👉ਪਹਿਲੀ ਵਾਰ ਸ਼ਹਿਰ ਦੇ ਵਿਕਾਸ ਕਾਰਜ਼ਾਂ ‘ਤੇ 250 ਕਰੋੜ ਦੇ ਕਰੀਬ ਖਰਚੇ
👉ਪਦਮਜੀਤ ਮਹਿਤਾ ਦੀ ਕਾਰਜ਼ਸੈਲੀ ਤੋਂ ਪ੍ਰਭਾਵਿਤ ਹੋ ਕੇ ਲੋਕ ਮੁੜ ਮੇਅਰ ਬਣਾਉਣ ਲਈ ਉਤਾਵਾਲੇ
Bathinda News : ਆਉਣ ਵਾਲੀ 26 ਮਈ ਨੁੰ ਬਠਿੰਡਾ ਸ਼ਹਿਰ ਦੇ ਲੋਕ ਨੌਜਵਾਨ ਸਾਬਕਾ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਕਾਰਜ਼ਸੈਲੀ ਤੋਂ ਪ੍ਰਭਾਵਿਤ ਹੋ ਕੇ ਆਪ ਦੇ ਕਾਫ਼ਲੇ ਨਾਲ ਜੁੜਣ ਲੱਗੇ ਹਨ। ਸ਼ਹਿਰਿ ਵਿਚ ਆਮ ਆਦਮੀ ਪਾਰਟੀ ਦਾ ਮੁੜ ਝੰਡਾ ਬੁਲੰਦ ਕਰਨ ਲਈ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਤੇ ਉਨ੍ਹਾਂ ਦੇ ਪੁੱਤਰ ਸਾਬਕਾ ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ ਨਿਗਮ ਚੋਣਾਂ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਨੂੱਕੜ ਮੀਟਿੰਗਾਂ ਰੈਲੀਆਂ ਦਾ ਰੂਪ ਧਾਰਨ ਕਰਨ ਲੱਗੀਆਂ ਹਨ। ਸ਼ਹਿਰ ਦੇ ਵਿਚ ਨੌਜਵਾਨ ਮੇਅਰ ਰਹੇ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਹੇਠ ਪਹਿਲੀ ਵਾਰ 250 ਕਰੋੜ ਰੁਪਏ ਦੇ ਕਰੀਬ ਵੱਖ ਵੱਖ ਵਿਕਾਸ ਕਾਰਜ਼ਾਂ ਉੱਪਰ ਰਾਸ਼ੀ ਖਰਚ ਕੀਤੀ ਜਾ ਰਹੀ ਹੈ। ਜਿਸਦੇ ਨਤੀਜ਼ੇ ਸ਼ਹਿਰ ਵਾਸੀਆਂ ਦੇ ਸਾਹਮਣੇ ਹਨ। ਸ਼ਹਿਰ ਵਿਚ ਥਾਂ-ਥਾਂ ਨਵੀਆਂ ਸੜਕਾਂ, ਪ੍ਰੀਮਿਕਸ, ਪੀਣ ਵਾਲੇ ਪਾਣੀ ਦੀਆਂ ਪਾਇਪਾਂ ਅਤੇ ਸੀਵਰੇਜ਼ ਦੀ ਸਮੱਸਿਆ ਤੋਂ ਨਿਜ਼ਾਤ ਲੋਕਾਂ ਦਾ ਦਿਲ ਜਿੱਤ ਰਹੀ ਹੈ। ਲੰਡਨ ਤੋਂ ਉਚੇਰੀ ਵਿਦਿਆ ਹਾਸਲ ਕਰਕੇ ਆਪਣੇ ਸ਼ਹਿਰ ਦੇ ਵਿਕਾਸ ਲਈ ਸਿਆਸਤ ਵਿਚ ਆਏ ਪਦਮਜੀਤ ਸਿੰਘ ਮਹਿਤਾ ਦੀ ਮਿਹਨਤ ਤੇ ਲਗਨ ਨੂੰ ਦੇਖਦਿਆਂ ਲੋਕਾਂ ਦਾ ਝੁਕਾਅ ਆਪ ਵੱਲ ਸਾਫ਼ ਦਿਖਾਈ ਦੇ ਰਿਹਾ। ਇਹ ਪਹਿਲੀ ਵਾਰ ਹੈ ਕਿ ਵੋਟਾਂ ਤੋਂ ਪਹਿਲਾਂ ਸ਼ਹਿਰ ਵਾਸੀ ਚਰੁੱਸਤਿਆਂ, ਪਾਰਕਾਂ ਅਤੇ ਸਾਂਝੀਆਂ ਥਾਵਾਂ ‘ਤੇ ਇਸ ਨੌਜਵਾਨ ਸਾਬਕਾ ਮੇਅਰ ਦੇ ਕੰਮਾਂ ਦੀ ਤਾਰੀਫ਼ ਕਰਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ 👉ਜਲ ਸਪਲਾਈ ਵਿਭਾਗ ਦੇ ਇਨਲਿਸਟਮੈਂਟ/ਆਊਟਸੋਰਸ ਠੇਕਾ ਮੁਲਾਜਮਾਂ ਵੱਲੋਂ ਮੰਤਰੀ ਅਤੇ ਹੈਡ ਆਫਿਸ ਦੇ ਘੇਰਾਓ ਕਰਕੇ ਮੋਰਚਾ ਲਗਾਉਣ ਦਾ ਐਲਾਨ
ਦੂਜੀਆਂ ਸਿਆਸੀ ਪਾਰਟੀਆਂ ਦੇ ਪ੍ਰਧਾਨਾਂ ਅਤੇ ਮੇਅਰਜ਼ ਦੇ 75 ਸਾਲ ਦੇ ਮੁਕਾਬਲੇ ਪਦਮਜੀਤ ਸਿੰਘ ਮਹਿਤਾ ਵੱਲੋਂ ਇੱਕ ਸਾਲ ‘ਚ ਕੀਤੇ ਕੰਮਾਂ ਦਾ ਪੱਲੜਾ ਭਾਰੀ ਦਿਖਾਈ ਦੇ ਰਿਹਾ। ਇਸੇ ਕਾਰਨ ਨਾਂ ਸਿਰਫ਼ ਆਮ ਲੋਕ, ਬਲਕਿ ਦੂਜੀਆਂ ਪਾਰਟੀਆਂ ਦੇ ਸਿਆਸੀ ਆਗੂ ਤੇ ਵਲੰਟੀਅਰਾਂ ਵੀ ਵੱਡੀ ਗਿਣਤੀ ਵਿਚ ਆਪ ਦਾ ਝਾੜੂ ਚੁੱਕ ਰਹੇ ਹਨ। ਸ਼ਹਿਰ ਵਿਚ ਮਹਿਤਾ ਪਿਉ-ਪੁੱਤ ਦੀ ਜੋੜੀ ਵੱਲੋਂ ਆਪ ਦੇ ਹੱਕ ਵਿਚ ਚਲਾਈ ਜਾ ਰਹੀ ਚੋਣ ਮੁਹਿੰਮ 26 ਮਈ ਤੋਂ ਪਹਿਲਾਂ ‘ਹਨੇਰੀ’ ਦੇ ਵਿਚ ਬਦਲਦੀ ਦਿਖਾਈ ਦੇ ਰਹੀ ਹੈ। ਆਪਣੀ ਚੋਣ ਮੁਹਿੰਮ ਵਿਚੋਂ ਸਮਾਂ ਕੱਢ ਕੇ ਗੱਲਬਾਤ ਕਰਦਿਆਂ ਸਾਬਕਾ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕਿਹਾ, ‘‘ ਰਾਜਨੀਤੀ ਵਿਚ ਆਉਣ ਦਾ ਮਕਸਦ ਬਠਿੰਡਾ ਸ਼ਹਿਰ ਨੂੰ ਹਰ ਖੇਤਰ ਵਿਚ ਅੱਗੇ ਲਿਜਾਣ ਦਾ ਹੈ, ਜਿਸਦੇ ਲਈ ਉਹ ਵਚਨਬਧ ਹਨ।” ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪਿਛਲੇ ਸਵਾ ਸਾਲ ਦੇ ਕਾਰਜ਼ਕਾਲ ਦੌਰਾਨ ਉਨ੍ਹਾਂ ਵੱਲੋਂ ਨਿਗਮ ਦਫ਼ਤਰ ‘ਚ ਆਏ ਹਰ ਵਿਅਕਤੀ ਦੀ ਸਮੱਸਿਆ ਸੁਣ ਕੇ ਉਸਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਨਾਲ ਹੀ ਅਧਿਕਾਰੀਆਂ ਤੇ ਮੁਲਾਜਮਾਂ ਦੀ ਜਿੰਮੇਵਾਰੀ ਤੈਅ ਕਰਕੇ ਲੋਕ ਪੱਖੀ ਨੀਤੀਆਂ ਨੂੰ ਲਾਗੂ ਕਰਵਾਇਆ ਗਿਆ ਹੈ। ਸਾਬਕਾ ਮੇਅਰ ਮੁਤਾਬਕ, ‘‘ ਸ਼ਹਿਰ ਵਾਸੀਆਂ ਦੇ ਆਸ਼ੀਰਵਾਦ ਨਾਲ ਉਨ੍ਹਾਂ ਦਾ ਟੀਚਾ ਆਉਣ ਵਾਲੇ ਪੰਜ ਸਾਲਾਂ ਵਿਚ ਬਠਿੰਡਾ ਨੂੰ ਪੰਜਾਬ ਹੀ ਨਹੀਂ, ਦੇਸ਼ ਦੇ ਵਿਕਸਿਤ ਸ਼ਹਿਰਾਂ ਵਿਚ ਸ਼ਾਮਲ ਕਰਨ ਦਾ ਹੈ, ਜਿਸਦੇ ਵਿਚ ਉਹ ਜਰੂਰ ਸਫ਼ਲ ਹੋਣਗੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





