spot_img
spot_img

ਵੱਡੀ ਖ਼ਬਰ; ਪ੍ਰਾਪਟੀ ਡੀਲਰ ਦੇ ਘਰ ਫ਼ਿਰੌਤੀ ਲੈਣ ਪੁੱਜੇ 4 ਬਦਮਾਸ਼ ਪੁਲਿਸ ਮੁਕਾਬਲੇ ‘ਚ ਹੋਏ ਹਲਾਕ

Date:

spot_img

Gurugram News: ਬੀਤੀ ਦੇਰ ਰਾਤ ਹਰਿਆਣਾ ਦੇ ਉਦਯੋਗਿਕ ਇਲਾਕੇ ਗੁਰੂਗ੍ਰਾਮ ਦੇ ਵਿਚ ਇੱਕ ਪ੍ਰਾਪਟੀ ਡੀਲਰ ਦੇ ਘਰ ਫ਼ਿਰੌਤੀ ਲੈਣ ਪੁੱਜੇ ਬਦਮਾਸ਼ਾਂ ਨੁੰ ਪੁਲਿਸ ਵੱਲੋਂ ਢੇਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਗੁਰੂਗ੍ਰਾਮ ਦੀ ਕ੍ਰਾਈਮ ਬ੍ਰਾਂਚ ਵੱਲੋਂ ਕੀਤੀ ਇਸ ਕਾਰਵਾਈ ‘ਚ 4 ਬਦਮਾਸ਼ ਮਾਰੇ ਗਏ ਜਦਕਿ 1 ਜਖ਼ਮੀ ਹੋ ਗਿਆ। ਇਸ ਮੁਕਾਬਲੇ ਵਿਚ ਪੁਲਿਸ ਦੇ ਇੱਕ ਥਾਣੇਦਾਰ ਸਮੇਤ 3 ਮੁਲਾਜਮ ਵੀ ਗੋਲੀਆਂ ਲੱਗਣ ਕਾਰਨ ਜਖ਼ਮੀ ਹੋ ਗਏ। ਸਾਰੇ ਜਖ਼ਮੀਆਂ ਨੁੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ‘ਚ ਨਾਮੀਂ ਗੈਂਗਸਟਰ ਦੀਪਕ ਨਾਂਦਲ ਵੱਲੋਂ ਗੁਰੂਗ੍ਰਾਮ ਦੇ ਸ਼ੁਸਾਂਤ ਲੋਕ ਇਲਾਕੇ ‘ਚ ਰਹਿਣ ਵਾਲੇ ਵਿਸ਼ਾਲ ਬੇਰੀ ਨਾਂ ਦੇ ਪ੍ਰਾਪਟੀ ਡੀਲਰ ਕੋਲੋਂ ਫ਼ਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ 👉ਮੰਦਭਾਗੀ ਖ਼ਬਰ; ਪਟਿਆਲਾ ‘ਚ ਦੋ ਛੋਟੇ ਬੱਚਿਆਂ ਸਮੇਤ ਪਤੀ-ਪਤਨੀ ਨੇ ਖ਼ਾਧਾ ਜ਼ਹਿਰ, ਮਾਂ-ਪੁੱਤ ਦੀ ਹਾਲਾਤ ਗੰਭੀਰ

ਇਸੇ ਕੜੀ ਤਹਿਤ ਉਸਦੇ 5 ਗੁਰਗੇ ਇੱਕ ਕਾਲੀ ਸਕਾਰਪੀਓ ‘ਤੇ ਸਵਾਰ ਹੋ ਕੇ ਦੇਰ ਰਾਤ ਘਰ ਜਾ ਪੁੱਜੇ ਤੇ ਉਸਤੋਂ ਪੈਸਿਆ ਦੀ ਮੰਗ ਕੀਤੀ। ਇਸ ਦੌਰਾਨ ਇਸਦੀ ਭਿਣਕ ਕ੍ਰਾਈਮ ਬ੍ਰਾਂਚ ਨੂੰ ਵੀ ਪੈ ਗਈ ਤੇ ਉਨ੍ਹਾਂ ਇਲਾਕੇ ਨੂੰ ਘੇਰ ਲਿਆ। ਦੂਜੇ ਪਾਸੇ ਜਦ ਪੁਲਿਸ ਦੇ ਘੇਰੇ ਦਾ ਬਦਮਾਸ਼ਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਪੁਲਿਸ ਊਪਰ ਗੋਲੀ ਚਲਾ ਦਿੱਤੀ। ਇਸ ਦੌਰਾਨ ਦੋਨੋਂ ਪਾਸਿਓ ਗੋਲੀਆਂ ਚੱਲੀਆਂ ਤੇ ਮੁਕਾਬਲੇ ਵਿਚ 4 ਬਦਮਾਸ਼ ਮੌਕੇ ‘ਤੇ ਹੀ ਮਾਰੇ ਗਏ ਅਤੇ ਇੱਕ ਜਖ਼ਮੀ ਹੋ ਗਿਆ। ਜਦਕਿ ਤਿੰਨ ਪੁਲਿਸ ਮੁਲਾਜਮਾਂ ਨੂੰ ਵੀ ਗੋਲੀਆਂ ਲੱਗੀਆਂ। ਘਟਨਾ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ ਜਾਰੀ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਪੰਜਾਬ ਵਿੱਚ ਅਗਲੀ ਕਾਂਗਰਸ ਦੀ ਸਰਕਾਰ ਬਣਨੀ ਤੈਅ: ਬਘੇਲ

👉ਕਿਹਾ, ਆਗੂਆਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਰਹੇਗਾ; ਸਭ...

यमुना पुनर्जीवन अभियान के तहत 423 एमएलडी नई शोधन क्षमता विकसित करेगा हरियाणा

👉मुख्य सचिव अनुराग रस्तोगी ने की यमुना प्रदूषण नियंत्रण...