spot_img
spot_img

Bathinda Police ਵੱਲੋਂ 1 ਕਿਲੋਗ੍ਰਾਮ ਹੈਰੋਇਨ ਸਮੇਤ ਤਿੰਨ ਤਸਕਰਾਂ ਨੂੰ ਕੀਤਾ ਕਾਬੂ

Date:

spot_img

Bathinda News: Bathinda Police ਨੇ ‘ਯੁੱਧ ਨਸ਼ਿਆਂ ਵਿਰੁਧ’ ਮੁਹਿੰਮ ਨੂੰ ਹੋਰ ਤੇਜ ਕਰਦਿਆਂ ਅੱਜ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਡੀ.ਐੱਸ.ਪੀ (ਸ:ਡ) ਫੂਲ ਮਨੋਜ ਕੁਮਾਰ ਦੀ ਅਗਵਾਈ ਹੇਠ ਥਾਣਾ ਰਾਮਪੁਰਾ ਸਿਟੀ ਦੀ ਪੁਲਿਸ ਟੀਮ ਨੇ ਤਿੰਨ ਵਿਅਕਤੀਆ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜੇ ਵਿੱਚੋਂ 1 ਕਿੱਲੋ ਹੈਰੋਇਨ/ਚਿੱਟਾ ਸਮੇਤ ਇੱਕ ਸਪਲੈਡਰ ਮੋਟਰਸਾਈਕਲ ਬਰਾਮਦ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਪੀ ਜਸਮੀਤ ਸਿੰਘ ਸਾਹੀਵਾਲ ਨੇ ਦਸਿਆ ਕਿ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਪਾਰਟੀ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਕੁਟੀਆ ਪੁੱਲ ਰਾਮਪੁਰਾ ਮੰਡੀ ਕੋਲ ਸੂਏ ਦੀ ਪੱਟੜੀ ਦੇ ਨਾਲ ਜਾਂਦੀ ਲਿੰਕ ਸੜਕ ਉੱਪਰ ਜਾ ਰਹੀ ਸੀ। ਇਸ ਦੌਰਾਨ ਇੱਕ ਸਪਲੈਡਰ ਮੋਟਰਸਾਇਕਲ ਨੰਬਰੀ PB-03- BP4177 ਉੱਪਰ ਤਿੰਨ ਵਿਅਕਤੀ ਆ ਰਹੇ ਸਨ, ਜਿਹਨਾਂ ਨੂੰ ਸ਼ੱਕ ਦੀ ਬਿਨਾਹ ‘ਤੇ ਰੋਕ ਕੇ ਚੈਕਿੰਗ ਕੀਤੀ ਗਈ।

ਇਹ ਵੀ ਪੜ੍ਹੋ  Vigilance Bureau ਨੇ 5000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਕੀਤਾ ਗ੍ਰਿਫਤਾਰ

ਦੌਰਾਨੇ ਚੈਕਿੰਗ ਉਹਨਾਂ ਪਾਸੋਂ ਇੱਕ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ। ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਪਰਵਿੰਦਰ ਕੁਮਾਰ ਉਰਫ ਸਿੰਘਾ ਵਾਸੀ ਕਲਗੀਧਰ ਕਲੋਨੀ ਰਾਮਪੁਰਾ ਮੰਡੀ, ਮਨਪ੍ਰੀਤ ਸਿੰਘ ਵਾਸੀ ਲਹਿਰਾ ਮੁਹੱਬਤ,ਸਰਬਜੀਤ ਸਿੰਘ ਵਾਸੀ ਲਹਿਰਾ ਮੁਹੱਬਤ ਵਜੋ ਹੋਈ। ਇੰਨ੍ਹਾਂ ਖਿਲਾਫ ਮੁੱਕਦਮਾ ਦਰਜ ਕੀਤਾ ਗਿਆ। ਉਕਤਾਨ ਵਿਅਕਤੀਆ ਦਾ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਪੁੱਛ ਗਿੱਛ ਕੀਤੀ ਜਾਵੇਗੀ ਅਤੇ ਤਫਤੀਸ਼ ਦੌਰਾਨ ਬੈਕਵਰਡ ਅਤੇ ਫਾਰਵਾਰਡ ਲਿੰਕ ਜ਼ੋੜਦੇ ਹੋਏ ਕਿ ਇਹ ਹੈਰੋਇਨ ਕਿੱਥੋਂ ਲੈ ਕੇ ਆਏ ਸੀ ਅਤੇ ਅੱਗੇ ਕਿੱਥੇ ਸਪਲਾਈ ਕਰਨੀ ਸੀ ਬਾਰੇ ਪਤਾ ਕੀਤਾ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਅੰਮ੍ਰਿਤਸਰ ‘ਚ ਕਾਂਗਰਸੀ ਵਰਕਰਾਂ ਨੇ ਮੁੱਖ ਮੰਤਰੀ ਤੀਰਥ ਯਾਤਰਾ ਬੱਸ ‘ਤੇ ਕੀਤਾ ਹਮਲਾ

👉ਤੀਰਥ ਯਾਤਰਾ ਸਕੀਮ ਨੂੰ ਮਿਲ ਰਹੇ ਭਾਰੀ ਜਨਤਕ ਸਮਰਥਨ...

ਖੇੜੀ ਵਾਲੇ ਬਾਬੇ ਵਿਰੁੱਧ ਦਾਜ਼-ਦਹੇਜ਼ ਦਾ ਪਰਚਾ ਦਰਜ਼; ਜਲਦ ਹੋ ਸਕਦੀ ਹੈ ਗ੍ਰਿਫਤਾਰੀ

Fatehgarh Sahib/ Malerkotla News: ਪਿਛਲੇ ਲੰਮੇ ਸਮੇਂ ਤੋਂ ਸੋਸ਼ਲ...

Aman Arora ਵੱਲੋਂ ਲੋਕਾਂ ਦਾ ਭਰੋਸਾ ਬਣਾਈ ਰੱਖਣ ਲਈ ਪੁਖ਼ਤਾ ਡਾਟਾ ਸੁਰੱਖਿਆ ਪ੍ਰਣਾਲੀ ਯਕੀਨੀ ਬਣਾਉਣ ‘ਤੇ ਜ਼ੋਰ

👉ਸੁਚੱਜਾ ਪ੍ਰਸ਼ਾਸਨ ਅਤੇ ਸੂਚਨਾ ਤਕਨਾਲੌਜੀ ਵਿਭਾਗ ਵੱਲੋਂ ‘‘ਰਾਜ ਦੇ...