Chandigarh News: Captain amarinder singh : ਪੰਜਾਬ ਭਾਜਪਾ ਦੇ ਵੱਡੇ ਆਗੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਵੱਲੋਂ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਉਣ ‘ਤੇ ਸਵਾਲ ਖੜ੍ਹੇ ਕੀਤੇ ਹਨ। ਇੱਕ ਅੰਗਰੇਜ਼ੀ ਅਖ਼ਬਾਰ ਨਾਲ ਇੰਟਰਵਿਊ ਦੇ ਵਿਚ ਉਨ੍ਹਾਂ ਵੱਲੋਂ ਇਸ ਸਬੰਧੀ ਕੀਤੀ ਗੱਲਬਾਤ ਨੇ ਪੂਰੇ ਪੰਜਾਬ ਦੇ ਸਿਆਸੀ ਹਲਕਿਆਂ ਵਿਚ ਤਹਿਲਕਾ ਮਚਾ ਦਿੱਤਾ ਹੈ। ਉਨ੍ਹਾਂ ਭਾਜਪਾ ਹਾਈਕਮਾਂਡ ਦੇ ਇਸ ਫੈਸਲੇ ਉੱਪਰ ਆਪਣੀ ਨਾਰਾਜ਼ਗੀ ਪ੍ਰਗਟ ਕਰਦਿਆਂ ਸਪੱਸ਼ਟ ਦਾਅਵਾ ਕੀਤਾ ਕਿ, ‘‘ ਇਕੱਲਾ ਜੱਟ ਸਿੱਖ ਹੋਣਾ ਪੰਜਾਬ ਭਾਜਪਾ ਨੂੰ ਨਤੀਜ਼ੇ ਨਹੀਂ ਦੇ ਸਕਦਾ, ਬਲਕਿ ਸਮਰੱਥਾ ਹੋਣੀ ਬਹੁਤ ਜਰੂਰੀ ਹੈ।
ਇਹ ਵੀ ਪੜ੍ਹੋ 👉 Punjab News : ਪੰਜਾਬ BJP ਵਿੱਚ ਵੱਡੀ ਹਲਚਲ! ਕੇਵਲ ਸਿੰਘ ਢਿੱਲੋਂ ਤੇ ਜਾਖੜ ਦੀ ਹੋਈ ਖ਼ਾਸ ਮੁਲਾਕਾਤ
ਢਿੱਲੋਂ ਨੂੰ ਆਪਣਾ ਪੁਰਾਣਾ ਦੋਸਤ ਦਸਦਿਆਂ ਕੈਪਟਨ ਨੇ ਕਿਹਾ ਕਿ ਦੋਸਤੀ ਅਲੱਗ ਗੱਲ ਹੈ ਪ੍ਰੰਤੂ ਰਾਜਨੀਤਿਕ ਯੋਗਤਾ ਅਲੱਗ ਗੱਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੁਨੀਲ ਜਾਖੜ ਅਤੇ ਅਸ਼ਵਨੀ ਸ਼ਰਮਾ ਨੂੰ ਹਟਾਉਣ ਦੀ ਕੋਈ ਲੋੜ ਨਹੀਂ ਸੀ,ਕਿਉਂਕਿ ਦੋਵੇਂ ਵਧੀਆ ਪ੍ਰਦਰਸ਼ਨ ਕਰ ਰਹੇ ਸਨ। ਆਪਣੀ ਪੁਰਾਣੀ ਪਾਰਟੀ ਕਾਂਗਰਸ ਨੂੰ ਯਾਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ,‘‘ਭਾਜਪਾ ਵਿੱਚ ਫੈਸਲੇ ਉੱਪਰੋਂ ਆਉਂਦੇ ਹਨ, ਜਦੋਂ ਕਿ ਕਾਂਗਰਸ ਵਿੱਚ ਸੂਬਾਈ ਲੀਡਰਸ਼ਿਪ ਨਾਲ ਸਲਾਹ ਕੀਤੀ ਜਾਂਦੀ ਸੀ ਤੇ ਜਿਆਦਾ ਖੁਦਮੁਖਤਿਆਰੀ ਦਿੱਤੀ ਜਾਂਦੀ ਹੈ। ” ਇਸਦੇ ਨਾਲ ਹੀ ਕੈਪਟਨ ਨੇ ਪੰਜਾਬ ਵਿਚ ਮੁੜ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਸਿਆਸੀ ਗੱਠਜੋੜ ਦਾ ਸਮਰਥਨ ਕੀਤਾ ਹੈ, ਅਤੇ ਨਾਲ ਹੀ ਕਿਹਾ ਕਿ ਮੌਜੂਦਾ ਪ੍ਰਸਥਿਤੀਆਂ ਵਿਚ ਭਾਜਪਾ ਆਪਣੇ ਪੱਧਰ ‘ਤੇ ਵੱਡਾ ਪ੍ਰਦਰਸ਼ਨ ਕਰਨ ਵਿਚ ਸਫ਼ਲ ਨਹੀਂ ਹੋ ਸਕਦੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





