Guru Kashi University ਦੇ VC ਵੱਲੋਂ ਡਾ. ਧੀਮਾਨ ਦੀ ਬੱਚਿਆਂ ਲਈ ਪ੍ਰੇਰਣਾਦਾਇਕ ਪੁਸਤਕ ਦਾ ਲੋਕ ਅਰਪਣ

Date:

spot_img

Talwandi Sabo News: Guru Kashi University; ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਨੇ ਯੂਨੀਵਰਸਿਟੀ ਵਿਖੇ ਆਯੋਜਿਤ ਇੱਕ ਸਮਾਗਮ ਦੌਰਾਨ ਡਾ. ਜਗਤਾਰ ਸਿੰਘ ਧੀਮਾਨ ਦੁਆਰਾ ਲਿਖੀ ਪੁਸਤਕ “ਲਿਟਲ ਲੈਸਨਜ਼, ਬਿਗ ਡ੍ਰੀਮਜ਼: ਐਵਰੀ ਸਟੈਪ ਕਾਊਂਟਸ” ਦਾ ਲੋਕ ਅਰਪਣ ਕੀਤਾ। ਇਸ ਮੌਕੇ ਪਰੋ. ਵਾਈਸ ਚਾਂਸਲਰ ਡਾ. ਪੀਯੂਸ਼ ਵਰਮਾ, ਡੀਨ ਅਕਾਦਮਿਕ ਡਾ. ਜਾਵੇਦ ਅਹਿਮਦ ਖਾਨ, ਵੱਖ-ਵੱਖ ਵਿਭਾਗਾਂ ਦੇ ਡੀਨ, ਡਾਇਰੈਕਟਰ, ਫੈਕਲਟੀ ਮੈਂਬਰ ਅਤੇ ਹੋਰ ਅਕਾਦਮਿਕ ਆਗੂ ਹਾਜ਼ਰ ਸਨ।ਇਸ ਮੌਕੇ ਲੇਖਕ ਨੂੰ ਵਧਾਈ ਦਿੰਦਿਆਂ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਨੇ ਇਸ ਪੁਸਤਕ ਨੂੰ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਚਰਿੱਤਰ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਕਰਾਰ ਦਿੱਤਾ। ਉਹਨਾਂ ਕਿਹਾ ਕਿ ਤੇਜ਼ੀ ਨਾਲ ਬਦਲ ਰਹੇ ਤਕਨੀਕੀ ਯੁੱਗ ਅਤੇ ਸਮਾਜਿਕ ਚੁਣੌਤੀਆਂ ਦੇ ਦੌਰ ਵਿੱਚ ਅਜਿਹੇ ਸਾਹਿਤ ਦੀ ਲੋੜ ਹੋਰ ਵੀ ਵੱਧ ਜਾਂਦੀ ਹੈ ਜੋ ਬੱਚਿਆਂ ਵਿੱਚ ਨੈਤਿਕ ਕਦਰਾਂ-ਕੀਮਤਾਂ, ਆਤਮ-ਵਿਸ਼ਵਾਸ, ਸੰਵੇਦਨਸ਼ੀਲਤਾ ਅਤੇ ਲਚਕਤਾ ਦਾ ਵਿਕਾਸ ਕਰੇ। ਉਹਨਾਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਪੁਸਤਕ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਲਈ ਇੱਕ ਮਹੱਤਵਪੂਰਨ ਮਾਰਗਦਰਸ਼ਕ ਸਾਬਤ ਹੋਵੇਗੀ।

ਇਹ ਵੀ ਪੜ੍ਹੋ 👉ਕਿਸਾਨ ਜਥੇਬੰਦੀਆਂ ਵੱਲੋਂ ਚਾਰ ਜੁਲਾਈ ਨੂੰ ਕੀਤੇ ਜਾ ਰਹੇ ਐਕਸ਼ਨ ਦੀ ਤਿਆਰੀ ਸਬੰਧੀ ਬਠਿੰਡਾ ‘ਚ ਹੋਈ ਮੀਟਿੰਗ

ਉਹਨਾਂ ਇਹ ਵੀ ਕਿਹਾ ਲਿਟਲ ਲੈਸਨਜ਼, ਬਿਗ ਡ੍ਰੀਮਜ਼ ਵਰਗੀਆਂ ਪੁਸਤਕਾਂ ਭਵਿੱਖ ਦੇ ਜ਼ਿੰਮੇਵਾਰ, ਆਤਮ-ਵਿਸ਼ਵਾਸੀ ਅਤੇ ਮੁੱਲ-ਅਧਾਰਿਤ ਨਾਗਰਿਕਾਂ ਦੀ ਸਿਰਜਣਾ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।ਲੇਖਕ, ਪ੍ਰੋ. ਵਾਈਸ ਚਾਂਸਲਰ ਡਾ.ਜਗਤਾਰ ਸਿੰਘ ਧੀਮਾਨ ਨੇ ਦੱਸਿਆ ਕਿ ਇਹ ਪੁਸਤਕ ਮੁੱਖ ਤੌਰ ਤੇ ਸਕੂਲੀ ਵਿਦਿਆਰਥੀਆਂ, ਖ਼ਾਸ ਕਰਕੇ ਜਮਾਤ 10+2 ਤੱਕ ਦੇ ਬੱਚਿਆਂ ਲਈ ਲਿਖੀ ਗਈ ਹੈ। ਇਸ ਦਾ ਉਦੇਸ਼ ਨੌਜਵਾਨ ਮਨਾਂ ਨੂੰ ਸਧਾਰਨ ਪਰ ਗਹਿਰੇ ਜੀਵਨ-ਪਾਠਾਂ ਰਾਹੀਂ ਪ੍ਰੇਰਿਤ ਕਰਨਾ ਹੈ, ਜੋ ਉਹਨਾਂ ਵਿੱਚ ਸਵੈ-ਪਛਾਣ, ਦ੍ਰਿੜਤਾ, ਦਇਆ, ਹਿੰਮਤ ਅਤੇ ਜ਼ਿੰਮੇਵਾਰ ਨਾਗਰਿਕਤਾ ਵਰਗੇ ਗੁਣ ਵਿਕਸਿਤ ਕਰਨ ਵਿੱਚ ਸਹਾਇਕ ਹਨ। ਉਹਨਾਂ ਦੱਸਿਆ ਕਿ ਪੁਸਤਕ ਨੂੰ ਪੰਜ ਵਿਸ਼ਾ-ਅਧਾਰਿਤ ਭਾਗਾਂ -ਆਪਣੇ ਆਪ ਨੂੰ ਜਾਣੋ, ਹਰ ਰੋਜ਼ ਵਿਕਾਸ ਕਰੋ, ਦਇਆ, ਚਰਿੱਤਰ, ਚੁਣੌਤੀਆਂ ਦਾ ਸਾਹਮਣਾ ਅਤੇ ਭਵਿੱਖ ਦੀ ਸਿਰਜਣਾ- ਵਿੱਚ ਵੰਡਿਆ ਗਿਆ ਹੈ। ਇਹਨਾਂ ਪੰਜ ਭਾਗਾਂ ਵਿੱਚ ਕੁੱਲ 25 ਅਧਿਆਇ ਸ਼ਾਮਲ ਹਨ। ਹਰ ਅਧਿਆਇ ਇੱਕ ਪ੍ਰੇਰਣਾਦਾਇਕ ਨਾਅਰੇ ਨਾਲ ਸ਼ੁਰੂ ਹੁੰਦਾ ਹੈ ਅਤੇ ਪ੍ਰੇਰਣਾਦਾਇਕ ਸਮੱਗਰੀ, ਅਸਲ ਜੀਵਨ ਦੀਆਂ ਉਦਾਹਰਣਾਂ ਅਤੇ ਚਿੰਤਨਸ਼ੀਲ ਵਿਚਾਰਾਂ ਰਾਹੀਂ ਮਹੱਤਵਪੂਰਨ ਜੀਵਨ-ਮੁੱਲਾਂ ਨੂੰ ਪੇਸ਼ ਕਰਦੀ ਹੈ।

ਇਹ ਵੀ ਪੜ੍ਹੋ 👉ਕੇਂਦਰੀ ਪੇਂਡੂ ਵਿਕਾਸ ਰਾਜ ਮੰਤਰੀ ਕਮਲੇਸ਼ ਪਾਸਵਾਨ ਨੇ ਕੀਤਾ ਏਮਜ਼ ਬਠਿੰਡਾ ਦਾ ਦੌਰਾ

ਉਹਨਾਂ ਦੱਸਿਆ ਕਿ ਪੁਸਤਕ ਬੱਚਿਆਂ ਨੂੰ ਆਪਣੀਆਂ ਅੰਦਰੂਨੀ ਸ਼ਕਤੀਆਂ ਨੂੰ ਪਛਾਣਨ, ਚੰਗੀਆਂ ਆਦਤਾਂ ਵਿਕਸਿਤ ਕਰਨ, ਅਸਫਲਤਾਵਾਂ ਤੋਂ ਸਿੱਖਣ, ਦਿਆਲਤਾ ਨੂੰ ਅਪਣਾਉਣ ਅਤੇ ਸਮਾਜ ਲਈ ਅਰਥਪੂਰਨ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦੀ ਹੈ। ਡਾ.ਏ.ਪੀ.ਜੇ. ਅਬਦੁਲ ਕਲਾਮ, ਹੈਲਨ ਕੇਲਰ, ਮਹਾਤਮਾ ਗਾਂਧੀ, ਥਾਮਸ ਐਡੀਸਨ, ਮਲਾਲਾ ਯੂਸਫ਼ਜ਼ਈ ਅਤੇ ਮਦਰ ਟੇਰੇਸਾ ਵਰਗੀਆਂ ਮਹਾਨ ਸ਼ਖਸੀਅਤਾਂ ਦੇ ਜੀਵਨ ਤੋਂ ਪ੍ਰੇਰਣਾ ਲੈਂਦਿਆਂ ਇਹ ਪੁਸਤਕ ਸਦੀਵੀ ਜੀਵਨ-ਮੁੱਲਾਂ ਨੂੰ ਬੱਚਿਆਂ ਲਈ ਰੁਚਿਕਰ ਅਤੇ ਆਸਾਨ ਢੰਗ ਨਾਲ ਪੇਸ਼ ਕਰਦੀ ਹੈ।ਸਮਾਗਮ ਦੌਰਾਨ ਹਾਜ਼ਰ ਸ਼ਖਸੀਅਤਾਂ ਨੇ ਡਾ. ਧੀਮਾਨ ਨੂੰ ਪੁਸਤਕ ਦੇ ਪ੍ਰਕਾਸ਼ਨ ਲਈ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਇਹ ਪੁਸਤਕ ਬੱਚਿਆਂ ਨੂੰ ਵੱਡੇ ਸੁਪਨੇ ਦੇਖਣ, ਆਪਣੀਆਂ ਸਮਰੱਥਾਵਾਂ ਤੇ ਵਿਸ਼ਵਾਸ ਕਰਨ ਅਤੇ ਗਿਆਨ, ਕਰੁਣਾ ਅਤੇ ਉਦੇਸ਼ਪੂਰਨ ਕਾਰਜਾਂ ਰਾਹੀਂ ਸਮਾਜ ਦੀ ਭਲਾਈ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰੇਗੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

प्रदेश में खाद की कोई कमी नहीं होनी चाहिए : कृषि मंत्री

👉कहा ,जमाखोरी और कालाबाज़ारी करने वालों पर होगी सख्त...

Bathinda ‘ਚ ਸੜਕ ਪਾਰ ਕਰ ਰਹੀ ਬਜ਼ੁਰਗ ਔਰਤ ਨੂੰ ਅਣਪਛਾਤੇ ਵਾਹਨ ਨੇ ਕੁਚਲਿਆ

Bathinda News: ਬੁੱਧਵਾਰ ਦੁਪਿਹਰ ਬਠਿੰਡਾ-ਬਰਨਾਲਾ ਰੋਡ 'ਤੇ ਆਦੇਸ਼ ਮੈਡੀਕਲ...