Bathinda Police ਨੂੰ ਮਿਲੀ ਵੱਡੀ ਸਫ਼ਲਤਾ; ਡਾਕਟਰ ਦੇ ਕਲੀਨਿਕ ‘ਤੇ ਹਮਲੇ ਦਾ ਮਾਸਟਰਮਾਈਂਡ ਗ੍ਰਿਫਤਾਰ

Date:

spot_img

Bathinda News: Bathinda Police; ਲੰਘੀ 22 ਜੂਨ ਦੀ ਦੇਰ ਰਾਤ ਨੂੰ ਬਠਿੰਡਾ ਸ਼ਹਿਰ ਦੇ ਇੱਕ ਮਸ਼ਹੂਰ ਹੋਮੀਓਪੈਥਿਕ ਡਾਕਟਰ ਅਤੇ ਸਿਵਲ ਡਿਫ਼ੈਂਸ ਦੇ ਆਗੂ ਡਾ ਤਰਸੇਮ ਗਰਗ ਦੇ ਕਲੀਨਿਕ ਉੱਪਰ ਹੋਏ ਹਮਲੇ ਦੇ ਮਾਮਲੇ ਵਿਚ ਬਠਿੰਡਾ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਵੱਲੋਂ ਇਸ ਹਮਲੇ ਦੇ ਮੁੱਖ ਸਾਜਸ਼ਘਾੜੇ ਸੰਦੀਪ ਸਿੰਘ ਵਾਸੀ ਖੂਹੀਆ ਸਰਵਰ ਨਾਂ ਦੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿਚ ਦੋ ਮੁਲਜਮਾਂ ਨੂੰ ਪਹਿਲਾਂ ਹੀ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੈ। ਜਿਸਦੇ ਚੱਲਦੇ ਹੁਣ ਸੰਦੀਪ ਦੀ ਗ੍ਰਿਫ਼ਤਾਰੀ ਦੇ ਨਾਲ ਤਿੰਨ ਮੁਲਜ਼ਮ ਪੁਲਿਸ ਦੇ ਸਿਕੰਜ਼ੇ ਵਿਚ ਆ ਚੁੱਕੇ ਹਨ।

ਇਹ ਵੀ ਪੜ੍ਹੋ 👉Police ‘ ਚ ਭਰਤੀ ਲਈ ਟ੍ਰੇਨਿੰਗ ਲੈਣ ਆਏ ਨੌਂਜਵਾਨ ਦੀ ਕੁੱਟਮਾਰ ਕਰਨ ਵਾਲੇ ਅਕੈਡਮੀ ਮਾਲਕ ਵਿਰੁੱਧ ਪਰਚਾ ਦਰਜ਼

ਜਦਕਿ ਇਸ ਕੇਸ ਵਿਚ ਨਾਮਜ਼ਦ ਸ਼ਹਿਜ਼ਾਦ ਭੱਟੀ ਪਾਕਿਸਤਾਨ ਨਾਲ ਸਬੰਧਤ ਹਨ। ਪੁਲਿਸ ਸੂਤਰਾਂ ਮੁਤਾਬਕ ਹੁਣ ਬਠਿੰਡਾ ਦੀ ਹੀ ਰਿੰਗ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਸੰਦੀਪ ਸਿੰਘ ਮਲੋਟ ਦੇ ਇੱਕ ਕਾਲਜ਼ ‘ਚ B.A ਫਾਈਨਲ ਦਾ ਵਿਦਿਆਰਥੀ ਹੈ। ਜਦਕਿ ਇਸਤੋਂ ਪਹਿਲਾਂ ਗ੍ਰਿਫਤਾਰ ਕੀਤੇ ਗਏ ਦੋਨਾਂ ਮੁਲਜ਼ਮਾਂ ਦੀ ਉਮਰ 20 ਸਾਲ ਦੇ ਕਰੀਬ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਸੰਦੀਪ ਸਿੰਘ ਦੀ ਗ੍ਰਿਫ਼ਤਾਰੀ ਦੇ ਨਾਲ ਇਸ ਹਮਲੇ ਦੇ ਪਿੱਛੇ ਸਾਰੇ ਰਾਜ਼ ਖੁੱਲਣਗੇ ਅਤੇ ਪਤਾ ਲੱਗੇਗਾ ਕਿ ਇਸ ਹਮਲੇ ਦੇ ਪਿੱਛੇ ਮੁੱਖ ਕਾਰਨ ਕੀ ਸੀ, ਇਹ ਹਮਲਾ ਕਿਸਨੇ ਕਰਵਾਇਆ ਤੇ ਪੈਸੇ ਕਿਸਨੇ ਦਿੱਤੇ।

ਇਹ ਵੀ ਪੜ੍ਹੋ 👉ਯੁੱਧ ਨਸ਼ਿਆਂ ਵਿਰੁੱਧ: ਨਸ਼ਾ ਅਤੇ ਗੈਂਗਸਟਰ ਮੁਕਤ ਪੰਜਾਬ ਲਈ ਮਾਨ ਸਰਕਾਰ ਦੀ ਇਤਿਹਾਸਕ ਜੰਗ ਲਗਾਤਾਰ ਜਾਰੀ, ਹੁਣ ਤੱਕ 5091 ਮਾਮਲੇ ਦਰਜ, 7105 ਨਸ਼ਾ ਤਸਕਰ ਗ੍ਰਿਫਤਾਰ: ਕੁਲਦੀਪ ਧਾਲੀਵਾਲ

ਹੁਣ ਤੱਕ ਦੀ ਪੁਛਗਿਛਤੋਂ ਪਤਾ ਲੱਗਿਆ ਹੈ ਕਿ ਮੁਲਜ਼ਮ ਸੰਦੀਪ ਸਿੱਧੈ ਤੌਰ ‘ਤੇ ਸ਼ਹਿਜ਼ਾਦ ਭੱਟੀ ਨਾਲ ਜੁੜਿਆ ਹੋਇਆ ਸੀ। ਜਿਸਦੇ ਕਹਿਣ’ਤੇ ਇਹ ਹਮਲਾ ਕੀਤਾ ਗਿਆ। ਇਸ ਕੰਮ ਦੇ ਬਦਲੇ ਮੁਲਜਮ ਨੂੰ 5 ਹਜ਼ਾਰ ਰੁਪਇਆ ਹੈ। ਦਸਣਾ ਬਣਦਾ ਹੈ ਕਿ ਡਾ ਗਰਗ ਨੇ ਦਾਅਵਾ ਕੀਤਾ ਸੀ ਕਿ ਹਮਲੇ ਤੋਂ ਪਹਿਲਾਂ ਉਨ੍ਹਾਂ ਨੂੰ ਕੋਈ ਫ਼ਿਰੌਤੀ ਜਾਂ ਧਮਕੀ ਵਾਲਾ ਫ਼ੋਨ ਨਹੀਂ ਆਇਆ ਸੀ ਪ੍ਰੰਤੂ ਹਮਲੇ ਦੇ ਕੁੱਝ ਹੀ ਸਮੇਂ ਬਾਅਦ ਇੱਕ ਵਿਦੇਸ਼ੀ ਨੰਬਰ ਤੋਂ ਫ਼ੋਨ ਜਰੂਰ ਆਇਆ ਸੀ, ਜਿਸਦਿੇ ਵਿਚ ਫ਼ੋਨ ਕਰਨ ਵਾਲੇ ਨੇ ਖੁਦ ਨੁੰ ਸ਼ਹਿਜ਼ਾਦ ਭੱਟੀ ਦਸਿਆ ਸੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img

Share post:

Popular

More like this
Related

ਸਰਹੱਦ ਪਾਰੋਂ ਹਥਿਆਰ ਤਸਕਰੀ ਵਾਲੇ ਨੈੱਟਵਰਕ ਨਾਲ ਸਬੰਧਤ ਚਾਰ ਵਿਅਕਤੀ 10 ਆਧੁਨਿਕ ਪਿਸਤੌਲਾਂ ਸਣੇ ਕਾਬੂ

👉ਗ੍ਰਿਫਤਾਰ ਮੁਲਜ਼ਮ ਸਰਹੱਦ ਪਾਰ ਦੇ ਰੂਟਾਂ ਰਾਹੀਂ ਗੈਰ-ਕਾਨੂੰਨੀ ਹਥਿਆਰਾਂ...

हरियाणा में अग्नि सुरक्षा को लेकर चलेगा व्यापक अभियान

अग्नि सुरक्षा जागरूकता, निरीक्षण और सुरक्षा मानकों का होगा...