spot_img
spot_img

Guru Kashi University ਨੇ ਭਾਰਤੀ ਖੇਤੀ ਖੋਜ ਪ੍ਰੀਸ਼ਦ (ICAR) ਦਾ ਫਾਉਂਡੇਸ਼ਨ ਦਿਹਾੜਾ ਮਨਾਇਆ

Date:

spot_img

Talwandi Sabo News: Guru Kashi University ਦੇ ਫੈਕਲਟੀ ਆਫ਼ ਐਗਰੀਕਲਚਰ ਵੱਲੋਂ ਭਾਰਤੀ ਖੇਤੀ ਖੋਜ ਪ੍ਰੀਸ਼ਦ (ਆਈ.ਸੀ.ਏ.ਆਰ.) ਦਾ ਫਾਉਂਡੇਸ਼ਨ ਦਿਹਾੜਾ ਖੇਤੀ ਸੈਮੀਨਾਰ ਆਯੋਜਿਤ ਕਰਕੇ ਮਨਾਇਆ ਗਿਆ। ਇਸ ਮੌਕੇ ਉੱਘੇ ਖੇਤੀ ਵਿਗਿਆਨੀ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਨੇ ਬਤੌਰ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ, ਜਦ ਕਿ ਨਾਮਵਰ ਸਾਇੰਸਦਾਨ, ਲੇਖਕ ਅਤੇ ਵਿਚਾਰਕ ਪਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਨੇ ਵਿਸ਼ਾ ਮਾਹਿਰ ਵਜੋਂ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਵੱਖ-ਵੱਖ ਫੈਕਲਟੀਆਂ ਦੇ ਡਾਇਰੈਕਟਰ, ਡੀਨ, ਅਧਿਆਪਕ, ਖੋਜਾਰਥੀ ਅਤੇ ਵਿਦਿਆਰਥੀ ਹਾਜ਼ਰ ਹੋਏ। ਵਾਈਸ ਚਾਂਸਲਰ ਡਾ. ਸਿੰਘ ਨੇ ਆਈ.ਸੀ.ਏ.ਆਰ. ਦੀ ਸਥਾਪਨਾ, ਇਤਿਹਾਸ ਅਤੇ ਕੰਮਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਭਾਰਤ ਵਿੱਚ ਖੇਤੀਬਾੜੀ ਖੋਜ,ਖੇਤੀ ਸਿੱਖਿਆ ਅਤੇ ਤਕਨੀਕੀ ਪਸਾਰ ਦਾ ਸਿਖਰਲਾ ਸੰਸਥਾਨ ਹੈ।

ਇਹ ਵੀ ਪੜ੍ਹੋ 👉Haryna ਨੂੰ PM Modi ਦੀ ਵੱਡੀ ਸੋਗਾਤ; ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਦਿਖਾਈ ਹਰੀ ਝੰਡੀ

ਇਸ ਨੇ ਖੇਤੀ, ਪਸ਼ੂ ਪਾਲਣ, ਬਾਗਬਾਨੀ ਆਦਿ ਖੇਤਰਾਂ ਵਿੱਚ ਨਵੀਆਂ ਤਕਨੀਕਾਂ ਵਿਕਸਿਤ ਕਰਕੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਦੇਸ਼ ਦੀ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਸ ਨੇ ਦੇਸ਼ ਵਿੱਚ ਖੇਤੀ ਵਿਗਿਆਨਿਕ ਖੋਜਾਂ ਨੂੰ ਉਤਸਾਹਿਤ ਕਰਦੇ ਹੋਏ, ਲੈਂਬ-ਟੂ-ਲੈਂਡ ਦੀ ਮੁਹਿੰਮ ਵੀ ਚਲਾਈ। ਡਾ. ਸਿੰਘ ਨੇ ਆਪਣੇ ਭਾਸ਼ਣ ਵਿੱਚ ਖੇਤੀ ਦੇ ਸੰਦਰਭ ਵਿੱਚ ਭਾਰਤ ਦੇ ਆਜ਼ਾਦੀ ਤੋਂ ਪਹਿਲਾਂ, ਬਾਦ ਅਤੇ ਵਰਤਮਾਨ ਹਾਲਾਤਾਂ ਦਾ ਤੁਲਨਾਤਮਕ ਅਤੇ ਅੰਕੜਿਆਂ ਸਹਿਤ ਵਰਨਣ ਕਰਦੇ ਹੋਏ ਦੱਸਿਆ ਕਿ ਭਾਰਤ ਕਿਸੇ ਸਮੇਂ ਖਾਣ ਲਈ ਅਨਾਜ ਬਹਾਰਲੇ ਮੁਲਕਾਂ ਤੋਂ ਆਯਾਤ ਕਰਦਾ ਸੀ, ਪਰ ਆਜ਼ਾਦੀ ਤੋਂ ਬਾਦ ਭਾਰਤ ਦੇ ਖੇਤੀ ਵਿਗਿਆਨੀਆਂ ਦੀ ਮਿਹਨਤ, ਦੂਰ- ਦ੍ਰਿਸ਼ਟੀ ਅਤੇ ਵਿਗਿਆਨਿਕ ਖੇਤੀ ਦੀ ਪ੍ਰੇਰਣਾ ਸਦਕਾ ਭਾਰਤ ਅਨਾਜ ਦੇ ਮਾਮਲੇ ਵਿੱਚ ਆਤਮ ਨਿਰਭਰ ਹੋਇਆ ਹੈ ਤੇ ਹੁਣ ਇਹ ਵਿਦੇਸ਼ਾਂ ਨੂੰ ਅਨਾਜ ਦਾ ਨਿਰਯਾਤ ਕਰਨ ਦੇ ਕਾਬਲ ਹੋ ਗਿਆ ਹੈ।

ਇਹ ਵੀ ਪੜ੍ਹੋ 👉ਗਣਨਾ ਫਾਰਮ ਭਰਨ ਅਤੇ ਜਮ੍ਹਾਂ ਕਰਵਾਉਣ ਲਈ 19 ਜੁਲਾਈ ਨੂੰ ਸਾਰੇ ਪੋਲਿੰਗ ਬੂਥਾਂ ‘ਤੇ ਇੱਕ ਰੋਜ਼ਾ ਐੱਸਆਈਆਰ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ: ਸੀਈਓ ਅਨਿੰਦਿਤਾ ਮਿਤਰਾ

ਉਹਨਾਂ ਹਰੀ-ਕ੍ਰਾਂਤੀ ਲਈ ਭਾਰਤੀ ਸਰਕਾਰੀ ਨੀਤੀਆਂ, ਖੇਤੀ ਤਕਨਾਲੋਜੀ, ਸਰਕਾਰੀ ਸਹੂਲਤਾਂ ਮੁਹੱਈਆ ਕਰਵਾਉਣਾ,ਅਤੇ ਕਿਸਾਨਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ। ਉਹਨਾਂ ਅਜੋਕੇ ਸਮੇਂ ਕਿਸਾਨਾਂ ਨੂੰ ਦਰਪੇਸ਼ ਆ ਰਹੀਆਂ ਖੇਤੀ ਸਮੱਸਿਆਵਾਂ, ਚਣੌਤੀਆਂ ਅਤੇ ਸਮਾਧਾਨ ਬਾਰੇ ਵੀ ਚਾਨਣਾ ਪਾਇਆ। ਉਹਨਾਂ ਪੰਜਾਬ ਵਿੱਚ ਡਿੱਗ ਰਹੇ ਧਰਤੀ ਹੇਠਲੇ ਪਾਣੀ ਅਤੇ ਵਿਗੜ ਰਹੀ ਭੂਮੀ ਸਿਹਤ ਬਾਰੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ। ਉਹਨਾਂ ਵਿਕਸਿਤ ਭਾਰਤ-2047 ਮੁਹਿੰਮ ਵਿੱਚ ਖੇਤੀਬਾੜੀਦੇਯੋਗਦਾਨ ਬਾਰੇ ਵੀ ਚਰਚਾ ਕੀਤੀ।ਵਿਸ਼ੇਸ਼ ਮਹਿਮਾਨ ਪਰੋ. ਵਾਈਸ ਚਾਂਸਲਰ ਡਾ. ਧੀਮਾਨ ਨੇ ਕਿਹਾ ਕਿ ਪੰਜਾਬ ਦੀ ਖੇਤੀ ਜਿਸ ਨੇ ਪਿਛਲੇ ਦਹਾਕਿਆਂ ਵਿੱਚ ਦੁਨੀਆਂ ਸਾਹਮਣੇ ਪ੍ਰਗਤੀ ਦੀ ਉਦਾਹਰਣ ਪੇਸ਼ ਕੀਤੀ ਸੀ, ਹੁਣ ਨਾਜ਼ੁਕ ਮੋੜ ਤੇ ਖੜੀ ਹੈ। ਵਿਸ਼ੇਸ਼ ਤੌਰ ਤੇ ਉਹਨਾਂ ਵਾਤਾਵਰਣਿਕ, ਆਰਥਿਕ, ਸਮਾਜਿਕ ਚਣੌਤੀਆਂ ਅਤੇ ਖੇਤੀ ਪ੍ਰਣਾਲੀ ਦੀ ਟਿਕਾਉਤਾ ਤੇ ਸਵਾਲ ਖੜੇ ਕੀਤੇ। ਉਹਨਾਂ ਅਜੋਕੀ ਖੇਤੀ ਵਿੱਚ ਲਗਾਤਾਰ ਹੋ ਰਹੇ ਖੇਤੀ ਖਰਚ ਵਿੱਚ ਵਾਧੇ, ਘੱਟ ਰਹੇ ਮੁਨਾਫ਼ੇ, ਘੱਟੋ-ਘੱਟ ਸਮਰਥਨ ਮੁੱਲ ਅਤੇ ਭਵਿੱਖ ਮੁਖੀ ਨੀਤੀਆਂ ਤੇ ਵੀ ਆਪਣੇ ਵਿਚਾਰ ਦਿੱਤੇ।

ਇਹ ਵੀ ਪੜ੍ਹੋ 👉ਈ-20 ਪੈਟਰੋਲ ਕਾਰਨ ਦੇਸ਼ ਭਰ ਦੇ ਲੋਕਾਂ ਨੂੰ ਆਪਣੇ ਵਾਹਨਾਂ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਡਾ. ਧੀਮਾਨ ਨੇ ਕਿਹਾ ਕਿ ਹੁਣ ਕਿਸਾਨਾਂ ਨੂੰ ਖੇਤੀ ਵਿੱਚ ਡਰੋਨ ਤਕਨਾਲੋਜੀ, ਮਨਸੂਈ ਸਮਝ, ਨਵੀਆਂ ਤਕਨੀਕਾਂ ਅਤੇ ਬਰੀਕੀ ਨਾਲ ਜੁੜ ਕੇ ਆਧੁਨਿਕਰਨ ਵੱਲ ਤੁਰਨ ਦੀ ਲੋੜ ਹੈ। ਉਹਨਾਂ ਨੌਜਵਾਨ ਕਿਸਾਨਾਂ ਨੂੰ ਕਣਕ, ਝੋਨੇ ਦੇ ਨਾਲ-ਨਾਲ ਸਬਜ਼ੀਆਂ, ਦਾਲਾਂ, ਤੇਲਦਾਰ ਫ਼ਸਲਾਂ, ਚਾਰੇ ਅਤੇ ਉੱਚ ਮੁੱਲ ਵਾਲੀਆਂ ਫ਼ਸਲਾਂ ਦੀ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਸਾਨਾਂ ਨੂੰ ਖੇਤੀ ਸਹਾਇਕ ਧੰਦੇ ਜਿਵੇਂ ਮਧੂ-ਮੱਖੀ ਪਾਲਣ, ਖੁੰਭ ਕਾਸ਼ਤ, ਜੈਵਿਕ ਵਿਧੀਆਂ ਅਪਨਾਉਣ, ਨਰਸਰੀ, ਬੀਜ਼ ਉਤਪਾਦਨ ਅਤੇ ਪਾਣੀ ਬਚਾਉ ਗਤੀਵਿਧੀਆਂ ਵਰਤਣ ਦਾ ਵੀ ਸੁਝਾਅ ਦਿੱਤਾ। ਉਹਨਾਂ ਕਿਹਾ ਕਿ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ-ਪ੍ਰਦੇਸ਼ ਵਿੱਚ ਤਜ਼ੁਰਬਿਆਂ ਤੋਂ ਭਾਰਤ ਦੇ ਹੋਰ ਪ੍ਰਾਂਤ, ਜੋ ਕਿ ਖੇਤੀ ਕ੍ਰਾਂਤੀ ਲਿਆਉਣ ਲਈ ਯਤਨਸ਼ੀਲ ਹਨ, ਵੱਡਾ ਲਾਹਾ ਲੈ ਸਕਦੇ ਹਨ। ਭਾਰਤ ਆਧੁਨਿਕ ਖੇਤੀ ਰਾਹੀਂ ਨਵੀਂ ਹਰੀ ਅਤੇ ਚਿੱਟੀ ਕ੍ਰਾਂਤੀ ਲਿਆਵੇਗਾ, ਜਿਸ ਵਿੱਚ ਭਾਰਤ ਦਾ ਹਰ ਕਿਸਾਨ ਖੁਸ਼ਹਾਲ ਅਤੇ ਆਰਥਿਕ ਪੱਖੋਂ ਸੰਪੰਨ ਹੋਵੇਗਾ, ਇਸ ਉਮੀਦ ਨਾਲ ਸੈਮੀਨਾਰ ਸਮਾਪਤ ਹੋਇਆ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Haryna ਨੂੰ PM Modi ਦੀ ਵੱਡੀ ਸੋਗਾਤ; ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਦਿਖਾਈ ਹਰੀ ਝੰਡੀ

Haryana News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ...