Saturday, May 9, 2026
spot_img
spot_img

Ludhiana News: Punjab ਦੇ ਮੰਤਰੀ ਘਰ ED ਦੀ ਹਫ਼ਤੇ ‘ਚ ਦੂਜੀ ਵਾਰ Raid, CM Mann ਨੇ ਕਿਹਾ ਪੰਜਾਬੀ ਸਖ਼ਤ ਜਵਾਬ ਦੇਣਗੇ

Date:

spot_img

Ludhiana News: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲਗਾਤਾਰ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀਆਂ ਛਾਪੇਮਾਰੀਆਂ ਨੇ ਪੰਜਾਬ ਦੀ ਸਿਆਸਤ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ ਹੈ। ਆਪ ਸਰਕਾਰ ਦੇ ਸ਼ਕਤੀਸ਼ਾਲੀ ਮੰਤਰੀ ਸੰਜੀਵ ਅਰੋੜਾ ਦੇ ਘਰ ED ਦੀਆਂ ਟੀਮਾਂ ਵੱਲੋਂ ਹਫ਼ਤੇ ਦੇ ਵਿਚ ਅੱਜ ਦੂਜੀ ਵਾਰ ਛਾਪੇਮਾਰੀ ਕੀਤੀ ਗਈ ਹੈ। ਇਸਤੋਂ ਪਹਿਲਾਂ ਪਿਛਲੇ ਹਫ਼ਤੇ ਹੀ ਰਾਜ ਸਭਾ ਮੈਂਬਰ ਅਸੋਕ ਮਿੱਤਲ ਅਤੇ ਸੰਜੀਵ ਅਰੋੜਾ ਦੇ ਛਾਪੇਮਾਰੀ ਹੋਈ ਸੀ। ਅਸੋਕ ਮਿੱਤਲ ਛਾਪੇਮਾਰੀ ਤੋਂ ਬਾਅਦ ਆਪ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਸੂਚਨਾ ਮੁਤਾਬਕ ਈਡੀ ਦੀਆਂ ਟੀਮਾਂ ਵੱਲੋਂ ਮੰਤਰੀ ਸੰਜੀਵ ਅਰੋੜਾ ਦੇ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਦੇ ਨਾਲ-ਨਾਲ ਦਿੱਲੀ ਅਤੇ ਗੁਰੂਗ੍ਰਾਮ ਵਿੱਚ ਉਨ੍ਹਾਂ ਦੇ ਟਿਕਾਣਿਆਂ ‘ਤੇ ਵੀ ਮਾਰੇ ਗਏ। ਈਡੀ ਦੇ ਸੂਤਰਾਂ ਅਨੁਸਾਰ ਦਿੱਲੀ ਵਿੱਚ ਗੈਰ-ਮੌਜੂਦ ਫਰਮਾਂ ਤੋਂ ਕਈ ਜਾਅਲੀ GST ਖਰੀਦ ਇਨਵੌਇਸ ਪ੍ਰਾਪਤ ਕੀਤੇ ਗਏ ਸਨ ਤਾਂ ਜੋ ਨਕਲੀ ਇਨਪੁੱਟ ਟੈਕਸ ਕ੍ਰੈਡਿਟ (ITC) ਅਤੇ GST ਰਿਫੰਡ ਅਤੇ ਨਿਰਯਾਤ ‘ਤੇ ਡਿਊਟੀ ਡ੍ਰਾਬੈਕ ਪ੍ਰਾਪਤ ਕੀਤਾ ਜਾ ਸਕੇ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਹੋਇਆ ਅਤੇ ਨਿੱਜੀ ਲਾਭ ਹੋਇਆ।

ਇਹ ਵੀ ਪੜ੍ਹੋ 👉Punjab News : ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾ ਰਹੀ PRTC ਬੱਸ ਨਾਲ ਵਾਪਰਿਆ ਭਾਣਾ, ਕੰਡਕਟਰ ਦੀ ਮੌਤ, ਸਹਿਮੇ ਲੋਕ

ਉਧਰ, ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿਚ ਸ਼ੁਕਰਾਨਾ ਯਾਤਰਾ ਕੱਢ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗਰੂਰ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਸ ਮੁੱਦੇ ‘ਤੇ ਗੱਲ ਕਰਦਿਆਂ ਕਿਹਾ, “ਈਡੀ ਦੇ ਛਾਪੇਮਾਰੀ ਦਾ ਮਕਸਦ ਕਾਲਾ ਧਨ ਫੜਨਾ ਨਹੀਂ ਸਗੋਂ ਲੋਕਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਨਾ ਹੈ। ਕੁਝ ਦਿਨ ਪਹਿਲਾਂ ਅਸ਼ੋਕ ਮਿੱਤਲ ਦੇ ਘਰ ਛਾਪਾ ਮਾਰਿਆ ਗਿਆ ਸੀ। ਛਾਪਾ ਦੋ ਦਿਨ ਚੱਲਿਆ ਅਤੇ ਤੀਜੇ ਦਿਨ ਮਿੱਤਲ ਭਾਜਪਾ ਵਿੱਚ ਸ਼ਾਮਲ ਹੋ ਗਏ।” ਮੁੱਖ ਮੰਤਰੀ ਨੇ ਚੁਣੌਤੀ ਭਰੇ ਲਹਿਜ਼ੇ ਵਿਚ ਭਾਜਪਾ ਨੂੰ ਕਿਹਾ ਕਿ,” ਪੰਜਾਬ ਗੁਰੂਆਂ ਅਤੇ ਸ਼ਹੀਦ ਭਗਤ ਸਿੰਘ ਦੀ ਧਰਤੀ ਹੈ ਅਤੇ ਪੰਜਾਬ ਕਦੇ ਵੀ ਕਿਸੇ ਦਬਾਅ ਅੱਗੇ ਨਹੀਂ ਝੁਕੇਗਾ। ਪੰਜਾਬੀ ਧੱਕਾ ਬਰਦਾਸ਼ਤ ਨਹੀਂ ਕਰਦੇ ਤੇ ਧੱਕਾ ਕਰਨ ਵਾਲਿਆਂ ਨੂੰ ਦੁੱਗਣੀ ਤਾਕਤ ਨਾਲ ਜਵਾਬ ਦਿੰਦੇ ਹਨ।” ਸ:ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਰਫ਼ ਪੰਜਾਬੀਆਂ ਨੇ ਝੁਕਾਇਆ ਹੈ ਜਿਸਦੇ ਕਾਰਨ ਉਸਨੂੰ ਖੇਤੀਬਾੜੀ ਕਾਨੂੰਨ ਵਾਪਸ ਲੈਣੇ ਪਏ ਸਨ ਤੇ ਇਸੇ ਗੱਲ ਦੀ ਰੰਜਿਸ਼ ਭਾਜਪਾ ਰੱਖ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Share post:

spot_img

Popular

More like this
Related

Delhi News : ਦਿੱਲੀ ਹਵਾਈ ਅੱਡੇ ‘ਤੇ ਕਸਟਮਜ਼ ਦੀ ਕਾਰਵਾਈ ਦੌਰਾਨ ਕਰੋੜਾਂ ਦੀ ਡਰੱਗਜ਼ ਜ਼ਬਤ

Delhi News : ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ...

Punjab News : ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾ ਰਹੀ PRTC ਬੱਸ ਨਾਲ ਵਾਪਰਿਆ ਭਾਣਾ, ਕੰਡਕਟਰ ਦੀ ਮੌਤ, ਸਹਿਮੇ ਲੋਕ

Punjab News : ਅੱਜ ਸਵੇਰੇ ਤੜਕੇ ਬੰਗਾ–ਫਗਵਾੜਾ ਨੈਸ਼ਨਲ ਹਾਈਵੇ...

Punjab News : CM ਮਾਨ ਨੇ “ਮੇਰੀ ਰਸੋਈ ਯੋਜਨਾ” ਦੀ ਕੀਤੀ ਸ਼ੁਰੂਆਤ

Punjab News : ਪੰਜਾਬ ਦੇ ਮੁੱਖ ਮੰਤਰੀ Bhagwant Mann...

Sri Muktsar Sahib :ਸ੍ਰੀ ਮੁਕਤਸਰ ਸਾਹਿਬ ਦੇ ਨਾਮਵਰ ਵਕੀਲ ਦਾ ਕਤਲ, ਇਲਾਕੇ ‘ਚ ਦਹਿਸ਼ਤ

Sri Muktsar Sahib : ਪੰਜਾਬ ਦੇ ਪਿੰਡ ਸ਼ੇਰਗੜ੍ਹ ਤੋਂ...