Friday, May 22, 2026
spot_img
spot_img
spot_img

ਪੰਜਾਬ ਸਰਕਾਰ ਵੇਰਕਾ ਮਿਲਕ ਅਤੇ ਕੈਟਲਫੀਡ ਪਲਾਂਟ ਦੇ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਲਿਆ ਕੇ ਰੈਗੂਲਰ ਕਰੇ:ਜੋਗਿੰਦਰ ਸਿੰਘ ਉਗਰਾਹਾਂ

Date:

spot_img

Bathinda News : ਵੇਰਕਾ ਮਿਲਕ ਅਤੇ ਕੈਟਲਫੀਡ ਪਲਾਂਟ ਮੁਲਾਜ਼ਮਾਂ ਦੇ ਹੱਕੀ ਸੰਘਰਸ਼ ਦੀ ਹਿਮਾਇਤ ਵਿੱਚ ਪ੍ਰੈਸ ਬਿਆਨ ਜਾਰੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੰਜਾਬ ਭਰ ਦੇ ਮਿਲਕ ਅਤੇ ਕੈਟਲਫੀਡ ਪਲਾਂਟਾਂ ਦੇ ਆਊਟਸੋਰਸਡ ਮੁਲਾਜ਼ਮ ਪਿਛਲੇ ਇਕ ਹਫਤੇ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਮੋਰਚੇ ਤੇ ਬੈਠੇ ਹੋਏ ਹਨ। ਉਨ੍ਹਾਂ ਦੀ ਮੰਗ ਹੈ ਕਿ ਮੈਨੇਜਮੈਂਟ ਉਨ੍ਹਾਂ ਨੂੰ ਵਿਭਾਗ ਵਿੱਚ ਲਿਆ ਕੇ ਸਿੱਧੇ ਕੰਟਰੈਕਟ ‘ਤੇ ਲੈਣ ਦੀ ਪਰਪੋਜਲ ਤਿਆਰ ਕਰ ਕੇ, ਪੰਜਾਬ ਪੱਧਰ ‘ਤੇ ਸਰਕਾਰ ਵਲੋਂ ਗਠਿਤ ਸਬ ਕਮੇਟੀ ਪੰਜਾਬ ਨੂੰ ਭੇਜੇ ਤਾਂ ਜ਼ੋ ਪੰਜਾਬ ਦੇ ਹੋਰ ਆਊਟਸੋਰਸਡ ਇਨਲਿਸਟਮੈਂਟ ਦਿਹਾੜੀ ਦਾਰ ਅਤੇ ਠੇਕਾ ਮੁਲਾਜ਼ਮਾਂ ਦੇ ਨਾਲ ਕੰਪਣੀਆ ਸੁਸਾਇਟੀਆਂ ਰਾਹੀਂ ਭਰਤੀ ਮੁਲਾਜ਼ਮਾਂ ਦੀ ਤਰ੍ਹਾਂ ਉਨ੍ਹਾਂ ਨੂੰ ਵਿਭਾਗ ਵਿੱਚ ਸਿੱਧੇ ਕੰਟਰੈਕਟ ਤੇ ਰਖਿਆ ਜਾਵੇ, ਜਿਸਦੀ ਇਸ ਕੰਮ ਲਈ ਵਿਤ ਮੰਤਰੀ ਦੀ ਅਗਵਾਈ ਵਿੱਚ ਬਣੀ ਸਬ ਕਮੇਟੀ ਵਲੋਂ ਵੀ ਵਾਰ ਵਾਰ ਮੰਗ ਵੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ 👉 Chandigarh News : ਸ੍ਰੀ ਪਾਉਂਟਾ ਸਾਹਿਬ ਦੇ ਸ਼ਹੀਦਾਂ ਨੂੰ CM ਮਾਨ ਦਾ ਨਮਨ

ਪਰ ਮਿਲਕ ਪਲਾਂਟਾਂ ਦੀ ਮੈਨੇਜਮੈਂਟ ਨਾਂ ਤਾਂ ਮੁਲਾਜ਼ਮਾਂ ਦੀ ਅਪੀਲ ਨੂੰ ਹੀ ਪ੍ਰਵਾਨ ਕਰ ਰਹੀ ਹੈ ਅਤੇ ਨਾ ਹੀ ਸਬ ਕਮੇਟੀ ਦੇ ਚੇਅਰਮੈਨ ਦੇ ਹੁਕਮਾਂ ਦੀ ਪਾਲਣਾ ਕਰ ਰਹੀ ਹੈ।ਇਸ ਤੋਂ ਉਲਟ ਧੱਕੇ ਅਤੇ ਧੋਂਸ ਦੇ ਜ਼ੋਰ ਇਨ੍ਹਾਂ ਮੁਲਾਜ਼ਮਾਂ ਦੇ ਹੱਕੀ ਸੰਘਰਸ਼ ਨੂੰ ਕੁਚਲਣ ਲਈ ਤਾਣ ਲਾ ਰਹੀ ਹੈ।ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਮੈਨੇਜਮੈਂਟ ਦੀਆਂ ਇਨ੍ਹਾਂ ਧੱਕੜ ਅਤੇ ਮੁਲਾਜ਼ਮ ਵਿਰੋਧੀ ਕਾਰਵਾਈਆਂ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ ਤੇ ਮੈਨੇਜਮੈਂਟ ਨੂੰ ਇਹ ਚੇਤਾਵਨੀ ਦਿੰਦੀ ਹੈ ਕਿ ਜਬਰ ਅਤੇ ਧੱਕੇ ਦੇ ਜ਼ੋਰ ਵੇਰਕਾ ਮਿਲਕ ਪਲਾਂਟਾਂ ਦੇ ਹੱਕੀ ਸੰਘਰਸ਼ ਨੂੰ ਕੁਚਲਣ ਦਾ ਰਾਹ ਛੱਡਕੇ ਉਨ੍ਹਾਂ ਨੂੰ ਵਿਭਾਗ ਵਿੱਚ ਲੈਣ ਦੀ ਸਰਕਾਰ ਨੂੰ ਪਰਪੋਜਲ ਤਿਆਰ ਕਰਕੇ ਭੇਜਣ ਦੀ ਮੰਗ ਪ੍ਰਵਾਨ ਕਰੇ ਨਹੀਂ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਨ੍ਹਾਂ ਮੁਲਾਜ਼ਮਾਂ ਦੇ ਹੱਕੀ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਮਜਬੂਰ ਹੋਵੇਗੀ ਜਿਸ ਲਈ ਮੈਨੇਜਮੈਂਟ ਖੁਦ ਜ਼ਿੰਮੇਵਾਰ ਹੋਵੇਗੀ ‌।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img

Share post:

spot_img

Popular

More like this
Related

Haryana ‘ਚ ACR प्रणाली में बड़ा बदलाव; अप्रैल 2027 से बंद होगी मैनुअल एसीआर व्यवस्था

👉 डिजिटल परफॉर्मेंस मॉनिटरिंग सिस्टम बनेगा,कर्मचारियों की रैंकिंग भी प्रदर्शित...

पीएम सूर्य घर मुफ्त बिजली योजना की प्रगति को लेकर हुई उच्च स्तरीय समीक्षा बैठक

👉 बैठक के दौरान सभी रूफटॉप सोलर सिस्टम की स्थापना...

Bathinda Police ਵੱਲੋਂ ਭੁੱਚੋ ਮੰਡੀ ‘ਚ ਸਾਬਕਾ ਪ੍ਰਧਾਨ ਦੇ ਪੁੱਤਰ ‘ਤੇ ਹੋਏ ਹਮਲੇ ‘ਚ ਦੋ ਕਾਬੂ

Bathinda News: Bathinda Police; ਨਗਰ ਕੋਂਸਲ ਭੁੱਚੋਂ ਮੰਡੀ ਦੇ...

Bathinda MC Elections; BJP ਨੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਜਾਰੀ ਕੀਤਾ ਸੰਕਲਪ ਪੱਤਰ

👉ਨਗਰ ਨਿਗਮ ਬਠਿੰਡਾ ਨੂੰ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਮੁਕਤ ਕਰਨ...