Karnal News: Diljit Dosanjh ਦੇ Manager Gurpartap Kang ਦੇ ਉੱਪਰ ਹੋਈ ਫ਼ਾਈਰਿੰਗ ਦੇ ਮਾਮਲੇ ਵਿਚ ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫ਼ੋਰਸ ਨੇ 5 ਬਦਮਾਸ਼ਾਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਦਸਿਆ ਜਾ ਰਿਹਾ ਕਿ ਵਿਦੇਸ਼ ‘ਚ ਬੈਠੇ ਗੈਂਗਸਟਰਾਂ ਦੇ ਸੰਪਰਕ ਨਾਲ ਗੋਲੀਆਂ ਚਲਾਉਣ ਵਾਲੇ ਇੰਨ੍ਹਾਂ ਬਦਮਾਸ਼ਾਂ ਕੋਲੋਂ ਪੁਲਿਸ ਨੂੰ ਵੱਡੀ ਮਾਤਰਾ ਵਿਚ ਹਥਿਆਰ ਵੀ ਬਰਾਮਦ ਹੋਏ ਹਨ।
ਪੁਲਿਸ ਅਧਿਕਾਰੀਆਂ ਨੇ ਪੁਸ਼ਟੀ ਕਰਦਿਆਂ ਦਸਿਆ ਕਿ, ‘‘ਫ਼ੜੇ ਗਏ ਮੁਲਜ਼ਮਾਂ ਦੀ ਪਹਿਚਾਣ ਵਿਕਾਸ ਉਰਫ਼ ਵਿੱਕੀ ਵਾਸੀ ਮੋਹਿੰਦਰਗੜ੍ਹ, ਅਸ਼ਫ਼ਾਕ ਵਾਸੀ ਨਵੀਂ ਦਿੱਲੀ, ਗੁਰਲਾਲ ਵਾਸੀ ਅੰਮ੍ਰਿਤਸਰ ਅਤੇ ਪਿੰਸ ਤੇ ਸੰਜੇ ਵਾਸੀ ਰਾਜਸਥਾਨ ਵਜੋਂ ਹੋਈ ਹੈ। ਪੁਲਿਸ ਨੇ ਇੰਨ੍ਹਾਂ ਕੋਲੋਂ 5 ਪਿਸਤੌਲਾਂ ਸਮੇਤ ਇੱਕ ਥਾਰ ਗੱਡੀ ਵੀ ਬਰਾਮਦ ਕੀਤੀ ਹੈ, ਜਿਸ ਉੱਪਰ ਸਵਾਰ ਹੋ ਕੇ ਇਹ ਮੁਲਜ਼ਮ ਇੱਕ ਹੋਰ ਵਾਰਦਾਤ ਨੂੰ ਅੰਜ਼ਾਮ ਦੇਣ ਜਾ ਰਹੇ ਸਨ।
ਇਹ ਵੀ ਪੜ੍ਹੋ 👉Punjab Police ‘ਚ ਹੁਣ ਨਹੀਂ ਹੋਵੇਗੀ Sub Inspector Rank ‘ਤੇ ਸਿੱਧੀ ਭਰਤੀ
ਮੁਲਜਮਾਂ ਵੱਲੋਂ ਮੈਨੇਜ਼ਰ ਗੁਰਪ੍ਰਤਾਪ ਕੰਗ ਦੇ ਘਰ ਤੋਂ ਇਲਾਵਾ ਯਮੁਨਾਨਗਰ ਦੇ ਇੱਕ ਵਪਾਰੀ ਉਪਰ ਵੀ ਫ਼ਾਈਰਿੰਗ ਕੀਤੀ ਗਈ ਸੀ। ਦਸਣਾ ਬਣਦਾ ਹੈ ਕਿ ਉੱਘੇ ਫ਼ਿਲਮ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦੇ ਮੈਨੇਜ਼ਰ ਗੁਰਪ੍ਰਤਾਪ ਸਿੰਘ ਦਾ ਪ੍ਰਵਾਰ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਤਹਿਸੀਲ ਨਿਸੰਗ ਦੇ ਪਿੰਡ ਗੌਂਧਰ ਦਾ ਵਸਨੀਕ ਹੈ, ਜਿੱਥੇ 11–12 ਮਈ ਦੀ ਅੱਧੀ ਰਾਤ ਨੂੰ ਇੰਨ੍ਹਾਂ ਬਦਮਾਸ਼ਾਂ ਵੱਲੋਂ ਘਰ ‘ਤੇ ਗੋਲੀਆਂ ਚਲਾਈਆਂ ਗਈਆਂ ਸਨ। ਪੁਲਿਸ ਵੱਲੋਂ ਰਿਮਾਂਡ ਹਾਸਲ ਕਰਕੇ ਮੁਲਜਮਾਂ ਕੋਲੋਂ ਡੂੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





