👉ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ‘ਚ ਕੁੱਲ 3,65,504 ਵੋਟਰ : ਜ਼ਿਲ੍ਹਾ ਚੋਣ ਅਫਸਰ
Bathinda News: Bathinda Municipal Corporation elections; 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਪ੍ਰਸ਼ਾਸਨਿਕ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਨਗਰ ਨਿਗਮ ਬਠਿੰਡਾ ਸਮੇਤ 6 ਨਗਰ ਕੌਂਸਲਾਂ ਅਤੇ 8 ਨਗਰ ਪੰਚਾਇਤਾਂ ਲਈ 26 ਮਈ 2026 ਨੂੰ ਚੋਣਾਂ ਹੋਣਗੀਆਂ। ਇਨ੍ਹਾਂ ਚੋਣਾਂ ‘ਚ ਕੁੱਲ 3,65,504 ਵੋਟਰ ਹਨ, ਜਿੰਨ੍ਹਾਂ ਲਈ 405 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ।ਜ਼ਿਲ੍ਹਾ ਬਠਿੰਡਾ ਵਿੱਚ ਨਗਰ ਨਿਗਮ ਬਠਿੰਡਾ, ਨਗਰ ਕੌਂਸਲ ਭੁੱਚੋ ਮੰਡੀ, ਗੋਨਿਆਣਾ, ਰਾਮਾਂ, ਮੌੜ, ਕੋਟਫੱਤਾ ਅਤੇ ਸੰਗਤ ਦੇ ਨਾਲ-ਨਾਲ ਨਗਰ ਪੰਚਾਇਤ ਕੋਟਸ਼ਮੀਰ, ਲਹਿਰਾ ਮੁਹੱਬਤ, ਨਥਾਣਾ, ਭਗਤਾ ਭਾਈਕਾ, ਭਾਈ ਰੂਪਾ, ਕੋਠਾਗੁਰੂ, ਮਲੂਕਾ ਅਤੇ ਮਹਿਰਾਜ ਨਗਰ ਪੰਚਾਇਤਾਂ ਲਈ ਚੋਣਾਂ ਹੋਣੀਆਂ ਹਨ।
ਇਹ ਵੀ ਪੜ੍ਹੋ 👉ਬਠਿੰਡਾ ਨਗਰ ਨਿਗਮ ਚੋਣਾਂ; ਅਕਾਲੀ ਦਲ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ, ਦੇਖੋ ਲਿਸਟ
ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਨਗਰ ਨਿਗਮ ਵਿੱਚ ਕੁੱਲ 2,31,601 ਵੋਟਰ ਹਨ ਜਿੰਨ੍ਹਾਂ ਵਿਚ ਮਰਦ ਵੋਟਰਾਂ ਦੀ ਗਿਣਤੀ 1,19,462, ਔਰਤ ਵੋਟਰਾਂ ਦੀ ਗਿਣਤੀ 1,12,132 ਅਤੇ ਤੀਜੇ ਲਿੰਗ ਵੋਟਰਾਂ ਦੀ ਗਿਣਤੀ 7 ਹੈ। ਇੰਨ੍ਹਾਂ ਵੋਟਰਾਂ ਵੱਲੋਂ ਸ਼ਹਿਰ ਦੇ 50 ਵਾਰਡਾਂ ਵਿਚੋਂ ਕੌਂਸਲਰਾਂ ਦੀ ਚੋਣ ਕੀਤੀ ਜਾਵੇਗੀ। ਇਸੇ ਤਰ੍ਹਾਂ ਨਗਰ ਕੌਂਸਲ ਭੁੱਚੋ ਮੰਡੀ ਵਿਖੇ ਕੁੱਲ 12632 (ਮਰਦ ਵੋਟਰ 6624 ਅਤੇ ਔਰਤ ਵੋਟਰ 6008), ਗੋਨਿਆਣਾ ਵਿਖੇ ਕੁੱਲ 12547 (ਮਰਦ ਵੋਟਰ 6519 ਅਤੇ ਔਰਤ ਵੋਟਰ 6028), ਸੰਗਤ ਵਿਖੇ ਕੁੱਲ 2066 (ਮਰਦ ਵੋਟਰ 1100, ਔਰਤਾਂ 965 ਅਤੇ ਥਰਡ ਜੈਂਡਰ 1), ਰਾਮਾਂ ਵਿਖੇ ਕੁੱਲ 16365 (ਮਰਦ ਵੋਟਰ 8604, ਔਰਤ ਵੋਟਰ ਦੀ ਗਿਣਤੀ 7759, ਥਰਡ ਜੈਂਡਰ 2), ਕੋਟਫੱਤਾ ਵਿਖੇ ਕੁੱਲ 6221 ਵੋਟਰ (ਮਰਦ 3231 ਅਤੇ ਔਰਤਾਂ 2990), ਮੌੜ ਵਿਖੇ ਕੁੱਲ 24644 ਵੋਟਰ (ਮਰਦ ਵੋਟਰ 13013, ਔਰਤ ਵੋਟਰ ਦੀ ਗਿਣਤੀ 11629 ਥਰਡ ਜੈਂਡਰ 2) ਹਨ।
ਇਹ ਵੀ ਪੜ੍ਹੋ 👉12ਵੀਂ ਜਮਾਤ ਦੇ ਨਤੀਜਿਆਂ ਵਿੱਚ ਕੁੜੀਆਂ ਨੇ ਮਾਰੀ ਬਾਜ਼ੀ, 500 ਵਿੱਚੋਂ 500 ਅੰਕ ਪ੍ਰਾਪਤ ਕਰਕੇ ਪਹਿਲੇ ਤਿੰਨ ਸਥਾਨ ਮੱਲੇ
ਇਸੇ ਤਰ੍ਹਾਂ ਨਗਰ ਪੰਚਾਇਤ ਕੋਟਸ਼ਮੀਰ ਵਿੱਚ ਕੁੱਲ 7445 ਵੋਟਰ (ਮਰਦ ਵੋਟਰ 3906 ਅਤੇ ਔਰਤ ਵੋਟਰ 3539), ਨਥਾਣਾ ਵਿੱਚ ਕੁੱਲ 6122 (ਮਰਦ 3195 ਅਤੇ ਔਰਤ 2927), ਲਹਿਰਾ ਮੁਹੱਬਤ ਵਿਖੇ 5554 (ਮਰਦ 2895 ਅਤੇ ਔਰਤਾਂ 2659), ਕੋਠਾਗੁਰੂ ਵਿੱਚ 6789 (ਮਰਦ 3553 ਅਤੇ ਔਰਤ 3236), ਭਾਈਰੂਪਾ ਵਿੱਚ 10030 (ਮਰਦ ਵੋਟਰ 5298 ਅਤੇ ਔਰਤ ਵੋਟਰ 4732), ਮਲੂਕਾ ਵਿਖੇ 4235 (ਮਰਦ 2223 ਅਤੇ ਔਰਤ 2012), ਮਹਿਰਾਜ ਵਿਖੇ 9187 (ਮਰਦ 4789 ਅਤੇ ਔਰਤਾਂ 4398), ਭਗਤਾ ਭਾਈਕਾ ਵਿਖੇ ਕੁੱਲ 10066 (ਮਰਦ 5263, ਔਰਤਾਂ 4801 ਅਤੇ ਤੀਜੇ ਲਿੰਗ ਨਾਲ ਸਬੰਧਿਤ 2) ਹੈ ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





