spot_img
spot_img

Punjab Congress ਦੀ ਦਿੱਲੀ ‘ਚ ਅਹਿਮ ਮੀਟਿੰਗ ਅੱਜ; ਚੰਨੀ, ਵੜਿੰਗ, ਰੰਧਾਵਾਂ, ਬਾਜਵਾ ਆਦਿ ਦਿਸਣਗੇ ਇਕੱਠੇ!

Date:

spot_img

Punjab News: Punjab Congress; ਪਿਛਲੇ ਕਰੀਬ ਇੱਕ ਮਹੀਨੇ ਤੋਂ ਕਾਟੋ-ਕਲੈਸ਼ ਵਿਚ ਉਲਝੀ ਦਿਖਾਈ ਦੇ ਰਹੀ ਸੂਬਾ ਕਾਂਗਰਸ ਦੀ ਲੀਡਰਸ਼ਿਪ ਨੂੰ ਇੱਕਜੁਟ ਕਰਨ ਲਈ ਅੱਜ ਮੰਗਲਵਾਰ ਨੂੰ ਦਿੱਲੀ ‘ਚ ਅਹਿਮ ਮੀਟਿੰਗ ਸੱਦੀ ਹੈ। ਪੰਜਾਬ ਮਾਮਲਿਆਂ ਦੇ ਇੰਚਾਰਜ਼ ਭੁਪੇਸ਼ ਬਘੇਲ ਵੱਲੋਂ ਸੱਦੀ ਇਸ ਮੀਟਿੰਗ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਚੋਣ ਮੁਹਿੰਮ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾਂ, ਡਾ ਅਮਰ ਸਿੰਘ, ਵਿਜੇਇੰਦਰ ਸਿੰਗਲਾ ਸਮੇਤ ਸਮੂਹ ਨਵਨਿਯੁਕਤ ਕਮੇਟੀਆਂ ਦੇ ਚੇਅਰਮੈਨਾਂ, ਊੱਪ ਚੇਅਰਮੈਨਾਂ ਤੇ ਵਰਕਿੰਗ ਪ੍ਰਧਾਨਾਂ ਨੂੰ ਸੱਦਾ ਗਿਆ ਦਸਿਆ ਜਾ ਰਿਹਾ।

ਇਹ ਵੀ ਪੜ੍ਹੋ 👉Punjab Cabinet ਦੀ ਅਹਿਮ ਮੀਟਿੰਗ ਅੱਜ; ਵਿਧਾਨ ਸਭਾ ਦੇ ਇਜਲਾਸ਼ ‘ਤੇ ਲੱਗੇਗੀ ਮੋਹਰ !

ਜਿਕਰਯੋਗ ਹੈ ਕਿ ਪਿਛਲੇ ਹਫ਼ਤੇ ਸ਼੍ਰੀ ਬਘੇਲ ਵੱਲੋਂ ਪੰਜਾਬ ਦੇ ਦਰਜ਼ਨਾਂ ਆਗੂਆਂ ਨਾਲ ਮੀਟਿੰਗ ਕਰਕੇ ਮਸਲਾ ਨਿਬੇੜਣ ਦੀ ਕੋਸ਼ਿਸ਼ ਕੀਤੀ ਸੀ। ਇਸਤੋਂ ਬਾਅਦ ਕੇਸੀ ਵੈਣੂਗੋਪਾਲ ਵੱਲੋਂ ਵੀ ਦਿੱਲੀ ‘ਚ ਮੀਟਿੰਗ ਕੀਤੀ ਗਈ ਸੀ ਪ੍ਰੰਤੂ ਹਾਲੇ ਤੱਕ ਕਾਂਗਰਸ ਪ੍ਰਧਾਨ ਮਲਿਕਰੁਜਨ ਖੜਗੇ ਜਾਂ ਰਾਹੁਲ ਗਾਂਧੀ ਵੱਲੋਂ ਹਾਲੇ ਤੱਕ ਪੰਜਾਬ ਦੇ ਆਗੂਆਂ ਨੂੰ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਗਿਆ। ਚਰਚਾ ਮੁਤਾਬਕ ਅੱਜ ਦੀ ਮੀਟਿੰਗ ਵਿਚ ਵਿਧਾਨ ਸਭਾ ਚੋਣਾਂ 2027 ਦੀਆਂ ਤਿਆਰੀਆਂ ਸਬੰਧੀ ਚਰਚਾ ਹੋਵੇਗੀ। ਹਾਲਾਂਕਿ ਵੜਿੰਗ ਵਿਰੋਧੀ ਧੜੇ ਦੇ ਇਸ ਮੀਟਿੰਗ ਵਿਚ ਪੁੱਜਣ ਬਾਰੇ ਸ਼ੰਕੇ ਜਰੂਰ ਬਣੇ ਹੋਏ ਹਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਨਿਰਵਾਣਾ ਐਸਟੇਟ ਵਿੱਚ ਨਵੀਆਂ ਸਟ੍ਰੀਟ ਲਾਈਟਾਂ ਦਾ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕੀਤਾ ਉਦਘਾਟਨ

ਸ਼ਹਿਰ ਨੂੰ ਸਮੱਸਿਆ-ਮੁਕਤ, ਸੁਰੱਖਿਅਤ ਅਤੇ ਆਧੁਨਿਕ ਬਣਾਉਣ ਦੇ ਸੰਕਲਪ...