spot_img
spot_img

ਮੰਦਭਾਗੀ ਖ਼ਬਰ; ਜਲੰਧਰ ‘ਚ ਭਿਆਨਕ ਸੜਕ ਹਾਦਸੇ ਵਿਚ 2 ਕਬੱਡੀ ਖਿਡਾਰੀਆਂ ਦੀ ਹੋਈ ਮੌ*ਤ

Date:

spot_img

Jalandhar News: ਸ਼ੁੱਕਰਵਾਰ ਸ਼ਾਮ ਜਲੰਧਰ-ਮੋਗਾ ਨੈਸ਼ਨਲ ਹਾਈਵੇ ‘ਤੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿਚ ਦੋ ਕਬੱਡੀ ਖਿਡਾਰੀਆਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਹ ਹਾਦਸਾ ਗਲਤ ਢੰਗ ਨਾਲ ਪਰਾਲੀ ਲੱਦੀ ਟਰੈਕਟਰ-ਟਰਾਲੀ ਦੇ ਵਿਚ ਮੋਟਰਸਾਈਕਲ ਦੀ ਟੱਕਰ ਹੌਣ ਕਾਰਨ ਵਾਪਰਿਆਂ ਹੈ। ਇਹ ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਤਿੰਨ ਜਣਿਆਂ ਵਿਚੋਂ ਦੋ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਤੀਜ਼ਾ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ, ਜੋ ਹੁਣ ਹਸਪਤਾਲ ਵਿਚ ਜਿੰਦਗੀ-ਮੌਤ ਦੀ ਲੜਾਈ ਲੜ ਰਿਹਾ।

ਇਹ ਵੀ ਪੜ੍ਹੋ 👉ਕਾਂਗਰਸ ਦੇ ਕਾਟੋ-ਕਲੈਸ਼ ਦੇ ਦੌਰਾਨ ਚੰਨੀ ਧੜੇ ਦੀ ਭੁਪੇਸ਼ ਬਘੇਲ ਨਾਲ ਮੀਟਿੰਗ ਸ਼ੁਰੂ

ਮ੍ਰਿਤਕ ਨੌਜਵਾਨਾਂ ਦੀ ਪਛਾਣ ਹਰਜੋਤ ਸਿੰਘ (16 ਸਲ) ਅਤੇ ਗੁਰਦੀਪ ਸਿੰਘ ਦੀਪਾ (23 ਸਾਲ) ਵਜੋਂ ਹੋਈ ਹੈ। ਜਦਕਿ ਜਖ਼ਮੀ ਨੌਜਵਾਨ ਦਾ ਨਾਮ ਹਰਦੀਪ ਸਿੰਘ (17 ਸਾਲ) ਦਸਿਆ ਜਾ ਰਿਹਾ। ਸੂਚਨਾ ਮੁਤਾਬਕ ਮ੍ਰਿਤਕ ਨੌਜਵਾਨ ਇੱਕ ਪ੍ਰੋਗਰਾਮ ਵਿਚ ਸ਼ਾਮਲ ਹੋ ਕੇ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਮਲਸੀਆਂ ਵਾਲੇ ਪਾਸੇ ਤੋਂ ਆ ਰਹੇ ਸਨ। ਇਸ ਦੌਰਾਨ ਲੋਡਿੰਗ ਸਟੇਸ਼ਨ ‘ਤੇ ਖੜ੍ਹੇ ਇੱਕ ਟਰੈਕਟਰ-ਟਰਾਲੀ ਦੇ ਡਰਾਈਵਰ ਨੇ ਅਚਾਨਕ ਪਿੱਛੇ ਦੇਖੇ ਬਿਨਾਂ, ਲਾਪਰਵਾਹੀ ਨਾਲ ਸੜਕ ‘ਤੇ ਚਾੜ ਦਿੱਤਾ। ਜਿਸਦੇ ਚੱਲਦੇ ਮੋਟਰਸਾਈਕਲ ਸਿੱਧਾ ਟਰਾਲੀ ਵਿਚ ਜਾ ਵੱਜਾ। ਇਸ ਦੌਰਾਨ ਪਿੱਛੇ ਤੋਂ ਹੀ ਇੱਕ ਹੋਰ ਟਰਾਲੀ ਉਨ੍ਹਾਂ ਦੇ ਉੱਪਰ ਚੜ੍ਹ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਕਾਂਗਰਸ ਦੇ ਕਾਟੋ-ਕਲੈਸ਼ ਦੇ ਦੌਰਾਨ ਚੰਨੀ ਧੜੇ ਦੀ ਭੁਪੇਸ਼ ਬਘੇਲ ਨਾਲ ਮੀਟਿੰਗ ਸ਼ੁਰੂ

Chandigarh News: ਪਿਛਲੇ 10 ਦਿਨਾਂ ਤੋਂ ਕਾਂਗਰਸ ਪਾਰਟੀ ਵਿਚ...

हरियाणा के आम अब वैश्विक बाजारों तक पहुंचाने का लक्ष्य : मुख्यमंत्री नायब सिंह सैनी

👉कहा- एआई, प्राकृतिक खेती और मूल्य संवर्धन से बढ़ेगी...