Monday, May 11, 2026
spot_img
spot_img

Bathinda News; Bathinda ‘ਚ ਪਰਾਲੀ ਦੇ ਡੰਪ ਨੂੰ ਲੱਗੀ ਭਿਆ.ਨਕ ਅੱਗ

Date:

spot_img

Bathinda News: Bathinda ਦੇ ਪਿੰਡ ਗੰਗਾ ਅਬਲੂ ਵਿੱਚ ਬੀਤੀ ਅੱਧੀ ਰਾਤ ਪਰਾਲੀ ਦੇ ਇੱਕ ਵੱਡੇ ਡੰਪ ਨੂੰ ਅੱਗ ਲੱਗਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪਿੰਡ ਦੇ ਲੋਕ ਇਕੱਠੇ ਹੋਏ ਅਤੇ ਉਨ੍ਹਾਂ ਵੱਲੋਂ ਪੁਲਿਸ ਤੇ ਸਿਵਲ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ, ਜਿਸਤੋਂ ਬਾਅਦ ਬਠਿੰਡਾ ਤੋਂ ਪੁੱਜੀਆਂ ਫ਼ਾਈਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਉੱਤੇ ਕਾਬੂ ਪਾਉਣ ਲਈ ਮੁਸ਼ੱਕਤ ਕੀਤੀ ਜਾ ਰਹੀ ਹੈ। ਤੇਜ਼ ਹਵਾਵਾਂ ਅੱਗ ਨੂੰ ਠੰਢਾ ਕਰਨ ਵਿਚ ਵੱਡੀ ਰੁਕਾਵਟ ਬਣੀਆਂ ਹੋਈਆਂ ਹਨ। ਇਸ ਘਟਨਾ ਕਾਰਨ ਡੰਪ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।

ਇਹ ਵੀ ਪੜ੍ਹੋ ਪੰਜਾਬ ‘ਚ ਭਿਆਨਕ ਹਾਦਸਾ; ਤੇਜ਼ ਰਫ਼ਤਾਰ ਸਕਾਰਪੀਓ ਨੇ ਤਿੰਨ ਘਰਾਂ ਦੇ ਚਿਰਾਗ ਬੁਝਾਏ

ਪਿੰਡ ਦੇ ਲੋਕਾਂ ਮੁਤਬਕ ਵਾਟਰ ਬਕਸ ਨਜ਼ਦੀਕ ਬਣੇ ਇਸ ਡੰਪ ਨੂੰ ਬੀਤੀ ਅੱਧੀ ਰਾਤ ਤੋਂ ਬਾਅਦ ਅੱਗ ਲੱਗੀ। ਜਿਸਦਾ ਪਤਾ ਇੱਥੇ ਨੇੜੇ ਰਹਿੰਦੇ ਪ੍ਰਵਾਸੀ ਮਜਦੂਰਾਂ ਨੂੰ ਲੱਗਿਆ ਤੇ ਉਨ੍ਹਾਂ ਰੌਲਾ ਪਾਇਆ। ਗਨੀਮਤ ਇਹ ਰਹੀ ਕਿ ਹਵਾ ਦਾ ਰੁੱਖ ਦੂਜੇ ਪਾਸੇ ਹੋਣ ਕਾਰਨ ਪਿੰਡ ਦਾ ਬਚਾਅ ਹੋ ਗਿਆ। ਉਧਰ, ਪਰਾਲੀ ਡੰਪ ਕਰਨ ਵਾਲੇ ਕਿਸਾਨ ਹਰਕੀਰਤ ਸਿੰਘ ਮੁਤਾਬਕ ਉਸਦੇ ਵੱਲੋਂ ਇੱਥੇ ਕਰੀਬ 125 ਟਰਾਲੀਆਂ ਤੂੜੀ ਅਤੇ ਲਗਭਗ 10 ਹਜ਼ਾਰ ਕੁਇੰਟਲ ਪਰਾਲੀ ਦੀਆਂ ਗੱਠਾਂ ਇਕੱਠੀਆਂ ਕੀਤੀਆਂ ਹੋਈਆਂ ਸਨ, ਜਿਹੜੀਆਂ ਅੱਗ ਦੀ ਭੇਂਟ ਚੜ ਗਈਆਂ ਹਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Share post:

spot_img

Popular

More like this
Related

Patiala News: ਪਟਿਆਲਾ SSP ਦਫ਼ਤਰ ਦਾ ਘਿਰਾਓ ਕਰੇਗੀ ਕਿਸਾਨ ਜਥੇਬੰਦੀਆਂ

Patiala News: ਕਿਸਾਨ ਜਥੇਬੰਦੀਆਂ ਵੱਲੋਂ 14 ਮਈ 2026 ਨੂੰ...

Lockdown News: ਭਾਰਤ ‘ਚ ਮੁੜ Lockdown ਲੱਗਣ ਦਾ ਖਦਸ਼ਾ !

Lockdown News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੇਸ਼ਵਾਸੀਆਂ ਨੂੰ...