spot_img
spot_img

Silver Oaks Global School ਵਿਚ ‘ਸਟੈਮ ਐਜੂਕੇਸ਼ਨ’‘ਤੇ ਦੋ-ਦਿਨਾ ਅਧਿਆਪਕ ਵਰਕਸ਼ਾਪ ਦਾ ਆਯੋਜਨ

Date:

spot_img

Bathinda News: Silver Oaks Global School ਸੁਸ਼ਾਂਤ ਸਿਟੀ-2 ਵਿਖੇ ਪੜ੍ਹਾਈ ਅਤੇ ਸਿੱਖਣ ਦੀ ਪ੍ਰਕਿਰਿਆ ਨੂੰ ਆਧੁਨਿਕ ਬਣਾਉਣ ਦੇ ਮਕਸਦ ਨਾਲ ‘ਸਟੈਮ ਐਜੂਕੇਸ਼ਨ’ (STEM –ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ) ‘ਤੇ ਇੱਕ ਵਿਸ਼ੇਸ਼ ਅਧਿਆਪਕ ਸਿਖਲਾਈ ਵਰਕਸ਼ਾਪ ਦਾ ਸਫਲ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਮੁੱਖ ਟ੍ਰੇਨਰ ਵਜੋਂ ਦੇਸ਼ ਦੇ ਪ੍ਰਸਿੱਧ ਸਿੱਖਿਆ ਮਾਹਰ ਸ਼੍ਰੀ ਗੁਰਭੇਗ ਨੇਗੀ ਅਤੇ ਸ੍ਰੀ ਮਨੀਸ਼ ਚੋਪੜਾ ਹਾਜ਼ਰ ਰਹੇ, ਜਿਨ੍ਹਾਂ ਨੇ ਅਧਿਆਪਕਾਂ ਨੂੰ ਰਵਾਇਤੀ ਬਲੈਕਬੋਰਡ ਪੜ੍ਹਾਈ ਤੋਂ ਅੱਗੇ ਵਧ ਕੇ ਵਿਹਾਰਕ ਪ੍ਰਯੋਗਾਂ (Hands-on activities) ਰਾਹੀਂ ਔਖੇ ਵਿਸ਼ਿਆਂ ਨੂੰ ਸੌਖਾ ਬਣਾਉਣ ਦੇ ਗੁਰ ਸਿਖਾਏ।

ਇਹ ਵੀ ਪੜ੍ਹੋ 👉CM Bhagwant Mann ਦੀ ਅਗਵਾਈ ਵਾਲੀ ਕੈਬਨਿਟ ਵੱਲੋਂ ਪੰਜਾਬ ਭਰ ਦੀਆਂ ਅਣਅਧਿਕਾਰਤ ਕਲੋਨੀਆਂ ਨੂੰ ਨਿਯਮਤ ਕਰਨ ਸਬੰਧੀ ਸੋਧ ਨੂੰ ਪ੍ਰਵਾਨਗੀ

ਸਕੂਲ ਪ੍ਰਬੰਧਨ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਆਯੋਜਨਾਂ ਦਾ ਮੁੱਖ ਮਕਸਦ ਅਧਿਆਪਕਾਂ ਨੂੰ 21ਵੀਂ ਸਦੀ ਦੀਆਂ ਆਧੁਨਿਕ ਸਿੱਖਣ ਤਕਨੀਕਾਂ ਤੋਂ ਜਾਣੂ ਕਰਵਾਉਣਾ ਹੈ ਤਾਂ ਜੋ ਉਹ ਵਿਦਿਆਰਥੀਆਂ ਵਿਚ ਰੱਟਾ ਮਾਰਨ ਦੀ ਪ੍ਰਵਿਰਤੀ ਨੂੰ ਖ਼ਤਮ ਕਰਕੇ ਉਨ੍ਹਾਂ ਅੰਦਰ ਵਿਗਿਆਨਕ ਅਤੇ ਵਿਹਾਰਕ ਸੋਚ ਨੂੰ ਵਧਾ ਸਕਣ। ਵਰਕਸ਼ਾਪ ਦਾ ਸਭ ਤੋਂ ਪ੍ਰਭਾਵਸ਼ਾਲੀ ਹਿੱਸਾ ਉਹ ਸੀ ,ਜਦੋਂ ਅਧਿਆਪਕਾਂ ਨੇ ਖੁਦ ਸਿਖਿਆਰਥੀ ਬਣ ਕੇ ਰੋਬੋਟਿਕਸ, ਕੋਡਿੰਗ ਅਤੇ ਵਿਗਿਆਨ ਨਾਲ, ਰੋਜ਼ਾਨਾ ਦੀਆਂ ਗਾਤਿਵਿਦਿਯਾਂ ਡਿਜ਼ਾਇਨ ਕੀਤਾ।

ਇਹ ਵੀ ਪੜ੍ਹੋ 👉ਘਰੇਲੂ ਕਲੈਸ਼ ਨੇ ਪੱਟਿਆ ਇੱਕ ਹੋਰ ਘਰ; Bathinda ‘ਚ ਪਤੀ ਨੇ ਦਿਨ-ਦਿਹਾੜੇ ਕੀਤਾ ਪਤਨੀ ਦਾ ਗੋ/ਲੀ/ਆਂ ਮਾਰ ਕੇ ਕ*ਤ*ਲ

ਮੁਖਾਧਿਆਪਿਕਾ, ਸ਼੍ਰੀਮਤੀ ਨੀਤੂ ਅਰੋਰਾ ਨੇ ਸੰਬੋਧਨ ਵਿਚ ਕਿਹਾ ਕੇ ਇਹ ਵਰਕਸ਼ਾਪ ਅਧਿਆਪਕਾਂ ਦੇ ਪੇਸ਼ੇਵਰ ਵਿਕਾਸ ਅਤੇ ਵਿਹਾਰਕ ਹੁਨਰ ਵਧਾਉਣ ਵਿਚ ਬਹੁਤ ਲਾਭਕਾਰੀ ਸਿੱਧ ਹੋਏਗੀ। ਇਸ ਵਰਕਸ਼ਾਪ ਰਾਹੀਂ ਅਧਿਆਪਕਾਂ ਨੂੰ ਨਵੀਨਤਮ ਸਿੱਖਣ ਤਕਨੀਕਾਂ ਦਾ ਗਿਆਨ ਮਿਲਿਆ, ਜਿਸ ਨਾਲ ਉਹ ਵਿਗਿਆਨ, ਗਣਿਤ ਅਤੇ ਤਕਨੀਕ ਨੂੰ ਵੱਖ-ਵੱਖ ਪੜ੍ਹਾਉਣ ਦੀ ਬਜਾਏ ਇਕੱਠੇ ਰੂਪ ਵਿਚ ਪੜ੍ਹਾਉਣਾ ਸਿੱਖ ਪਾਏ। ਵਰਕਸ਼ਾਪ ਦੇ ਸਮਾਪਤੀ ‘ਤੇ ਸਕੂਲ ਪ੍ਰਬੰਧਨ ਨੇ ਦੋਵਾਂ ਵਿਸ਼ੇਸ਼ ਟ੍ਰੇਨਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

जमीन से जुड़े सभी काम हों आसान, पारदर्शी और समय पर, यही सरकार का उद्देश्य : मुख्यमंत्री

👉पेपरलेस रजिस्ट्रेशन 2.0 और ऑटो म्यूटेशन व्यवस्था की मुख्यमंत्री...

CM Nayab Singh Saini ने हरियाणा सुपर-100 अभिनंदन कार्यक्रम में की दो बड़ी घोषणाएं

👉बुनियाद योजना के तहत संचालित 103 केंद्रों में 25...