Punjab News: BJP ਦੇ ਕੌਮੀ ਪ੍ਰਧਾਨ Nitin Nabin 20 ਜੂਨ ਤੋਂ ਤਿੰਨ ਰੋਜ਼ਾ ਦੌਰੇ ‘ਤੇ Punjab ਪੁੱਜ ਰਹੇ ਹਨ। ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਜਮਾਤ ਦੇ ਕੌਮੀ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਪੁੱਜ ਰਹੇ ਸ਼੍ਰੀ ਨਿਬੀਨ ਦਾ ਸਵਾਗਤ ਕਰਨ ਲਈ ਸੂਬਾ ਇਕਾਈ ਵੱਲੋਂ ਤਿਆਰੀਆਂ ਜੋਰਾਂ ‘ਤੇ ਹਨ। ਸੂਚਨਾ ਮੁਤਾਬਕ ਨਿਤਿਨ ਨਬੀਨ 20 ਜੂਨ ਨੂੰ ਅੰਮ੍ਰਿਤਸਰ ਪਹੁੰਚਣਗੇ,ਜਿੱਥੇ ਉਹ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣਗੇ ਅਤੇ ਜਲ੍ਹਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ। ਇਸ ਦੌਰਾਨ ਉਹ ਅੰਮ੍ਰਿਤਸਰ ਵਿੱਚ ਪਾਰਟੀ ਆਗੂਆਂ ਨਾਲ ਮੀਟਿੰਗਾਂ ਕਰਨਗੇ। ਇਸਤੋਂ ਬਾਅਦ ਉਹ 21 ਜੂਨ ਨੂੰ ਸਵੇਰੇ ਅਟਾਰੀ ਸਰਹੱਦ ‘ਤੇ ਬੀਐਸਐਫ ਨਾਲ ਯੋਗਾ ਕਰਨਗੇ ਅਤੇ ਜਲੰਧਰ ਜਾਣਗੇ।
ਇਹ ਵੀ ਪੜ੍ਹੋ Vigilance Bureau ਵੱਲੋਂ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਂਦਾ Sub Inspector ਰੰਗੇ ਹੱਥੀਂ ਕਾਬੂ
ਜਲੰਧਰ ਦੌਰੇ ਦੌਰਾਨ ਉਹ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਹੱਲਾਸ਼ੇਰੀ ਦੇਣਗੇ ਅਤੇ 21 ਜੂਨ ਨੂੰ ਲੁਧਿਆਣਾ ਪਹੁੰਚਣਗੇ। ਜਿੱਥੇ ਉਹ ਵੱਖ-ਵੱਖ ਸੰਗਠਨਾਤਮਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। ਅਗਲੇ ਦਿਨ, 22 ਜੂਨ ਨੂੰ, ਉਹ ਵੱਖ-ਵੱਖ ਪਾਰਟੀ ਫਰੰਟਾਂ, ਸੈੱਲਾਂ ਅਤੇ ਜ਼ਿਲ੍ਹਾ ਅਤੇ ਮੰਡਲ ਪੱਧਰ ਦੇ ਅਧਿਕਾਰੀਆਂ ਨਾਲ ਮਹੱਤਵਪੂਰਨ ਸਮੀਖਿਆ ਮੀਟਿੰਗਾਂ ਕਰਨਗੇ। ਅਤੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਹੋਰ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। 21 ਜੂਨ ਨੂੰ, ਉਹ ਯੋਗ ਦਿਵਸ ‘ਤੇ ਅਟਾਰੀ ਸਰਹੱਦ ‘ਤੇ ਬੀਐਸਐਫ ਨਾਲ ਯੋਗਾ ਕਰਨਗੇ ਅਤੇ ਫਿਰ ਜਲੰਧਰ ਰਾਹੀਂ ਲੁਧਿਆਣਾ ਜਾਣਗੇ। ਉਹ 21 ਅਤੇ 22 ਜੂਨ ਨੂੰ ਲੁਧਿਆਣਾ ਵਿੱਚ ਰਹਿਣਗੇ, ਜਿੱਥੇ ਉਹ ਪੰਜਾਬ ਚੋਣਾਂ ਦੀਆਂ ਤਿਆਰੀਆਂ ਸਬੰਧੀ ਸੰਗਠਨਾਤਮਕ ਮੀਟਿੰਗਾਂ ਕਰਨਗੇ। ਸੂਬਾ ਯੂਨਿਟ ਵੱਲੋਂ ਨਿਤਿਨ ਨਬੀਨ ਦੇ ਦੌਰੇ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ


