spot_img
spot_img

Farmers Delhi March; ਹਰਿਆਣਾ ਪੁਲਿਸ ਨੇ ਮੁੜ ਪੰਜਾਬ ਦੇ ਕਿਸਾਨਾਂ ਨੂੰ ਸ਼ੰਭੂ ਬਾਰਡਰ ‘ਤੇ ਰੋਕਿਆ, ਮਾਹੌਲ ਤਣਾਅਪੂਰਨ

Date:

spot_img

Patiala News: Farmers Delhi March; ਦੇਸ ਭਰ ਵਿਚ ਚਰਚਾ ਦਾ ਵਿਸ਼ਾ ਬਣੀ ਅਮਰੀਕਾ-ਭਾਰਤ ਵਪਾਰ ਸੰਧੀ ਦੇ ਵਿਰੋਧ ‘ਚ ਦਿੱਲੀ ਚੱਲੇ ਕਿਸਾਨਾਂ ਨੂੰ ਮੁੜ ਹਰਿਆਣਾ ਪੁਲਿਸ ਨੇ ਰੋਕ ਲਿਆ ਹੈ। ਕਿਸਾਨ ਸੰਘਰਸ਼ ਦੌਰਾਨ ਚਰਚਾ ਦਾ ਕੇਂਦਰ ਬਿੰਦੂ ਰਹੇ ਸ਼ੰਭੂ ਬਾਰਡਰ ਉਪਰ ਮੁੜ ਵੱਡੀਆਂ ਰੋਕਾਂ ਖੜੀਆਂ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਇੱਥੇ ਵੱਡੇ-ਵੱਡੇ ਜਾਮ ਲੱਗ ਗਏ ਹਨ। ਜਿਸਦੇ ਕਾਰਨ ਆਮ ਰਾਹਗੀਰਾਂ ਲਈ ਵੀ ਵੱਡੀਆਂ ਮੁਸ਼ਕਿਲਾਂ ਖੜੀਆਂ ਹੋ ਗਈਆਂ ਹਨ।

ਇਹ ਵੀ ਪੜ੍ਹੋ 👉Punjab Congress ਦੀ ਦਿੱਲੀ ‘ਚ ਅਹਿਮ ਮੀਟਿੰਗ ਅੱਜ; ਚੰਨੀ, ਵੜਿੰਗ, ਰੰਧਾਵਾਂ, ਬਾਜਵਾ ਆਦਿ ਦਿਸਣਗੇ ਇਕੱਠੇ!

ਉਂਝ ਇਸ ਸੰਧੀ ਦੇ ਵਿਰੋਧ ਵਿਚ ਦਿੱਲੀ ਦੇ ਕਿਸਾਨ ਘਾਟ ‘ਤੇ ਹੋਣ ਵਾਲੀ ਮਹਾਂਰੈਲੀ ਵਿਚ 10 ਸੂਬਿਆਂ ਦੇ ਕਿਸਾਨਾਂ ਨੇ ਪੁੱਜਣਾ ਹੈ ਪ੍ਰੰਤੂ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਵੱਲੋਂ ਰੋਕਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਇਸਦੇ ਲਈ ਪੁਲਿਸ ਵੱਲੋਂ ਬਹੁ-ਪਰਤੀ ਬੈਰੀਕੇਡਿੰਗ ਕਰਨ ਤੋਂ ਇਲਾਵਾ ਪੱਥਰ ਦੀਆਂ ਰੋਕਾਂ, ਵੱਡੇ ਟਿੱਪਰ ਤੇ ਕਰੇਨਾਂ ਆਦਿ ਦਾ ਵੀ ਇੰਤਜ਼ਾਮ ਕੀਤਾ ਹੋਇਆ। ਇਸ ਥਾਂ ਉੱਪਰ ਵੱਡੀ ਗਿਣਤੀ ਵਿਚ ਕਿਸਾਨ ਪੁੱਜੇ ਹੋਏ ਹਨ, ਜਿੰਨ੍ਹਾਂ ਵੱਲੋਂ ਹਾਲੇ ਤੱਕ ਆਪਣੀ ਲੀਡਰਸ਼ਿਪ ਦੇ ਹੁਕਮਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ।

ਇਹ ਵੀ ਪੜ੍ਹੋ 👉Punjab Cabinet ਦੀ ਅਹਿਮ ਮੀਟਿੰਗ ਅੱਜ; ਵਿਧਾਨ ਸਭਾ ਦੇ ਇਜਲਾਸ਼ ‘ਤੇ ਲੱਗੇਗੀ ਮੋਹਰ !

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਹਰਿਆਣਾ ਪੁਲਿਸ ਦੀ ਇਸ ਕਾਰਵਾਈ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਇਹ ਮਹਾਂਰੈਲੀ ਕੁੱਝ ਹੀ ਘੰਟਿਆਂ ਵਿਚ ਖ਼ਤਮ ਹੋ ਜਾਣੀ ਸੀ ਤੇ ਪੰਜਾਬ ਦੇ ਕਿਸਾਨਾਂ ਨੇ ਇਸਦੇ ਵਿਚ ਭਾਗ ਲੈ ਕੇ ਵਾਪਸ ਆ ਜਾਣਾ ਸੀ ਪ੍ਰੰਤੂ ਕੇਂਦਰ ਦੀ ਮੋਦੀ ਸਰਕਾਰ ਦੇ ਹੁਕਮਾਂ ‘ਤੇ ਹਰਿਆਣਾ ਵੱਲੋਂ ਉਨ੍ਹਾਂ ਨੂੰ ਰੋਕਿਆ ਜਾ ਰਿਹਾ। ਉਨ੍ਹਾਂ ਦੋਸ਼ ਲਗਾਇਆ ਕਿ ਅੱਜ ਵਿਦਿਆਰਥੀਆਂ, ਨੌਜਵਾਨਾਂ ਤੇ ਵਿਰੋਧੀਆਂ ਦੀ ਅਵਾਜ਼ ਨੂੰ ਲਗਾਤਾਰ ਦਬਾਇਆ ਜਾ ਰਿਹਾ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਨਿਰਵਾਣਾ ਐਸਟੇਟ ਵਿੱਚ ਨਵੀਆਂ ਸਟ੍ਰੀਟ ਲਾਈਟਾਂ ਦਾ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕੀਤਾ ਉਦਘਾਟਨ

ਸ਼ਹਿਰ ਨੂੰ ਸਮੱਸਿਆ-ਮੁਕਤ, ਸੁਰੱਖਿਅਤ ਅਤੇ ਆਧੁਨਿਕ ਬਣਾਉਣ ਦੇ ਸੰਕਲਪ...