spot_img
spot_img

Silver Oaks Global School, Sushant City-II ਵਿਖੇ ‘ਵਨ ਮਹਾਂ-ਉਤਸਵ’ ਦਾ ਆਯੋਜਨ

Date:

spot_img

Bathinda News: Silver Oaks Global School, Sushant City-II ਵਿਖੇ ਭਾਰਤ ਸਰਕਾਰ ਦੀ ਰਾਸ਼ਟਰਵਿਆਪੀ ਮੁਹਿੰਮ “ਇੱਕ ਪੇੜ ਮਾਂ ਕੇ ਨਾਮ” ਵਿੱਚ ਭਾਗ ਲੈਂਦਿਆਂ ਬੜੇ ਉਤਸ਼ਾਹ ਨਾਲ ਵਣ ਮਹਾਂਉਤਸਵ ਮਨਾਇਆ। ਇਸ ਵਿਸ਼ੇਸ਼ ਮੌਕੇ ‘ਤੇ ਸੁਸ਼ਾਂਤ ਸਿਟੀ-II ਵਿੱਚ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ, ਜਿਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸੀਡ ਬਾਲਸ ਵੰਡਣ, ਬੂਟੇ ਵੰਡਣ ਅਤੇ ਸੁਰੱਖਿਆ ਲਈ ਦਰੱਖਤਾਂ ‘ਤੇ ਟੈਗ ਲਗਾਉਣ ਵਿੱਚ ਵਧ-ਚੜ੍ਹ ਕੇ ਭਾਗ ਲਿਆ। ਇਸ ਪਹਿਲਕਦਮੀ ਦਾ ਮਕਸਦ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਹਰ ਕਿਸੇ ਨੂੰ ਇੱਕ ਹਰੇ-ਭਰੇ ਅਤੇ ਸਿਹਤਮੰਦ ਭਵਿੱਖ ਲਈ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਾ ਸੀ।
ਇਸ ਦੌਰਾਨ ਸਕੂਲ ਦੇ ਡਾਇਰੈਕਟਰ ਸਰਬਜੀਤ ਸਿੰਘ ਨੇ ਵਿਦਿਆਰਥੀਆਂ ਵਿੱਚ ਜੋਸ਼ ਭਰਦੇ ਹੋਏ ਕਿਹਾ,“ਅੱਜ ਦਾ ਨੌਜਵਾਨ ਮੋਬਾਇਲ ਅਤੇ ਵਰਚੁਅਲ ਦੁਨੀਆ ਵਿੱਚ ਇੰਨਾ ਗੁਆਚ ਗਿਆ ਹੈ ਕਿ ਉਹ ਭੁੱਲ ਚੁੱਕਾ ਹੈ ਕਿ ਅਸਲੀ ਆਕਸੀਜਨ ਸਕਰੀਨ ਤੋਂ ਨਹੀਂ, ਸਗੋਂ ਦਰੱਖਤਾਂ ਤੋਂ ਮਿਲਦੀ ਹੈ।ਰੀਲਜ਼ ਅਤੇ ਲਾਈਕਸ ਦੇ ਇਸ ਦੌਰ ਵਿੱਚ, ਆਓ ਅਸੀਂ ਧਰਤੀ ‘ਤੇ ਇੱਕ ਅਜਿਹਾ ਬਦਲਾਅ ਲਿਆਈਏ ਜੋ ਸਦੀਆਂ ਤੱਕ ਸਾਹ ਲੈ ਸਕੇ।

ਇਹ ਵੀ ਪੜ੍ਹੋ  ਸ਼ਹੀਦ ਖਾਲੜਾ ਦੀ ਧਰਮਪਤਨੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕੀਤੀ ਵੱਡੀ ਅਪੀਲ, ਕਿਹਾ…

ਤੁਹਾਡੇ ਵੱਲੋਂ ਲਗਾਇਆ ਇੱਕ ਪੌਦਾ ਸਿਰਫ਼ ਵਾਤਾਵਰਣ ਹੀ ਨਹੀਂ ਸੁਧਾਰੇਗਾ, ਸਗੋਂ ਉਹ ਇਸ ਧਰਤੀ ‘ਤੇ ਤੁਹਾਡੀ ਕਾਮਯਾਬੀ ਦਾ ਇੱਕ ਜਿਉਂਦਾ-ਜਾਗਦਾ ਗਵਾਹ ਬਣੇਗਾ।” ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਨੀਤੂ ਅਰੋੜਾ ਨੇ ਆਪਣੇ ਪ੍ਰੇਰਕ ਸੰਬੋਧਨ ਵਿੱਚ ਵਿਦ੍ਯਾਰਥਿਯਾਂ ਨੂੰ ਕਿਹਾ,“ ਅਸੀਂ ਅਕਸਰ ਕਹਿੰਦੇ ਹਾਂ ਕਿ ਹਵਾ ਖ਼ਰਾਬ ਹੈ, ਪਾਣੀ ਪ੍ਰਦੂਸ਼ਤ ਹੈ, ਪਰ ਅਸੀਂ ਭੁੱਲ ਜਾਂਦੇ ਹਾਂ ਕਿ ਕੁਦਰਤ ਨੇ ਸਾਨੂੰ ਸਭ ਕੁਝ ਸਾਫ਼-ਸੁਥਰਾ ਦਿੱਤਾ ਸੀ, ਜਿਸਨੂੰ ਅਸੀਂ ਖ਼ੁਦ ਬਰਬਾਦ ਕੀਤਾ। ਕੁਦਰਤ ਹੁਣ ਸਾਡੇ ਤੋਂ ਭੀਖ ਨਹੀਂ, ਸਗੋਂ ਆਪਣਾ ਹੱਕ ਮੰਗ ਰਹੀ ਹੈ। ਵਨ ਮਹਾਂਉਤਸਵ ਸਿਰਫ਼ ਇੱਕ ਦਿਨ ਦੀ ਫੋਟੋ ਖਿੱਚਵਾਉਣ ਦਾ ਸਾਧਨ ਨਹੀਂ, ਸਗੋਂ ਇਸ ਬਿਮਾਰ ਧਰਤੀ ਨੂੰ ਠੀਕ ਕਰਨ ਦਾ ਸਾਡਾ ਸੰਕਲਪ ਹੈ। ਸਾਡੀ ਨੌਜਵਾਨ ਪੀੜ੍ਹੀ ਵਿੱਚ ਉਹ ਉਤਸ਼ਾਹ ਤੇ ਜ਼ਿੱਦ ਹੈ, ਜੋ ਮੌਸਮ ਦਾ ਮਿਜ਼ਾਜ ਬਦਲ ਸਕਦੀ ਹੈ। ਅੱਜ ਜੇਕਰ ਅਸੀਂ ਕੰਕਰੀਟ ਦੇ ਜੰਗਲਾਂ ਨੂੰ ਛੱਡ ਕੇ ਅਸਲੀ ਜੰਗਲਾਂ ਨੂੰ ਨਹੀਂ ਬਚਾਵਾਂਗੇ, ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮਾਫ਼ ਨਹੀਂ ਕਰਨਗੀਆਂ।ਆਓ, ਗੱਲਾਂ ਛੱਡੀਏ ਅਤੇ ਕੰਮ ‘ਤੇ ਲੱਗੀਏ; ਅੱਜ ਤੋਂ ਹਰ ਜਨਮਦਿਨ ਅਤੇ ਹਰ ਖੁਸ਼ੀ ਦੇ ਮੌਕੇ ‘ਤੇ ਇੱਕ ਪੌਦਾ ਲਗਾਉਣਾ ਲਾਜ਼ਮੀ ਬਣਾਈਏ।”

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

PM Narendra Modi हरियाणा के जींद से करेंगे स्वच्छ रेल परिवहन की शुरुआत

👉देश की पहली हाइड्रोजन ट्रेन का 17 जुलाई से...

Malwa College Bathinda ਦੇ BCA-111 (Sem-5 ) ਦੇ ਵਿਦਿਆਰਥੀਆਂ ਦਾ ਨਤੀਜਾ 100 ਫੀਸਦੀ ਰਿਹਾ

Bathinda News: Malwa College Bathinda; ਮਾਲਵਾ ਕਾਲਜ, ਬਠਿੰਡਾ ਨੇ...

मुख्यमंत्री की अध्यक्षता में ‘अर्जुन एसपीवी’ के निदेशक मंडल की द्वितीय बैठक आयोजित

👉स्वच्छ वायु, हरित परिवहन, इलेक्ट्रिक वाहनों और कृषि अवशेष...