America News : ਅਮਰੀਕਾ ਵਿੱਚ ਬੀਤੀ ਰਾਤ ਕੁਦਰਤ ਨੇ ਐਸਾ ਕਹਿਰ ਵਰਤਾਇਆ ਕਿ ਕਈ ਇਲਾਕਿਆਂ ਵਿੱਚ ਹਾਹਾਕਾਰ ਮਚ ਗਿਆ। ਇੱਕ ਪਾਸੇ ਭਿਆਨਕ ਟੌਰਨੇਡੋ ਅਤੇ ਤੇਜ਼ ਵਾਵਰੋਲੇ ਲੋਕਾਂ ਲਈ ਮੁਸੀਬਤ ਬਣੇ ਰਹੇ, ਤਾਂ ਦੂਜੇ ਪਾਸੇ ਭਾਰੀ ਮੀਂਹ ਨੇ ਸੜਕਾਂ ਨੂੰ ਦਰਿਆਵਾਂ ਵਿੱਚ ਤਬਦੀਲ ਕਰ ਦਿੱਤਾ। ਕਈ ਇਲਾਕਿਆਂ ਵਿੱਚ ਹੜ੍ਹਾਂ ਵਰਗੇ ਹਾਲਾਤ ਬਣ ਗਏ ਅਤੇ ਲੋਕ ਡਰ ਦੇ ਸਾਏ ਹੇਠ ਰਾਤ ਗੁਜ਼ਾਰਣ ਲਈ ਮਜਬੂਰ ਹੋਏ। ਸਭ ਤੋਂ ਵੱਧ ਤਬਾਹੀ ਮਿਸੀਸਿਪੀ ਸੂਬੇ ਦੀ ਵਿਲਕਿਨਸਨ ਕਾਊਂਟੀ ਵਿੱਚ ਦੇਖਣ ਨੂੰ ਮਿਲੀ, ਜਿੱਥੇ ਗਾਰਡਨ ਸਿਟੀ ਅਤੇ ਪੈਰੀ ਟਾਊਨ ਇਲਾਕਿਆਂ ਵਿੱਚ ਦਰਜਨਾਂ ਘਰ ਨੁਕਸਾਨੀਏ ਹੋ ਗਏ। ਕਈ ਘਰਾਂ ਦੀਆਂ ਛੱਤਾਂ ਉੱਡ ਗਈਆਂ, ਜਦਕਿ ਵੱਡੇ ਦਰੱਖਤ ਜੜਾਂ ਸਮੇਤ ਉਖੜ ਕੇ ਸੜਕਾਂ ਅਤੇ ਘਰਾਂ ਉੱਤੇ ਡਿੱਗ ਪਏ। ਹਾਦਸਿਆਂ ਵਿੱਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ 👉 ਬੰਦੀ ਸਿੰਘਾਂ ਦੀ ਰਿਹਾਈ ਲਈ ਸੰਸਦ ਭਵਨ ਵੱਲ ਰੋਸ ਮਾਰਚ ਕਰ ਰਹੇ ਆਗੂਆਂ ਨੂੰ ਗ੍ਰਿਫਤਾਰ ਕਰਨਾ ਬੇਇਨਸਾਫ਼ੀ – ਐਡਵੋਕੇਟ ਧਾਮੀ
ਫਰੈਂਕਲਿਨ ਕਾਊਂਟੀ ਵਿੱਚ ਇੱਕ ਪਰਿਵਾਰ ਆਪਣੇ ਹੀ ਘਰ ਅੰਦਰ ਫਸ ਗਿਆ, ਕਿਉਂਕਿ ਘਰ ਦੇ ਆਲੇ ਦੁਆਲੇ ਦਰੱਖਤ ਡਿੱਗ ਚੁੱਕੇ ਸਨ। ਸਥਾਨਕ ਸ਼ੈਰਿਫ ਟ੍ਰੈਵਿਸ ਪੈਟਨ ਨੇ ਦੱਸਿਆ ਕਿ ਬਚਾਅ ਟੀਮਾਂ ਨੇ ਕਈ ਘੰਟਿਆਂ ਦੀ ਮੁਸ਼ਕਲ ਕਾਰਵਾਈ ਤੋਂ ਬਾਅਦ ਉਸ ਪਰਿਵਾਰ ਨੂੰ ਸੁਰੱਖਿਅਤ ਬਾਹਰ ਕੱਢਿਆ। ਇਸ ਦੌਰਾਨ ਐਮਰਜੈਂਸੀ ਮੈਨੇਜਮੈਂਟ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਫਰੈਂਕਲਿਨ ਤੋਂ ਲੈ ਕੇ ਲਿੰਕਨ ਕਾਊਂਟੀ ਤੱਕ ਕਰੀਬ 815 ਮਕਾਨ ਪ੍ਰਭਾਵਿਤ ਹੋਏ ਹਨ ਅਤੇ 20 ਹਜ਼ਾਰ ਤੋਂ ਵੱਧ ਲੋਕਾਂ ਨੂੰ ਬਿਜਲੀ ਤੋਂ ਬਿਨਾਂ ਰਾਤ ਕੱਟਣੀ ਪਈ। ਮਿਸੀਸਿਪੀ ਦੇ ਗਵਰਨਰ ਟੇਟ ਰੀਵਜ਼ ਨੇ ਵੀ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਭਾਵਿਤ ਪਰਿਵਾਰਾਂ ਲਈ ਅਰਦਾਸ ਕਰਨ। ਉਧਰ, ਤੂਫ਼ਾਨ ਦਾ ਸਾਹਮਣਾ ਕਰਨ ਵਾਲੇ ਲੋਕ ਆਪਣੇ ਡਰਾਉਣੇ ਤਜਰਬੇ ਸਾਂਝੇ ਕਰ ਰਹੇ ਹਨ।
ਇਹ ਵੀ ਪੜ੍ਹੋ 👉 Canada News ਕੈਨੇਡਾ ਦਾ ਵੱਡਾ ਐਕਸ਼ਨ, ਠੱਗ ਏਜੰਟਾਂ ’ਤੇ ਸ਼ਿਕੰਜਾ, 15 ਜੁਲਾਈ ਤੋਂ ਲਾਗੂ ਹੋਣ ਜਾ ਰਹੇ ਹਨ ਨਵੇਂ ਨਿਯਮ
ਇੱਕ ਸਥਾਨਕ ਨਿਵਾਸੀ ਮੈਕਸ ਮੈਹੈਫੀ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਲਿਵਿੰਗ ਰੂਮ ਵਿੱਚ ਬੈਠਾ ਸੀ ਜਦੋਂ ਅਚਾਨਕ ਬਿਜਲੀ ਦੀ ਭਿਆਨਕ ਗੜਗੜਾਹਟ ਸੁਣਾਈ ਦਿੱਤੀ। ਪਹਿਲਾਂ ਉਸ ਨੇ ਸੋਚਿਆ ਕਿ ਇਹ ਆਮ ਤੂਫ਼ਾਨ ਹੋਵੇਗਾ, ਪਰ ਕੁਝ ਸਕਿੰਟਾਂ ਵਿੱਚ ਹੀ ਘਰ ਦੀ ਛੱਤ ਉੱਡ ਗਈ। ਮੈਕਸ ਨੇ ਦੱਸਿਆ ਕਿ ਉਹ ਡਰ ਨਾਲ ਕੰਬਣ ਲੱਗ ਪਿਆ। ਖੁਸ਼ਕਿਸਮਤੀ ਨਾਲ ਉਸ ਨੂੰ ਕੋਈ ਵੱਡੀ ਸੱਟ ਨਹੀਂ ਲੱਗੀ, ਪਰ ਉਸ ਦੀ ਦਾਦੀ ਜ਼ਖ਼ਮੀ ਹੋ ਗਈ। ਆਲੇ ਦੁਆਲੇ ਦੇ ਘਰਾਂ ਵਿੱਚ ਵੀ ਕਈ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਲਾਮਾਰ ਕਾਊਂਟੀ ਦੇ ਇੰਡਸਟ੍ਰੀਅਲ ਪਾਰਕ ਇਲਾਕੇ ਤੋਂ ਵੀ ਛੱਤਾਂ ਉੱਡਣ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਣ ਦੀਆਂ ਰਿਪੋਰਟਾਂ ਮਿਲੀਆਂ ਹਨ। ਐਮਰਜੈਂਸੀ ਟੀਮਾਂ ਦੇ ਨਾਲ ਨਾਲ ਵਲੰਟੀਅਰ ਵੀ ਮਦਦ ਲਈ ਮੈਦਾਨ ਵਿੱਚ ਉਤਰ ਚੁੱਕੇ ਹਨ ਅਤੇ ਫਸੇ ਹੋਏ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੱਕ ਪਹੁੰਚਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ 👉 Portugal News : ਪੁਰਤਗਾਲ ਜਾਣਾ ਹੋਇਆ ਔਖਾ, ਸਿਟੀਜ਼ਨਸ਼ਿਪ ਲਈ ਕਰਨੀ ਪਵੇਗੀ 10 ਸਾਲ ਉਡੀਕ
ਇਸੇ ਵਿਚਕਾਰ ਨੈਸ਼ਨਲ ਵੇਦਰ ਸਰਵਿਸ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਬਰੂਕਹੈਵਨ ਇਲਾਕੇ ਵਿੱਚ ਇੱਕ ਹੋਰ ਟੌਰਨੇਡੋ ਦਸਤਕ ਦੇ ਸਕਦਾ ਹੈ। ਲੋਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਘਰਾਂ ਦੇ ਬੇਸਮੈਂਟ ਜਾਂ ਸੁਰੱਖਿਅਤ ਥਾਵਾਂ ਵਿੱਚ ਪਨਾਹ ਲੈਣ। ਪ੍ਰਸ਼ਾਸਨ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਤੇਜ਼ ਹਵਾਵਾਂ ਦੌਰਾਨ ਦਰਵਾਜ਼ੇ ਅਤੇ ਖਿੜਕੀਆਂ ਖੁੱਲ੍ਹੀਆਂ ਨਾ ਛੱਡੀਆਂ ਜਾਣ ਅਤੇ ਜਿੰਨਾ ਹੋ ਸਕੇ ਸੜਕਾਂ ਤੋਂ ਦੂਰ ਰਿਹਾ ਜਾਵੇ। ਉਧਰ, ਇਸ ਕੁਦਰਤੀ ਆਫ਼ਤ ਦੇ ਦਰਮਿਆਨ ਇੱਕ ਨਵੀਂ ਖੋਜ ਵੀ ਚਰਚਾ ਵਿੱਚ ਹੈ। ਖੋਜਕਾਰਾਂ ਦਾ ਦਾਅਵਾ ਹੈ ਕਿ ਵੱਡੇ ਸ਼ਹਿਰਾਂ ਵਿੱਚ ਬਣ ਰਹੀਆਂ ਬਹੁਮੰਜ਼ਿਲਾ ਇਮਾਰਤਾਂ ਵੱਧ ਬਾਰਸ਼ ਦਾ ਕਾਰਨ ਬਣ ਰਹੀਆਂ ਹਨ।
ਇਹ ਵੀ ਪੜ੍ਹੋ 👉 Firozpur News: ਮੁੱਖ ਮੰਤਰੀ ਵੱਲੋਂ ਬੇਅਦਬੀ ਦੇ ਗੁਨਾਹਗਾਰ ਅਕਾਲੀਆਂ ਦੇ ਸਮਾਜਿਕ ਬਾਈਕਾਟ ਦਾ ਸੱਦਾ
ਖੋਜ ਮੁਤਾਬਕ ਅਮਰੀਕਾ ਦੇ ਹਿਊਸਟਨ ਸ਼ਹਿਰ ਵਿੱਚ ਆਲੇ ਦੁਆਲੇ ਦੇ ਕਸਬਿਆਂ ਦੇ ਮੁਕਾਬਲੇ ਲਗਭਗ 12 ਸੈਂਟੀਮੀਟਰ ਵੱਧ ਮੀਂਹ ਦਰਜ ਕੀਤਾ ਗਿਆ। ਵਿਗਿਆਨੀਆਂ ਦਾ ਕਹਿਣਾ ਹੈ ਕਿ ਉੱਚੀਆਂ ਇਮਾਰਤਾਂ ਹਵਾ ਦੇ ਕੁਦਰਤੀ ਵਹਾਅ ਨੂੰ ਰੋਕਦੀਆਂ ਹਨ ਅਤੇ ਕਾਂਕਰੀਟ ਨਾਲ ਭਰੀਆਂ ਸੜਕਾਂ ਗਰਮੀ ਨੂੰ ਧਰਤੀ ਵਿੱਚ ਜਜ਼ਬ ਨਹੀਂ ਹੋਣ ਦਿੰਦੀਆਂ, ਜਿਸ ਕਾਰਨ ਮੌਸਮੀ ਤਬਦੀਲੀਆਂ ਹੋਰ ਤੇਜ਼ ਹੋ ਰਹੀਆਂ ਹਨ। ਚੀਨ ਦੀ ਓਸ਼ਨ ਯੂਨੀਵਰਸਿਟੀ ਵੱਲੋਂ ਕੀਤੀ ਇਸ ਖੋਜ ਦੇ ਨਤੀਜੇ ਮਸ਼ਹੂਰ ਵਿਗਿਆਨਕ ਰਸਾਲੇ “ਅਰਥਸ ਫਿਊਚਰ” ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਮੌਸਮੀ ਤਬਦੀਲੀਆਂ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਭਵਿੱਖ ਵਿੱਚ ਦੁਨੀਆ ਦੇ ਵੱਡੇ ਸ਼ਹਿਰਾਂ ਨੂੰ ਹੋਰ ਵੱਡੀਆਂ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




