Big News; Padamjit Mehta ਮੁੜ ਬਣੇ Bathinda ਦੇ Mayor

Date:

spot_img

Bathinda News: ਲੰਘੀ 26 ਮਈ ਨੂੰ ਹੋਈਆਂ ਬਠਿੰਡਾ ਨਗਰ ਨਿਗਮ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਦੋ ਤਿਹਾਈ ਬਹੁਮਤ ਦਿਵਾਉਣ ਵਾਲੇ ਸਾਬਕਾ ਮੇਅਰ ਪਦਮਜੀਤ ਸਿੰਘ ਮਹਿਤਾ ਮੁੜ ਬਠਿੰਡਾ ਦੇ ਮੇਅਰ ਬਣ ਗਏ ਹਨ। ਫਰੀਦਕੋਟ ਡਵੀਜ਼ਨ ਦੇ ਕਮਿਸ਼ਨਰ ਦੀ ਅਗਵਾਈ ਹੇਠ ਸਥਾਨਕ ਡਿਪਟੀ ਕਮਿਸ਼ਨਰ ਦੇ ਮੀਟਿੰਗ ਹਾਲ ਵਿੱਚ ਨਗਰ ਨਿਗਮ ਦੇ ਨਵੇਂ ਚੁਣੇ ਗਏ ਕੌਂਸਲਰਾਂ ਦੀ ਹੋਈ ਮੀਟਿੰਗ ਵਿੱਚ ਮੇਅਰ ਪਦਮਜੀਤ ਸਿੰਘ ਮਹਿਤਾ ਉੱਪਰ ਮੁੜ ਵਿਸ਼ਵਾਸ਼ ਪ੍ਰਗਟ ਕੀਤਾ ਗਿਆ। ਸੂਚਨਾ ਮੁਤਾਬਕ ਸ਼ਹਿਰ ਦੇ ਕੁੱਲ 50 ਕੌਸਲਰਾਂ ਵਿੱਚੋਂ 38 ਨੇ ਉਨਾਂ ਦੇ ਹੱਕ ਵਿੱਚ ਹੱਥ ਖੜੇ ਕਰਕੇ ਆਪਣਾ ਸਮਰਥਨ ਦਿੱਤਾ।

ਇਹ ਵੀ ਪੜ੍ਹੋ  5 ਤੋਂ 18 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਪਦਮ ਅਵਾਰਡ ਦੇਣ ਲਈ ਅਰਜ਼ੀਆਂ ਦੀ ਮੰਗ

ਅੱਜ ਦੀ ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਨਹੀਂ ਹੋਈ। ਜ਼ਿਕਰ ਕਰਨਾ ਬਣਦਾ ਹੈ ਕਿ ਲੰਡਨ ‘ਚ ਪੜੇ ਪਦਮਜੀਤ ਸਿੰਘ ਮਹਿਤਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਦੇ ਪੁੱਤਰ ਹਨ, ਜਿਨਾਂ ਸਾਲ 2024 ਦੇ ਵਿੱਚ ਵਾਰਡ ਨੰਬਰ 48 ਦੀ ਹੋਈ ਚੁੱਪ ਚੋਣ ਦੌਰਾਨ ਸਿਆਸਤ ਵਿੱਚ ਪੈਰ ਧਰਿਆ ਸੀ। ਉਸ ਸਮੇਂ ਉਹ ਆਪ ਦੀ ਟਿਕਟ ‘ਤੇ ਚੁਣੇ ਗਏ ਇਕਲੌਤੇ ਕੌਂਸਲਰ ਹੋਣ ਦੇ ਬਾਵਜੂਦ ਮੇਅਰ ਬਣਨ ਵਿੱਚ ਸਫਲ ਰਹੇ ਸਨ। ਹੁਣ ਹੋਈਆਂ ਆਮ ਚੋਣਾਂ ਵਿੱਚ ਪਾਰਟੀ ਵੱਲੋਂ ਉਹਨਾਂ ਨੂੰ ਹੀ ਚਿਹਰਾ ਬਣਾ ਕੇ ਚੋਣ ਲੜੀ ਗਈ ਸੀ । ਦੇਸ਼ ਦੇ ਚਲਦੇ ਚੋਣ ਨਤੀਜਾ ਤੋਂ ਬਾਅਦ ਉਹਨਾਂ ਦਾ ਮੇਅਰ ਬਣਨਾ ਯਕੀਨੀ ਮੰਨਿਆ ਜਾ ਰਿਹਾ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

ਸ਼੍ਰੋਮਣੀ ਕਮੇਟੀ ਵਫ਼ਦ ਨੇ ਯੂਬਾ ਸਿਟੀ ’ਚ ਕੀਤੇ ਜਾਣ ਵਾਲੇ ਕਾਰਜਾਂ ਲਈ ਜਗ੍ਹਾ ਦਾ ਲਿਆ ਜਾਇਜ਼ਾ

👉ਸਥਾਪਿਤ ਕੀਤਾ ਜਾ ਰਿਹਾ ਗੁਰਮਤਿ ਕੇਂਦਰ ਸਿੱਖ ਬੱਚਿਆਂ ਨੂੰ...

Amritsar ‘ਚ 30 ਕਿਲੋ ਹੈਰੋਇਨ ਬਰਾਮਦ; ਦੋ ਨਾਬਾਲਗਾਂ ਸਮੇਤ ਛੇ ਵਿਅਕਤੀ ਗ੍ਰਿਫ਼ਤਾਰ

👉ਗ੍ਰਿਫ਼ਤਾਰ ਮੁਲਜ਼ਮ ਦੁਬਈ ਅਧਾਰਤ ਤਸਕਰ ਦੇ ਸੰਪਰਕ ‘ਚ ਸਨ,...