👉ਇਕਬਾਲ ਸਿੰਘ ਝੁੰਦਾ ਦੀ ਅਗਵਾਈ ਹੇਠ ਡੇਢ ਦਰਜ਼ਨ ਆਗੂਆਂ ਵੱਲੋਂ ਲਿਆ ਗਿਆ ਫੈਸਲਾ
Chandigarh News: ਬੜੀ ਤੇਜ਼ੀ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ‘ਬਦਲ’ ਵਜੋਂ ਅੱਗੇ ਵਧ ਰਹੇ ਸ਼੍ਰੋਮਣੀ ਅਕਾਲੀ ਦਲ “ਵਾਰਿਸ ਪੰਜਾਬ ਦੇ” ਨੂੰ ਅੱਜ ਮੰਗਲਵਾਰ ਉਸ ਸਮੇਂ ਹੋਰ ਵੱਡੀ ਮਜਬੂਤੀ ਮਿਲੀ ਜਦ ਇਕਬਾਲ ਸਿੰਘ ਝੁੰਦਾ ਦੀ ਅਗਵਾਈ ਹੇਠ ਪੁਨਰ ਸੁਰਜੀਤ ਅਕਾਲੀ ਦਲ ਦੇ ਵੱਡੇ ਧੜੇ ਵੱਲੋ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਇਸ ਸਬੰਧ ਵਿਚ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਬਕਾਇਦਾ ਇੱਕ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਗਿਆ, ਜਿਸਦੇ ਵਿਚ ਝੁੰਦਾ ਦੀ ਅਗਵਾਈ ਹੇਠਲੇ ਧੜੇ ਵੱਲੋਂ ਪੰਥਕ ਕੌਂਸਲ ਦੀ ਸਰਪ੍ਰਸਤੀ ਹੇਠ ਮਿਲਕੇ ਚੱਲਣ ਲਈ ਕੀਤੇ ਇਸ ਗਠਜੋੜ ਦਾ ਫੈਸਲਾ ਸੁਣਾਇਆ ਗਿਆ। ਉਨ੍ਹਾਂ ਦਸਿਆ ਕਿ ਜਲਦੀ ਹੀ ਇੱਕ ਸਾਂਝਾ ਪ੍ਰੋਗਰਾਮ ਉਲੀਕਿਆ ਜਾਵੇਗਾ।
ਇਹ ਵੀ ਪੜ੍ਹੋ 👉Farmers Delhi March; ਹਰਿਆਣਾ ਪੁਲਿਸ ਨੇ ਮੁੜ ਪੰਜਾਬ ਦੇ ਕਿਸਾਨਾਂ ਨੂੰ ਸ਼ੰਭੂ ਬਾਰਡਰ ‘ਤੇ ਰੋਕਿਆ, ਮਾਹੌਲ ਤਣਾਅਪੂਰਨ
ਇਸ ਮੌਕੇ “ਵਾਰਿਸ ਪੰਜਾਬ ਦੇ” ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਨੈਸ਼ਨਲ ਸਕਿਓਰਿਟੀ ਐਕਟ (NSA) ਹਟਾਉਣ ਦੇ ਬਾਵਜੂਦ ਜਬਰਦਸਤੀ ਆਸਾਮ ਦੀ ਡਿੱਬਰੂਗੜ੍ਹ ਜੇਲ੍ਹ ਵਿਚ ਬੰਦ ਰੱਖਣ ਦੀ ਨਿਖੇਧੀ ਕਰਦਿਆਂ ਤੁਰੰਤ ਰਿਲੀਜ਼ ਕਰਨ ਦੀ ਮੰਗ ਕੀਤੀ। ਇਸ ਮੌਕੇ ਭਾਈ ਝੁੰਦਾ ਦੇ ਸਾਥੀ ਸੰਤਾ ਸਿੰਘ ਉਮੇਦਪੁਰੀ ਨੇ ਦੋਨਾਂ ਧਿਰਾਂ ਵਿਚ ਮਿਲਕੇ ਚੱਲਣ ਦੇ ਲਏ ਫੈਸਲੇ ਦੇ ਆਧਾਰ ਲਈ ਹੋਈ ਸਹਿਮਤੀ ਦੇ ਮੁੱਦਿਆਂ ਨੂੰ ਜਨਤਕ ਕੀਤਾ। ਜਿਸਦੇ ਵਿਚ ਸਾਂਝੇ ਰੂਪ ਵਿਚ ਪੰਥਕ ਏਕਤਾ ਨੂੰ ਅੱਗੇ ਵਧਾਉਣ, ਪੰਥ ਵਿਰੋਧੀਆਂ ਪਾਰਟੀਆਂ ਨਾਲ ਸਮਝੌਤਾ ਨਾ ਕਰਨ, ਸ਼੍ਰੀ ਅਕਾਲ ਤਖਤ ਸਮੇਤ ਪੰਥਕ ਸੰਸਥਾਵਾਂ ਦੀ ਸ਼ਾਨ ਨੂੰ ਬਹਾਲ ਰੱਖਣ, ਪੰਜਾਬ ਤੇ ਪੰਥ ਦੀਆਂ ਮੰਗਾਂ ਨੂੰ ਮਨਵਾਉਣ ਲਈ ਸੰਘਰਸ਼ ਕਰਨ,
ਇਹ ਵੀ ਪੜ੍ਹੋ 👉Punjab Congress ਦੀ ਦਿੱਲੀ ‘ਚ ਅਹਿਮ ਮੀਟਿੰਗ ਅੱਜ; ਚੰਨੀ, ਵੜਿੰਗ, ਰੰਧਾਵਾਂ, ਬਾਜਵਾ ਆਦਿ ਦਿਸਣਗੇ ਇਕੱਠੇ!
ਬੰਦੀ ਸਿੰਘਾਂ ਦੀ ਬਿਨ੍ਹਾਂ ਸ਼ਰਤ ਰਿਹਾਈ ਤੇ ਕਾਲੀ ਸੂਚੀ ਰੱਦ ਕਰਨ ਲਈ ਸੰਘਰਸ਼ ਕਰਨ ਦੇ ਨਾਲ-ਨਾਲ ਕਿਸਾਨ, ਮਜਦੂਰ ਤੇ ਮੁਲਾਜਮ ਜਥੇਬੰਦੀਆਂ ਦੀਆਂ ਹੱਕੀ ਮੰਗਾਂ ਨੂੰ ਸਮਰਥਨ ਦੇਣ ਸਮੇਤ ਕਿਸਾਨੀ, ਜਵਾਨੀ, ਵਪਾਰੀ, ਮੁਲਾਜਮਾਂ ਤੇ ਹੋਰ ਵਰਗਾਂ ਦੀ ਭਲਾਈ ਸਹਿਯੋਗ ਦੇਣ ਦਾ ਐਲਾਨ ਕੀਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਇਸ ਗਠਜੋੜ ਦੀ ਰਾਜਨੀਤੀ ਕੇਵਲ ਸੱਤਾ ਪ੍ਰਾਪਤੀ ਨਹੀਂ ਹੋਵੇਗੀ, ਬਲਕਿ ਧਰਮਨਿਰਪੱਖ ਰਾਜਨੀਤੀ ਕਰਕੇ ਹਲੀਮੀ ਰਾਜ ਹਾਸਲ ਕੀਤਾ ਜਾਵੇਗਾ। ਇਸ ਮੌਕੇ ਬਾਪੂ ਤਰਸੇਮ ਸਿੰਘ, ਐਮਪੀ ਸਰਬਜੀਤ ਸਿੰਘ ਖ਼ਾਲਸਾ, ਮਨਪ੍ਰੀਤ ਸਿੰਘ ਇਯਾਲੀ ਸਮੇਤ ਸਮੁੱਚੀ ਲੀਡਰਸ਼ਿਪ ਹਾਜ਼ਰ ਰਹੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





