spot_img
spot_img

ਕਾਕਰੋਚ ਜਨਤਾ ਪਾਰਟੀ ਦਾ X ਅਕਾਊਂਟ ਬੈਨ ਤੋਂ ਬਾਅਦ ਧਮਾਕੇਦਾਰ ਵਾਪਸੀ, “Cockroach Is Back” ਨੇ ਮਚਾਈ ਸੋਸ਼ਲ ਮੀਡੀਆ ‘ਤੇ ਧੂਮ

Date:

spot_img

National News : ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਇਸ ਵੇਲੇ ਇੱਕ ਨਾਂ ਸਭ ਤੋਂ ਵੱਧ ਚਰਚਾ ਵਿੱਚ ਹੈ — ‘ਕਾਕਰੋਚ ਜਨਤਾ ਪਾਰਟੀ’, ਜਿਸਨੂੰ ਲੋਕ ਛੋਟੇ ਰੂਪ ਵਿੱਚ CJP ਵੀ ਕਹਿ ਰਹੇ ਹਨ। ਵੀਰਵਾਰ ਨੂੰ ਇਸ ਪਾਰਟੀ ਦੇ ਅਧਿਕਾਰਤ ‘ਐਕਸ’ ਅਕਾਊਂਟ ’ਤੇ ਅਚਾਨਕ ਰੋਕ ਲੱਗ ਗਈ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਨਵਾਂ ਵਿਵਾਦ ਖੜ੍ਹਾ ਹੋ ਗਿਆ। ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਅਕਾਊਂਟ ਬੰਦ ਹੋਣ ਤੋਂ ਕੁਝ ਹੀ ਸਮੇਂ ਬਾਅਦ ਇਸ ਦੇ ਸੰਚਾਲਕਾਂ ਨੇ ਨਵੇਂ ਨਾਂ ਨਾਲ ਵਾਪਸੀ ਕਰ ਲਈ। ‘ਕਾਕਰੋਚ ਇਜ਼ ਬੈਕ’ ਨਾਂ ਨਾਲ ਬਣਾਏ ਗਏ ਨਵੇਂ ਹੈਂਡਲ ਨੇ ਕੁਝ ਘੰਟਿਆਂ ਵਿੱਚ ਹੀ ਹਜ਼ਾਰਾਂ ਫਾਲੋਅਰਜ਼ ਇਕੱਠੇ ਕਰ ਲਏ।

ਇਹ ਵੀ ਪੜ੍ਹੋ 👉 Kapurthala News : PSPCL ਦੇ ਮੁਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ, ਆਊਟਸੋਰਸ ਵਰਕਰਾਂ ਨੇ ਖੋਲ੍ਹਿਆ ਮੋਰਚਾ

ਇਸ ਦੇ ਨਾਲ ਹੀ CJP ਦਾ ਇੰਸਟਾਗ੍ਰਾਮ ਪੇਜ ਵੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਕੇਵਲ 24 ਘੰਟਿਆਂ ਦੇ ਅੰਦਰ ਇਸ ਦੇ ਫੋਲੋਅਰਜ਼ ਦੀ ਗਿਣਤੀ ਦੁੱਗਣੀ ਹੋ ਗਈ। ਸ਼ੁੱਕਰਵਾਰ ਸਵੇਰੇ 11 ਵਜੇ ਤੱਕ ਇਹ ਅੰਕੜਾ 1 ਕਰੋੜ 96 ਲੱਖ ਤੱਕ ਪਹੁੰਚ ਗਿਆ, ਜੋ ਦੇਸ਼ ਦੀਆਂ ਕਈ ਵੱਡੀਆਂ ਰਾਜਨੀਤਿਕ ਪਾਰਟੀਆਂ ਦੇ ਸੋਸ਼ਲ ਮੀਡੀਆ ਫੋਲੋਅਰਜ਼ ਤੋਂ ਵੀ ਵੱਧ ਦੱਸਿਆ ਜਾ ਰਿਹਾ ਹੈ। CJP ਦੇ ਸੰਸਥਾਪਕ ਅਭਿਜੀਤ ਦੀਪਕੇ ਦਾ ਕਹਿਣਾ ਹੈ ਕਿ ਅਕਾਊਂਟ ਨੂੰ ਪਹਿਲਾਂ ਤੋਂ ਹੀ ਹੈਕ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਸਨ ਅਤੇ ਇਹ ਕਾਰਵਾਈ ਅਚਾਨਕ ਨਹੀਂ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਤਕਨੀਕੀ ਦਬਾਅ ਬਣਾਇਆ ਜਾ ਰਿਹਾ ਸੀ।

ਇਹ ਵੀ ਪੜ੍ਹੋ 👉Chandigarh News : ਸ੍ਰੀ ਪਾਉਂਟਾ ਸਾਹਿਬ ਦੇ ਸ਼ਹੀਦਾਂ ਨੂੰ CM ਮਾਨ ਦਾ ਨਮਨ

ਦੱਸਿਆ ਜਾ ਰਿਹਾ ਹੈ ਕਿ ਇਹ ਪੂਰਾ ਵਿਵਾਦ ਉਸ ਵੇਲੇ ਸ਼ੁਰੂ ਹੋਇਆ, ਜਦੋਂ ਭਾਰਤ ਦੇ ਚੀਫ ਜਸਟਿਸ ਸੂਰਿਆਕਾਂਤ ਦੀ ਇੱਕ ਟਿੱਪਣੀ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਵੱਡੀ ਬਹਿਸ ਛਿੜ ਗਈ। ਉਸੇ ਦੌਰਾਨ ਇਹ ਵਿਅੰਗਾਤਮਕ ‘ਕਾਕਰੋਚ ਜਨਤਾ ਪਾਰਟੀ’ ਸਾਹਮਣੇ ਆਈ ਅਤੇ ਲੋਕਾਂ ਵਿਚ ਤੇਜ਼ੀ ਨਾਲ ਲੋਕਪ੍ਰਿਯ ਹੋ ਗਈ। ਵੀਰਵਾਰ, 21 ਮਈ ਨੂੰ CJP ਦਾ ਪੁਰਾਣਾ ‘ਐਕਸ’ ਅਕਾਊਂਟ ਬਲਾਕ ਕਰ ਦਿੱਤਾ ਗਿਆ ਸੀ। ਉਸ ਵੇਲੇ ਇਸ ਅਕਾਊਂਟ ’ਤੇ 1 ਲੱਖ 93 ਹਜ਼ਾਰ ਤੋਂ ਵੱਧ ਫਾਲੋਅਰਜ਼ ਮੌਜੂਦ ਸਨ। ਅਕਾਊਂਟ ਬੰਦ ਹੋਣ ਤੋਂ ਬਾਅਦ ਬਣਾਏ ਗਏ ਨਵੇਂ ਹੈਂਡਲ ‘ਕਾਕਰੋਚ ਇਜ਼ ਬੈਕ’ ਦੀ ਬਾਇਓ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ’ਚ ਲਿਖਿਆ ਗਿਆ —“ਕਾਕਰੋਚ ਡੋਂਟ ਡਾਏ… ਯਾਨੀ ਕਾਕਰੋਚ ਮਰਦੇ ਨਹੀਂ।” ਹੁਣ ਦੇਖਣਾ ਇਹ ਹੋਵੇਗਾ ਕਿ ਇਹ ਆਨਲਾਈਨ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਹੋਰ ਕਿੰਨਾ ਵੱਡਾ ਰੂਪ ਲੈਂਦੀ ਹੈ ਅਤੇ ਸੋਸ਼ਲ ਮੀਡੀਆ ਦੀ ਰਾਜਨੀਤੀ ’ਚ ਕਿਹੋ ਜਿਹਾ ਅਸਰ ਛੱਡਦੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

करनाल में जिला विकास समन्वय एवं निगरानी समिति की बैठक

👉केंद्र व राज्य सरकार की जन कल्याणकारी योजनाओं का...