ਘਰੇਲੂ ਕਲੈਸ਼ ਨੇ ਪੱਟਿਆ ਇੱਕ ਹੋਰ ਘਰ; Bathinda ‘ਚ ਪਤੀ ਨੇ ਦਿਨ-ਦਿਹਾੜੇ ਕੀਤਾ ਪਤਨੀ ਦਾ ਗੋ/ਲੀ/ਆਂ ਮਾਰ ਕੇ ਕ*ਤ*ਲ

Date:

spot_img

Bathinda News: Bathinda ਜ਼ਿਲ੍ਹੇ ‘ਚ ਵੀਰਵਾਰ ਨੂੰ ਵਾਪਰੀ ਇੱਕ ਮੰਦਭਾਗੀ ਘਟਨਾ ਦੇ ਵਿਚ ਇੱਕ ਪਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ।ਇਹ ਘਟਨਾ ਪਿੰਡ ਜੱਸੀ ਬਾਗਵਾਲੀ ਵਿੱਚ ਵਾਪਰੀ, ਜਿੱਥੇ ਘਟਨਾ ਸਮੇਂ ਪਤਨੀ ਬੱਚਿਆਂ ਨੁੰ ਸਕੂਲ ਵੈਨ ਤੋਂ ਲੈਣ ਆਈ ਹੋਈ ਸੀ। ਮ੍ਰਿਤਕ ਔਰਤ ਦੀ ਪਹਿਚਾਣ ਗੁਰਮੀਤ ਕੌਰ ਪਤਨੀ ਮਨਜੀਤ ਸਿੰਘ ਵਜੋਂ ਹੋਈ ਹੈ। ਦਸਿਆ ਜਾ ਰਿਹਾ ਕਿ ਆਪਣੇ ਹੀ ਸਹੁਰੇ ਪਿੰਡ ਵਿਚ ਆਪਣੇ ਪਤੀ ਨਾਲੋਂ ਵੱਖ ਰਹਿ ਰਹੀ ਗੁਰਮੀਤ ਕੌਰ ਦੇ ਮਨਜੀਤ ਸਿੰਘ ਨੇ 3 ਗੋਲੀਆਂ ਮਾਰੀਆਂ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ 👉ਕਾਂਗਰਸ ‘ਚ ਤਬਦੀਲੀ ਦੇ ਬਾਅਦ ਤੁਫ਼ਾਨ ਤੋਂ ਪਹਿਲਾਂ ਸ਼ਾਂਤੀ ਵਾਲਾ ਮਾਹੌਲ; ਚੰਨੀ ਨੇ ਭਲਕੇ ਸੱਦੀ ਮੀਟਿੰਗ

ਥਾਣਾ ਸੰਗਤ ਦੀ ਪੁਲਿਸ ਨੇ ਪਰਚਾ ਦਰਜ਼ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬਠਿੰਡਾ ਦਿਹਾਤੀ ਇਲਾਕੇ ਦੇ ਡੀਐਸਪੀ ਹਰਵਿੰਦਰ ਸਿੰਘ ਸਰਾਂ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ, ‘‘ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਨੇ ਘਟਨਾ ਵਿਚ ਵਰਤਿਆਂ ਹਥਿਆਰ ਕਿੱਥੋਂ ਪ੍ਰਾਪਤ ਕੀਤਾ ਸੀ, ਜਿਸਦੇ ਚੱਲਦੇ ਉਸਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।” ਮਿਲੀ ਜਾਣਕਾਰੀ ਅਨੁਸਾਰ ਗੁਰਮੀਤ ਕੌਰ ਤੇ ਮਨਜੀਤ ਸਿੰਘ ਦਾ ਵਿਆਹ ਕਰੀਬ 12-13 ਸਾਲ ਪਹਿਲਾਂ ਹੋਇਆ ਸੀ ਪ੍ਰੰਤੂ ਵਿਆਹ ਦੇ ਥੋੜੇ ਸਮੇਂ ਬਾਅਦ ਹੀ ਦੋਨਾਂ ਵਿਚਕਾਰ ਅਣਬਣ ਹੋ ਗਈ।

ਇਹ ਵੀ ਪੜ੍ਹੋ 👉Ludhiana ‘ਚ ਪ੍ਰੇਮੀ ਵੱਲੋਂ ਪ੍ਰੇਮਿਕਾ ਦਾ ਗੋ*ਲੀ ਮਾਰ ਕੇ ਕ*ਤ*ਲ; ਮੁੜ ਕੀਤੀ ਆਤਮਹੱਤਿਆ

ਹਾਲਾਂਕਿ ਇਸ ਦੌਰਾਨ ਇੰਨ੍ਹਾਂ ਦੇ ਘਰ ਦੋ ਲੜਕਿਆਂ ਨੇ ਜਨਮ ਲਿਆ ਪ੍ਰੰਤੂ ਪਤੀ-ਪਤਨੀ ਦਾ ਕਲੈਸ਼ ਖ਼ਤਮ ਨਹੀਂ ਹੋਇਆ। ਜਿਸਤੋਂ ਬਾਅਦ ਮਨਜੀਤ ਸਿੰਘ ਆਪਣੈ ਮਾਪਿਆਂ ਅਤੇ ਗੁਰਮੀਤ ਕੌਰ ਆਪਣੇ ਸਹੁਰੇ ਪਿੰਡ ਵਿਚ ਹੀ ਅਲੱਗ ਰਹਿ ਰਹੀ ਸੀ। ਦਸਿਆ ਜਾ ਰਿਹਾ ਕਿ ਮਨਜੀਤ ਸਿੰਘ ਕਥਿਤ ਤੌਰ ‘ਤੇ ਨਸ਼ੇ ਵੀ ਕਰਦਾ ਸੀ ਤੇ ਉਸਦੇ ਵਿਰੁਧ ਕੁੱਝ ਪਰਚੇ ਵੀ ਹਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img

Share post:

Popular

More like this
Related

‘ਚਿੱਟੇ’ ਖ਼ਿਲਾਫ਼ ਚਾਕ: ਪੰਜਾਬ ਦੇ ਸਕੂਲ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਮੋਰਚਾ ਬਣੇ

👉ਕਿਸ਼ੋਰਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੰਜਾਬ ਨੇ ਸਕੂਲਾਂ...