆ ਅਹਿਦ,ਬੇਅਦਬੀ ਦੇ ਦੋਸ਼ੀ ਹੁਣ ਬਹੁਤਾ ਸਮਾਂ ਕਾਨੂੰਨ ਦੇ ਸ਼ਿਕੰਜੇ ਤੋਂ ਬਚ ਨਹੀਂ ਸਕਦੇ; CM

ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਜਿਊਰੀ ਮੈਂਬਰਾਂ ਦੇ ਨਾਲ, ਜੇਤੂਆਂ ਨੂੰ ਤਾਜ ਪਹਿਨਾਇਆ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਪ੍ਰੋਗਰਾਮ ਦਾ ਸੰਚਾਲਨ ਡਾ. ਪੋਮੀ ਬਾਂਸਲ (ਮੁਖੀ, ਪੀਜੀ ਵਿਭਾਗ ਆਫ਼ ਕਾਮਰਸ), ਸਮੂਹ ਸਟਾਫ਼ ਅਤੇ ਦੂਜੇ ਸਾਲ ਦੇ ਵਿਦਿਆਰਥੀਆਂ ਦੁਆਰਾ ਕੀਤਾ ਗਿਆ। ਇਸ ਮੌਕੇ ਕਾਲਜ ਪ੍ਰਧਾਨ ਸ੍ਰੀ ਸੰਜੇ ਗੋਇਲ, ਜਨਰਲ ਸਕੱਤਰ ਸ੍ਰੀ ਵਿਕਾਸ ਗਰਗ ਅਤੇ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਇਸ ਸ਼ਾਨਦਾਰ ਸਮਾਗਮ ਲਈ ਕਾਮਰਸ ਵਿਭਾਗ ਦੇ ਮੁਖੀ ਅਤੇ ਸਮੂਹ ਸਟਾਫ਼ ਦੀ ਦਿਲੋਂ ਪ੍ਰਸ਼ੰਸਾ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

Youth Congress Elections; Bathinda ਦੇ ਦੋ ਨੌਜਵਾਨ ਆਗੂ ਸੂਬਾਈ ਜਨਰਲ ਸਕੱਤਰ ਬਣੇ

👉ਮਰਹੂਮ ਆਗੂ ਖੁਸਬਾਜ਼ ਜਟਾਣਾ ਦੇ ਸਾਥੀ ਰਣਜੀਤ ਸੰਧੂ ਤੇ...