Friday, May 15, 2026
spot_img
spot_img
spot_img

Guru Kashi University 6 ਸੋਨ ਅਤੇ 1 ਚਾਂਦੀ ਦੇ ਤਗਮਿਆਂ ਨਾਲ ਬਣੀ ਗਤਕਾ ਚੈਂਪੀਂਅਨ,ਆਰਤੀ, ਅਰਸ਼ਦੀਪ, ਹਰਲੀਨ ਤੇ ਪ੍ਰਭਜੋਤ ਨੇ ਜਿੱਤਿਆ ਸੋਨ ਤਗਮਾ

Date:

spot_img

Talwandi Sabo News: Guru Kashi University ਦੇ ਖਿਡਾਰੀਆਂ ਨੇ ਕੋਟਾ ਯੂਨੀਵਰਸਿਟੀ, ਕੋਟਾ ਵਿਖੇ ਸਮਾਪਤ ਹੋਈ ਆਲ ਇੰਡੀਆ ਇੰਟਰ ਯੂਨੀਵਰਸਿਟੀ ਗਤਕਾ ਚੈਂਪੀਅਨਸ਼ਿਪ ਲੜਕਿਆਂ ਵਿੱਚ 6 ਸੋਨ ਤੇ 1 ਚਾਂਦੀ ਦਾ ਤਗਮਾ ਜਿੱਤ ਕੇ ਓਵਰ ਆਲ ਚੈਂਪੀਂਅਨ ਹੋਣ ਦਾ ਮਾਣ ਹਾਸਿਲ ਕੀਤਾ, ਜਦ ਕਿ ਲੜਕੀਆਂ ਵਿੱਚੋਂ ਜੀ.ਕੇ.ਯੂ. 4 ਸੋਨ ਅਤੇ 1 ਚਾਂਦੀ ਦੇ ਤਗਮੇ ਨਾਲ ਰਨਰ ਅੱਪ ਚੈਂਪੀਅਨ ਬਣੀ। ਜੀ.ਕੇ.ਯੂ. ਵੱਲੋਂ ਵਿਸ਼ੇਸ਼ ਸਮਾਰੋਹ ਵਿੱਚ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਮੈਨੇਜ਼ਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ, ਪਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ, ਡਾਇਰੈਕਟਰ ਕੈਂਪਸ, ਡਾ. ਹਰਜਸਪਾਲ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਉਹਨਾਂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਗਤਕਾ ਸਾਡੇ ਪੰਜਾਬ ਦੀ ਅਮੀਰ ਵਿਰਾਸਤ ਹੈ, ਖਿਡਾਰੀਆਂ ਨੇ ਇਹ ਚੈਂਪੀਅਨਸ਼ਿਪ ਜਿੱਤ ਕੇ ਇਲਾਕੇ ਅਤੇ ਵਰਸਿਟੀ ਦਾ ਨਾਂ ਰੋਸ਼ਨ ਕੀਤਾ ਹੈ।

ਇਹ ਵੀ ਪੜ੍ਹੋ 👉 Punjab News : ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀਆਂ ਵਧੀਆਂ ਮੁਸ਼ਕਲਾਂ, ਅਜਨਾਲਾ ਹਮਲਾ ਕੇਸ ‘ਚ ਵੱਡਾ ਫੈਸਲਾ

ਉਹਨਾਂ ਇਸ ਮਾਣਮਤੀ ਪ੍ਰਾਪਤੀ ਤੇ ਡਾਇਰੈਕਟਰ ਸਪੋਰਟਸ ਡਾ. ਬਲਵਿੰਦਰ ਕੁਮਾਰ ਸ਼ਰਮਾ, ਕੋਚ ਗੁਰਪ੍ਰੀਤ ਸਿੰਘ ਤੇ ਹਰਜਿੰਦਰ ਸਿੰਘ ਨੂੰ ਵਧਾਈ ਦਿੱਤੀ ਅਤੇ ਖਿਡਾਰੀਆਂ ਦੇ ਖੇਡ ਪੱਧਰ ਨੂੰ ਉੱਚਾ ਚੁੱਕਣ ਲਈ ਸਹਿਯੋਗ ਦੀ ਗੱਲ ਆਖੀ। ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕਰਦਿਆਂ ਪਰੋ. ਵਾਈਸ ਚਾਂਸਲਰ ਡਾ. ਧੀਮਾਨ ਤੇ ਡਾਇਰੈਕਟਰ ਕੈਂਪਸ ਡਾ. ਸਿੱਧੂ ਨੇ ਕਿਹਾ ਕਿ ਵਰਸਿਟੀਪ੍ਰਬੰਧਕਾਂ ਵੱਲੋਂ ਅੰਤਰ-ਰਾਸ਼ਟਰੀ ਤੇ ਰਾਸ਼ਟਰੀ ਪੱਧਰ ਤੇ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਵਜ਼ੀਫ਼ੇ ਅਤੇ ਉੱਚ ਦਰਜੇ ਦੀਆਂ ਖੇਡ ਸਹੂਲਤਾਂ ਮੁਹਈਆਂ ਕਰਵਾਈਆਂ ਜਾਂਦੀਆਂ ਹਨ। ਉਹਨਾਂ ਦੱਸਿਆ ਕਿ ਗਤਕੇ ਦੀ ਖੇਡ ਨੂੰ ਹਰਮਨ ਪਿਆਰਾ ਬਣਾਉਣ ਅਤੇ ਇਸ ਦੇ ਪਸਾਰ ਲਈ ਵਰਸਿਟੀਭਵਿੱਖ ਵਿੱਚ ਨਵੇਂ ਪ੍ਰੋਗਰਾਮ ਵੀ ਸ਼ੁਰੂ ਕਰਨ ਜਾ ਰਹੀ ਹੈ। ਉਹਨਾਂ ਖਿਡਾਰੀਆਂ ਨੂੰ ਆਪਣੇ ਟੀਚੇ ਹੋਰ ਉੱਚੇ ਕਰਨ ਲਈ ਕਿਹਾ।

ਇਹ ਵੀ ਪੜ੍ਹੋ 👉 Bathinda Municipal Corporation elections; AAP ਵੱਲੋਂ ਉਮੀਦਵਾਰਾਂ ਦਾ ਐਲਾਨ, ਦੇਖੋ ਲਿਸਟ

ਖਿਡਾਰੀਆਂ ਦਾ ਮਨੋਬਲ ਵਧਾਉਂਦੇ ਹੋਏ ਉਹਨਾਂ ਕਿਹਾ ਕਿ ਖੇਡਾਂ ਅਨੁਸ਼ਾਸਨ ਅਤੇ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ। ਖੇਡਾਂ ਖਿਡਾਰੀਆਂ ਨੂੰ ਸ਼ਰੀਰਕ, ਮਾਨਸਿਕ ਪੱਧਰ ਤੇ ਮਜ਼ਬੂਤ ਬਣਾਉਦੀਆਂ ਹਨ ਤੇ ਉਹਨਾਂ ਦੇ ਵਿਅਕਤੀਤਵ ਵਿਕਾਸ ਵਿੱਚ ਸਹਾਈ ਹੁੰਦੀਆਂ ਹਨ।ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਡਾਇਰੈਕਟਰ ਸਪੋਰਟਸ ਡਾ. ਸ਼ਰਮਾ ਨੇ ਦੱਸਿਆ ਕਿ ਚੈਂਪੀਅਨਸ਼ਿਪ ਵਿੱਚ 36 ਯੂਨੀਵਰਸਿਟੀਆਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ। ਜਿਸ ਵਿੱਚ ਜੀ.ਕੇ.ਯੂ. 7 ਤਗਮੇ ਜਿੱਤ ਕੇ 48 ਅੰਕਾਂ ਨਾਲ ਪਹਿਲੇ ਸਥਾਨ ਤੇ ਰਹੀ। ਲੜਕੀਆਂ ਦੀ ਚੈਂਪੀਅਨਸ਼ਿਪ ਵਿੱਚ ਜੀ.ਕੇ.ਯੂ. ਦੀਆਂ ਖਿਡਾਰਨਾਂ ਆਰਤੀ, ਅਰਸ਼ਦੀਪ, ਹਰਲੀਨ ਅਤੇ ਪ੍ਰਭਜੋਤ ਦੀ ਟੀਮ ਨੇ ਫੁੱਲ ਸਟਰਾਇਕ ਸਿੰਗਲ ਸੋਟੀ ਸ਼੍ਰੇਣੀ ਵਿੱਚ ਸੋਨ ਤਗਮਾ ਜਿੱਤਿਆ। ਚੈਂਪੀਅਨਸ਼ਿਪ ਦਾ ਸਭ ਤੋਂ ਰੋਮਾਂਚਕ ਅਤੇ ਨੇੜਤਾ ਮੁਕਾਬਲਾ ਪੰਜਾਬੀ ਯੂਨੀਵਰਸਿਟੀ ਅਤੇ ਜੀ.ਕੇ.ਯੂ. ਵਿਚਕਾਰ ਰਿਹਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img

Share post:

spot_img

Popular

More like this
Related

Chandigarh News : ਚੰਡੀਗੜ੍ਹ ‘ਚ ਕਿਸਾਨਾਂ ਦਾ ਜ਼ੋਰਦਾਰ ਪ੍ਰਦਰਸ਼ਨ, ਪੱਭਾਂ ਭਾਰ ਹੋਇਆ ਪੁਲਿਸ ਪ੍ਰਸ਼ਾਸਨ

Chandigarh News : ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਕੇਂਦਰ...

Bathinda Municipal Corporation elections; AAP ਵੱਲੋਂ ਉਮੀਦਵਾਰਾਂ ਦਾ ਐਲਾਨ, ਦੇਖੋ ਲਿਸਟ

Bathinda News: Bathinda Municipal Corporation elections; ਆਗਾਮੀ 26 ਮਈ...