spot_img
spot_img
spot_img

Punjab News : ਪੰਜਾਬ ‘ਚ 4 ਨਗਰ ਕੌਂਸਲਾਂ ਲਈ ਵੱਜਿਆ ਚੋਣੀ ਬਿਗੁਲ

Date:

spot_img

Punjab News : ਰਾਜ ਚੋਣ ਕਮਿਸ਼ਨ ਨੇ ਗੁਰਦਾਸਪੁਰ, ਦੀਨਾਨਗਰ, ਕਾਦੀਆਂ ਅਤੇ ਸ਼ਾਮ ਚੌਰਾਸੀ ਨਗਰ ਕੌਂਸਲਾਂ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਨੋਟੀਫਿਕੇਸ਼ਨ ਜਾਰੀ ਹੁੰਦੇ ਹੀ ਇਨ੍ਹਾਂ ਇਲਾਕਿਆਂ ਵਿੱਚ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਚੋਣ ਪ੍ਰੋਗਰਾਮ ਅਨੁਸਾਰ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ 30 ਮਈ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 3 ਜੂਨ ਤੱਕ ਜਾਰੀ ਰਹੇਗੀ। 4 ਜੂਨ ਨੂੰ ਨਾਮਜ਼ਦਗੀਆਂ ਦੀ ਜਾਂਚ ਹੋਵੇਗੀ, ਜਦਕਿ 5 ਜੂਨ ਤੱਕ ਉਮੀਦਵਾਰ ਆਪਣੇ ਨਾਮ ਵਾਪਸ ਲੈ ਸਕਣਗੇ। ਵੋਟਾਂ 13 ਜੂਨ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ।ਉੱਧਰ ਹਾਲ ਹੀ ਵਿੱਚ ਹੋਈਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਦਰਜ ਕਰਕੇ ਆਪਣਾ ਦਬਦਬਾ ਕਾਇਮ ਰੱਖਿਆ ਹੈ।

ਇਹ ਵੀ ਪੜ੍ਹੋ 👉 ED ਵੱਲੋਂ ਬਠਿੰਡਾ ਦਾ ਨਾਮੀਂ ਰੀਅਲ ਅਸਟੇਟ ਕਾਰੋਬਾਰੀ ਗ੍ਰਿਫਤਾਰ; ਪਿਛਲੇ ਦਿਨੀਂ ਹੋਈ ਸੀ ਛਾਪੇਮਾਰੀ

ਸੂਬੇ ਦੇ 1,976 ਵਾਰਡਾਂ ਵਿੱਚੋਂ ‘ਆਪ’ ਨੇ 957 ਵਾਰਡਾਂ ‘ਤੇ ਜਿੱਤ ਹਾਸਲ ਕੀਤੀ, ਜਦਕਿ ਕਾਂਗਰਸ 397 ਵਾਰਡਾਂ ਨਾਲ ਦੂਜੇ ਅਤੇ ਅਕਾਲੀ ਦਲ ਤੇ ਭਾਜਪਾ ਇਸ ਤੋਂ ਪਿੱਛੇ ਰਹੇ। ਅੱਠ ਨਗਰ ਨਿਗਮਾਂ ਵਿੱਚੋਂ ਪੰਜ ‘ਤੇ ‘ਆਪ’ ਨੇ ਕਬਜ਼ਾ ਕੀਤਾ ਹੈ, ਜਦਕਿ ਕਪੂਰਥਲਾ ਨਿਗਮ ਕਾਂਗਰਸ ਅਤੇ ਅਬੋਹਰ ਨਿਗਮ ਭਾਜਪਾ ਦੇ ਖਾਤੇ ਵਿੱਚ ਗਿਆ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਨਤੀਜੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ਹਿਰੀ ਵੋਟਰਾਂ ਦੇ ਰੁਝਾਨ ਦੀ ਇੱਕ ਵੱਡੀ ਤਸਵੀਰ ਪੇਸ਼ ਕਰਦੇ ਹਨ। ਹੁਣ ਸਭ ਦੀਆਂ ਨਜ਼ਰਾਂ 13 ਜੂਨ ਨੂੰ ਹੋਣ ਵਾਲੀਆਂ ਇਨ੍ਹਾਂ ਚਾਰ ਨਗਰ ਕੌਂਸਲ ਚੋਣਾਂ ‘ਤੇ ਟਿਕੀਆਂ ਹੋਈਆਂ ਹਨ, ਜਿੱਥੇ ਸਿਆਸੀ ਪਾਰਟੀਆਂ ਆਪਣੀ ਤਾਕਤ ਦਿਖਾਉਣ ਲਈ ਪੂਰੀ ਤਿਆਰੀ ਵਿੱਚ ਜੁਟ ਗਈਆਂ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

spot_img

Popular

More like this
Related

Chandigarh News: CM Bhagwant Mann ਦਾ ਇਤਿਹਾਸਕ ਐਲਾਨ, ਠੇਕੇਦਾਰੀ ਸਿਸਟਮ ਹੋਵੇਗਾ ਖਤਮ!

Chandigarh News: ਪੰਜਾਬ ਦੇ ਹਜ਼ਾਰਾਂ ਆਊਟਸੋਰਸ ਮੁਲਾਜ਼ਮਾਂ ਲਈ ਇੱਕ...

ਨਰਸਿੰਗ ਕਾਲਜ਼ ਦੀ ਵਿਦਿਆਰਥਣ ਨੇ ਹੋਸਟਲ ‘ਚ ਫ਼ਾਹਾ ਲੈ ਕੇ ਕੀਤੀ ਆਤ.ਮਹੱ/ਤਿਆ

Faridkot News: ਫਰੀਦਕੋਟ ਦੇ ਵਿੱਚ ਸਥਿਤ ਬਾਬਾ ਫਰੀਦ ਯੂਨੀਵਰਸਿਟੀ...

ED ਵੱਲੋਂ ਬਠਿੰਡਾ ਦਾ ਨਾਮੀਂ ਰੀਅਲ ਅਸਟੇਟ ਕਾਰੋਬਾਰੀ ਗ੍ਰਿਫਤਾਰ; ਪਿਛਲੇ ਦਿਨੀਂ ਹੋਈ ਸੀ ਛਾਪੇਮਾਰੀ

Chandigarh News: ਮੋਹਾਲੀ-ਜ਼ੀਰਕਪੁਰ ਇਲਾਕੇ ਦਾ ਵੱਡਾ ਰੀਅਲ ਅਸਟੇਟ ਕਾਰੋਬਾਰ...